ਹੈਦਰਾਬਾਦ: ਭਾਰਤ 'ਚ 550 ਮਿਲੀਅਨ ਤੋਂ ਜ਼ਿਆਦਾ ਲੋਕ ਵਟਸਐਪ ਦਾ ਇਸਤੇਮਾਲ ਕਰਦੇ ਹਨ। ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਕੰਪਨੀ ਲਗਾਤਾਰ ਨਵੇਂ ਫੀਚਰਸ 'ਤੇ ਕੰਮ ਕਰ ਰਹੀ ਹੈ। ਇਸ ਦੌਰਾਨ ਹੁਣ ਕੰਪਨੀ ਇੱਕ ਹੋਰ ਨਵੇਂ ਫੀਚਰ 'ਤੇ ਟੈਸਟਿੰਗ ਕਰ ਰਹੀ ਹੈ। ਇਹ ਫੀਚਰ ਕੁਝ ਬੀਟਾ ਟੈਸਟਰਾਂ ਕੋਲ ਉਪਲਬਧ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਵਟਸਐਪ ਸਟੇਟਸ ਦਾ ਰਿਪਲਾਈ ਅਵਤਾਰ ਦੇ ਰਾਹੀ ਵੀ ਕਰ ਸਕੋਗੇ। ਫਿਲਹਾਲ ਵਟਸਐਪ ਯੂਜ਼ਰਸ ਇਮੋਜੀ ਅਤੇ ਮੈਸੇਜ ਰਾਹੀ ਸਟੇਟਸ ਦਾ ਰਿਪਲਾਈ ਕਰਦੇ ਹਨ। ਜਲਦ ਇਸ 'ਚ ਇੱਕ ਆਪਸ਼ਨ ਅਵਤਾਰ ਦਾ ਜੁੜਨ ਵਾਲਾ ਹੈ। ਇਸ ਅਪਡੇਟ ਦੀ ਜਾਣਕਾਰੀ Wabetainfo ਨੇ ਸ਼ੇਅਰ ਕੀਤੀ ਹੈ।
Wabetainfo ਨੇ ਵਟਸਐਪ ਦੇ ਨਵੇਂ ਫੀਚਰ ਦੀ ਦਿੱਤੀ ਜਾਣਕਾਰੀ: ਵੈੱਬਸਾਈਟ ਅਨੁਸਾਰ, ਕੰਪਨੀ ਇਮੋਜੀ ਦੀ ਤਰ੍ਹਾਂ ਲੋਕਾਂ ਨੂੰ ਅਵਤਾਰ ਦਾ ਆਪਸ਼ਨ ਦੇਵੇਗੀ। ਅਵਤਾਰ ਰਾਹੀ ਲੋਕ ਆਪਣੀਆਂ ਭਾਵਨਾਵਾਂ ਨੂੰ ਬਿਹਤਰ ਤਰੀਕੇ ਨਾਲ ਪ੍ਰਗਟ ਕਰ ਸਕਣਗੇ ਅਤੇ ਯੂਜ਼ਰਸ ਦਾ ਅਨੁਭਵ ਹੋਰ ਬਿਹਤਰ ਹੋਵੇਗਾ।
-
📝 WhatsApp beta for Android 2.23.18.9: what's new?
— WABetaInfo (@WABetaInfo) August 25, 2023 " class="align-text-top noRightClick twitterSection" data="
WhatsApp is working on a feature to reply to status updates using avatars, and it will be available in a future update of the app!https://t.co/j7GA9XdT4z pic.twitter.com/fYGBGGlmQT
">📝 WhatsApp beta for Android 2.23.18.9: what's new?
— WABetaInfo (@WABetaInfo) August 25, 2023
WhatsApp is working on a feature to reply to status updates using avatars, and it will be available in a future update of the app!https://t.co/j7GA9XdT4z pic.twitter.com/fYGBGGlmQT📝 WhatsApp beta for Android 2.23.18.9: what's new?
