ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਕੰਪਨੀ ਵਟਸਐਪ ਯੂਜ਼ਰਸ ਨੂੰ ਇੱਕ ਹੋਰ ਨਵਾਂ ਅਪਡੇਟ ਦੇਣ ਜਾ ਰਹੀ ਹੈ। ਵਟਸਐਪ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ wabetainfo ਦੀ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਅਨੁਸਾਰ, ਵਟਸਐਪ ਯੂਜ਼ਰਸ ਚੈਟਿੰਗ ਦੇ ਨਾਲ-ਨਾਲ contacts ਦੇ ਸਟੇਟਸ ਅਪਡੇਟ ਨੂੰ ਚੈਕ ਕਰ ਸਕਣਗੇ। ਇਸ ਰਿਪੋਰਟ 'ਚ ਇੱਕ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਗਿਆ ਹੈ। ਸਕ੍ਰੀਨਸ਼ਾਰਟ 'ਚ ਦੇਖਿਆ ਜਾ ਸਕਦਾ ਹੈ ਕਿ ਚੈਟ ਪੇਜ 'ਤੇ contacts ਦੀ ਪ੍ਰੋਫਾਈਲ ਇੱਕ ਗ੍ਰੀਨ ਰਿੰਗ ਦੇ ਨਾਲ ਨਜ਼ਰ ਆ ਰਹੀ ਹੈ। ਇਸ ਰਿੰਗ 'ਤੇ ਟੈਪ ਕਰਨ ਨਾਲ ਯੂਜ਼ਰਸ ਆਪਣੇ contacts ਦੇ ਸਟੇਟਸ ਦੇਖ ਸਕਣਗੇ।
-
📝 WhatsApp beta for Android 2.23.24.23: what's new?
— WABetaInfo (@WABetaInfo) November 16, 2023 " class="align-text-top noRightClick twitterSection" data="
WhatsApp is rolling out a feature to view status updates from the conversation screen, and it’s available to some beta testers!https://t.co/4y1TMUzKTz pic.twitter.com/zHtQ7jxCIv
">📝 WhatsApp beta for Android 2.23.24.23: what's new?
— WABetaInfo (@WABetaInfo) November 16, 2023
WhatsApp is rolling out a feature to view status updates from the conversation screen, and it’s available to some beta testers!https://t.co/4y1TMUzKTz pic.twitter.com/zHtQ7jxCIv📝 WhatsApp beta for Android 2.23.24.23: what's new?
— WABetaInfo (@WABetaInfo) November 16, 2023
WhatsApp is rolling out a feature to view status updates from the conversation screen, and it’s available to some beta testers!https://t.co/4y1TMUzKTz pic.twitter.com/zHtQ7jxCIv
