ਹੈਦਰਾਬਾਦ: ਮੈਟਾ ਲਗਾਤਾਰ ਵਟਸਐਪ ਨੂੰ ਅਪਡੇਟ ਕਰ ਰਹੀ ਹੈ। ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਵਟਸਐਪ ਨੂੰ ਐਪਲ ਆਈਪੈਡ ਲਈ ਪੇਸ਼ ਕੀਤਾ ਜਾ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ 2009 'ਚ ਵਟਸਐਪ ਨੂੰ ਸ਼ੁਰੂ ਕੀਤਾ ਗਿਆ ਸੀ, ਪਰ ਅਜੇ ਤੱਕ ਆਈਪੈਡ ਲਈ ਮੈਸੇਜਿੰਗ ਐਪ ਦੀ ਸੁਵਿਧਾ ਉਪਲਬਧ ਨਹੀਂ ਕਰਵਾਈ ਗਈ ਸੀ। ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਆਈਪੈਡ ਲਈ ਵਟਸਐਪ ਦਾ ਲਾਂਚ ਸ਼ੁਰੂ ਕਰ ਦਿੱਤਾ ਗਿਆ ਹੈ। ਇਸਦੀ ਜਾਣਕਾਰੀ WABetainfo ਨੇ ਦਿੱਤੀ ਹੈ।
-
📝 WhatsApp beta for iOS 23.19.1.71: what's new?
— WABetaInfo (@WABetaInfo) September 18, 2023 " class="align-text-top noRightClick twitterSection" data="
WhatsApp is releasing a compatible beta version with iPad on TestFlight!https://t.co/hd2VDX279Q pic.twitter.com/q9Xdxe0fDw
">📝 WhatsApp beta for iOS 23.19.1.71: what's new?
— WABetaInfo (@WABetaInfo) September 18, 2023
WhatsApp is releasing a compatible beta version with iPad on TestFlight!https://t.co/hd2VDX279Q pic.twitter.com/q9Xdxe0fDw📝 WhatsApp beta for iOS 23.19.1.71: what's new?
— WABetaInfo (@WABetaInfo) September 18, 2023
WhatsApp is releasing a compatible beta version with iPad on TestFlight!https://t.co/hd2VDX279Q pic.twitter.com/q9Xdxe0fDw
ਆਈਪੈਡ ਲਈ ਵਟਸਐਪ ਕੀਤਾ ਜਾ ਰਿਹਾ ਪੇਸ਼: WABetainfo ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਆਈਪੈਡ ਦੇ ਨਾਲ ਸੰਗਤ ਬੀਟਾ ਵਰਜ਼ਨ ਹੁਣ TestFlight ਐਪ ਦੀ ਮਦਦ ਨਾਲ ਆਈਪੈਡ 'ਤੇ ਵੀ ਇੰਸਟਾਲ ਕੀਤਾ ਜਾ ਸਕਦਾ ਹੈ। ਇਹ ਉਨ੍ਹਾਂ ਸਾਰੇ ਬੀਟਾ ਟੈਸਟਰਾਂ ਲਈ ਹੈ, ਜਿਨ੍ਹਾਂ ਨੇ ਆਪਣੇ ਫੋਨ 'ਤੇ ਵਟਸਐਪ ਬੀਟਾ ਨੂੰ ਇੰਸਟਾਲ ਕੀਤਾ ਹੈ।
ਆਈਪੈਡ 'ਤੇ ਇਸ ਤਰ੍ਹਾਂ ਕਰ ਸਕੋਗੇ ਵਟਸਐਪ ਦੀ ਵਰਤੋ: ਰਿਪੋਰਟ 'ਚ ਦੱਸਿਆ ਗਿਆ ਹੈ ਕਿ ਆਈਪੈਡ 'ਤੇ ਵਟਸਐਪ ਦਾ ਇਸਤੇਮਾਲ ਕਰਨ ਲਈ ਯੂਜ਼ਰਸ ਨੂੰ ਆਪਣੇ ਆਈਫੋਨ ਅਤੇ ਆਈਪੈਡ 'ਤੇ ਬੀਟਾ IOS ਵਰਜ਼ਨ ਨੂੰ ਇੰਸਟਾਲ ਕਰਨਾ ਪਵੇਗਾ। ਅਜਿਹਾ ਕਰਨ ਤੋਂ ਬਾਅਦ ਦੋਨੋ ਐਪਸ ਨੂੰ ਲਿੰਕਡ ਡਿਵਾਈਸ ਫੀਚਰ ਦੇ ਰਾਹੀ ਲਿੰਕ ਕਰਨਾ ਹੋਵੇਗਾ। ਇਸ ਲਈ ਤੁਹਾਨੂੰ ਵਟਸਐਪ ਸੈਟਿੰਗਸ 'ਚ ਲਿੰਕਡ ਡਿਵਾਈਸ 'ਤੇ ਕਲਿੱਕ ਕਰਕੇ ਲਿੰਕ ਅਤੇ ਡਿਵਾਈਸ 'ਤੇ ਟੈਪ ਕਰਨਾ ਹੋਵੇਗਾ। ਇਸ ਤੋਂ ਬਾਅਦ ਆਈਪੈਡ 'ਤੇ ਨਜ਼ਰ ਆ ਰਹੇ QR ਕੋਡ ਨੂੰ ਸਕੈਨ ਕਰਨਾ ਹੋਵੇਗਾ। ਇੱਕ ਵਾਰ ਐਪ ਲਿੰਕ ਹੋ ਜਾਣ 'ਤੇ ਤੁਹਾਡੇ ਸਾਰੇ ਮੈਸੇਜ, ਕਾਲ ਅਤੇ ਹੋਰ ਜ਼ਰੂਰੀ ਜਾਣਕਾਰੀ ਡਿਵਾਈਸ ਨਾਲ ਸਿੰਕ ਹੋ ਜਾਵੇਗੀ। ਜਾਣਾਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਅਜੇ ਆਈਪੈਡ 'ਤੇ ਵਟਸਐਪ ਦਾ ਇਸਤੇਮਾਲ ਹਰ ਕੋਈ ਨਹੀਂ ਕਰ ਸਕਦਾ। ਜਲਦ ਹੀ ਇਸਨੂੰ ਸਾਰੇ ਲੋਕਾਂ ਲਈ ਪੇਸ਼ ਕੀਤਾ ਜਾ ਸਕਦਾ ਹੈ।