— WABetaInfo (@WABetaInfo) August 25, 2023
WhatsApp is working on a feature to reply to status updates using avatars, and it will be available in a future update of the app!https://t.co/j7GA9XdT4z pic.twitter.com/fYGBGGlmQT
ਵਟਸਐਪ 'ਤੇ ਕਰ ਸਕੋਗੇ HD ਫੋਟੋ ਅਤੇ ਵੀਡੀਓ ਸ਼ੇਅਰ: ਮੇਟਾ ਨੇ ਹਾਲ ਹੀ ਵਿੱਚ ਵਟਸਐਪ 'ਤੇ ਲੋਕਾਂ ਨੂੰ HD ਫੋਟੋ ਅਤੇ ਵੀਡੀਓ ਸ਼ੇਅਰ ਕਰਨ ਦਾ ਫੀਚਰ ਦਿੱਤਾ ਹੈ। HD ਫੋਟੋ ਸ਼ੇਅਰ ਕਰਨ ਲਈ ਤੁਹਾਨੂੰ ਫੋਟੋ ਨੂੰ ਸ਼ੇਅਰ ਕਰਦੇ ਸਮੇਂ HD ਆਪਸ਼ਨ 'ਤੇ ਕਲਿੱਕ ਕਰਨਾ ਹੋਵੇਗਾ। ਇਸੇ ਤਰ੍ਹਾਂ HD ਵੀਡੀਓ ਸ਼ੇਅਰ ਕਰਨ ਲਈ ਤੁਹਾਨੂੰ ਵੀਡੀਓ ਨੂੰ ਸ਼ੇਅਰ ਕਰਦੇ ਸਮੇਂ HD ਦਾ ਆਪਸ਼ਨ ਚੁਣਨਾ ਹੋਵੇਗਾ। HD ਦਾ ਆਪਸ਼ਨ ਚੁਣਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ HD 'ਚ ਫੋਟੋ ਅਤੇ ਵੀਡੀਓ ਭੇਜਣ ਨਾਲ ਨੈੱਟ ਜ਼ਿਆਦਾ ਖਰਚ ਹੁੰਦਾ ਹੈ।
- Moto G84 5G ਦੀ ਲਾਂਚ ਡੇਟ ਆਈ ਸਾਹਮਣੇ, ਅਗਲੇ ਮਹੀਨੇ ਦੀ ਇਸ ਤਰੀਕ ਨੂੰ ਹੋਵੇਗਾ ਲਾਂਚ, ਮਿਲਣਗੇ ਇਹ ਸ਼ਾਨਦਾਰ ਫੀਚਰਸ
- Redmi Note 13 Pro ਅਤੇ Redmi Note 13 Pro + ਸਮਾਰਟਫੋਨ ਜਲਦ ਹੋਣਗੇ ਲਾਂਚ, ਮਿਲਣਗੇ ਇਹ ਸ਼ਾਨਦਾਰ ਫੀਚਰਸ
- Twitter As X: LinkedIn ਨੂੰ ਟੱਕਰ ਦੇਣ ਲਈ X ਨੇ ਕੰਪਨੀਆਂ ਨੂੰ ਦਿੱਤਾ ਇਹ ਫੀਚਰ, ਵਰਤੋ ਕਰਨ ਲਈ ਕਰਨਾ ਹੋਵੇਗਾ ਇੰਨੇ ਰੁਪਇਆਂ ਦਾ ਭੁਗਤਾਨ
- RIL AGM 2023: ਕੱਲ Jio ਲਾਂਚ ਕਰੇਗਾ ਆਪਣਾ ਨਵਾਂ ਸਮਾਰਟਫੋਨ, ਜਾਣੋ ਇਸਦੀ ਕੀਮਤ
- Twitter As X: ਐਲੋਨ ਮਸਕ ਨੇ X 'ਤੇ ਵੈਰੀਫਾਈਡ ਯੂਜ਼ਰਸ ਨੂੰ ਦਿੱਤੀ AirPlay ਦੀ ਸੁਵਿਧਾ, ਟੀਵੀ 'ਤੇ ਦੇਖ ਸਕੋਗੇ ਲੰਬੇ ਵੀਡੀਓਜ਼
ਵਟਸਐਪ ਇਨ੍ਹਾਂ ਫੀਚਰਸ 'ਤੇ ਵੀ ਕਰ ਰਿਹਾ ਕੰਮ: ਵਟਸਐਪ ਹੋਰ ਵੀ ਕਈ ਨਵੇਂ ਫੀਚਰਸ 'ਤੇ ਕੰਮ ਕਰ ਰਿਹਾ ਹੈ। ਜਿਸ ਵਿੱਚ ਯੂਜ਼ਰਨੇਮ, Reset ਹਿਸਟਰੀ ਸ਼ੇਅਰ, ਮਲਟੀਪਲ ਅਕਾਊਟ ਲੌਗਿਨ ਆਦਿ ਫੀਚਰ ਸ਼ਾਮਲ ਹੈ। ਤੁਸੀਂ ਬਹੁਤ ਜਲਦ ਇੰਸਟਾਗ੍ਰਾਮ ਵਾਂਗ ਹੀ ਵਟਸਐਪ 'ਤੇ ਵੀ ਜ਼ਿਆਦਾ ਅਕਾਊਟ ਚਲਾ ਸਕੋਗੇ।