ਫਿਲਹਾਲ ਇਸ ਤਰ੍ਹਾਂ ਕੀਤੇ ਜਾਂਦੇ ਨੇ ਵਟਸਐਪ ਸਟੇਟਸ ਚੈੱਕ: ਵਰਤਮਾਨ ਸਮੇਂ 'ਚ ਕਿਸੇ contacts ਦਾ ਸਟੇਟਸ ਚੈੱਕ ਕਰਨ ਲਈ ਦੋ ਤਰੀਕੇ ਇਸਤੇਮਾਲ ਕੀਤੇ ਜਾਂਦੇ ਹਨ। ਯੂਜ਼ਰਸ ਅਪਡੇਟ ਟੈਬ 'ਤੇ ਜਾ ਕੇ ਸਟੇਟਸ ਚੈੱਕ ਕਰ ਸਕਦੇ ਹਨ। ਇਸ ਤੋਂ ਇਲਾਵਾ, contacts ਜਾਂ ਚੈਟ ਲਿਸਟ 'ਚ ਪ੍ਰੋਫਾਈਲ 'ਤੇ ਬਣੀ ਰਿੰਗ 'ਤੇ ਟੈਪ ਕਰਕੇ ਸਟੇਟਸ ਦੇਖੇ ਜਾ ਸਕਦੇ ਹਨ। ਨਵੇਂ ਫੀਚਰ ਦੇ ਆਉਣ ਤੋਂ ਬਾਅਦ ਸਟੇਟਸ ਚੈੱਕ ਕਰਨਾ ਹੋਰ ਵੀ ਆਸਾਨ ਹੋ ਜਾਵੇਗਾ।
ਇਹ ਯੂਜ਼ਰਸ ਕਰ ਸਕਦੇ ਨੇ ਨਵੇਂ ਫੀਚਰ ਦਾ ਇਸਤੇਮਾਲ: ਵਟਸਐਪ ਦਾ ਨਵਾਂ ਫੀਚਰ ਫਿਲਹਾਲ ਐਂਡਰਾਈਡ ਬੀਟਾ ਯੂਜ਼ਰਸ ਲਈ ਪੇਸ਼ ਕੀਤਾ ਗਿਆ ਹੈ। ਬੀਟਾ ਯੂਜ਼ਰਸ ਪਲੇ ਸਟੋਰ ਤੋਂ ਐਪ ਦੇ ਨਵੇਂ ਵਰਜ਼ਨ 2.23.24.23 ਨੂੰ ਇੰਸਟਾਲ ਕਰ ਸਕਦੇ ਹਨ। ਵਟਸਐਪ ਦੇ ਹੋਰਨਾਂ ਯੂਜ਼ਰਸ ਲਈ ਆਉਣ ਵਾਲੇ ਦਿਨਾਂ 'ਚ ਇਹ ਫੀਚਰ ਪੇਸ਼ ਕੀਤਾ ਜਾ ਸਕਦਾ ਹੈ।
ਵਟਸਐਪ ਨੇ Secret Code ਫੀਚਰ ਕੀਤਾ ਪੇਸ਼: ਇਸਦੇ ਨਾਲ ਹੀ ਵਟਸਐਪ Secret ਕੋਡ ਫੀਚਰ 'ਤੇ ਵੀ ਕੰਮ ਕਰ ਰਿਹਾ ਹੈ। ਹਾਲ ਹੀ ਵਿੱਚ ਵਟਸਐਪ ਨੇ ਯੂਜ਼ਰਸ ਨੂੰ ਆਪਣੀਆਂ ਪਰਸਨਲ ਚੈਟਾਂ ਨੂੰ ਲੌਕ ਕਰਨ ਦਾ ਆਪਸ਼ਨ ਦਿੱਤਾ ਸੀ। ਹੁਣ ਇਸ ਫੀਚਰ ਦਾ ਅਪਗ੍ਰੇਡ ਮਿਲਣ ਜਾ ਰਿਹਾ ਹੈ। ਹੁਣ ਯੂਜ਼ਰਸ ਆਪਣੀਆਂ ਪਰਸਨਲ ਚੈਟਾਂ ਨੂੰ Secret ਕੋਡ ਦੀ ਮਦਦ ਨਾਲ ਲੌਕ ਕਰ ਸਕਣਗੇ। Secret ਕੋਡ ਭਰਨ 'ਤੇ ਹੀ ਤੁਹਾਡੀਆਂ ਚੈਟਾਂ ਓਪਨ ਹੋਣਗੀਆਂ। ਵਟਸਐਪ ਨੇ ਹਾਲ ਹੀ ਵਿੱਚ ਇੱਕ ਨਵਾਂ ਬੀਟਾ ਅਪਡੇਟ ਵਰਜ਼ਨ 2.23.24.20 ਜ਼ਾਰੀ ਕੀਤਾ ਹੈ। ਇਸ ਅਪਡੇਟ 'ਚ ਲੌਕ ਕੀਤੀਆਂ ਚੈਟਾਂ ਲਈ Secret ਕੋਡ ਦਾ ਆਪਸ਼ਨ ਦਿੱਤਾ ਗਿਆ ਹੈ ਅਤੇ ਬੀਟਾ ਟੈਸਟਰ ਇਸ ਫੀਚਰ ਦੀ ਵਰਤੋ ਕਰ ਸਕਦੇ ਹਨ। ਇਸ ਫੀਚਰ ਦੀ ਵਰਤੋ ਕਰਨ ਲਈ ਯੂਜ਼ਰਸ ਨੂੰ ਸਭ ਤੋਂ ਪਹਿਲਾ ਕੋਈ Secret ਕੋਡ ਰੱਖਣਾ ਪਵੇਗਾ। ਇਹ ਕੋਡ ਲੌਕ ਕੀਤੀਆਂ ਗਈਆਂ ਚੈਟਾਂ ਓਪਨ ਕਰਨ 'ਚ ਮਦਦ ਕਰੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਅਜੇ ਤੱਕ ਚੈਟਾਂ ਨੂੰ ਬਾਇਓਮੈਟ੍ਰਿਕ ਲੌਕ ਜਾਂ ਫ਼ੋਨ ਪਿੰਨ ਨਾਲ ਅਨਲੌਕ ਕੀਤਾ ਜਾਂਦਾ ਹੈ। ਤੁਹਾਨੂੰ Secret ਕੋਡ ਫੀਚਰ ਚੈਟ ਲੌਕ ਸੈਟਿੰਗ 'ਚ ਨਜ਼ਰ ਆਵੇਗਾ।