ਹੈਦਰਾਬਾਦ: ਵਟਸਐਪ ਚੈਟ ਸਕ੍ਰੀਨ ਨੂੰ ਰਿਸਟੋਰ ਕਰਨ ਲਈ ਇੱਕ ਨਵਾਂ ਇੰਟਰਫੇਸ ਲਿਆ ਰਿਹਾ ਹੈ। ਇਸ ਐਪ ਦਾ ਮਕਸਦ ਸਕ੍ਰੀਨ ਨੂੰ ਪਹਿਲਾ ਨਾਲੋਂ ਜ਼ਿਆਦਾ ਆਸਾਨ ਬਣਾਉਣਾ ਹੈ ਜਿਸ ਨਾਲ ਯੂਜ਼ਰਸ ਨੂੰ ਇਹ ਚੁਣਨ ਦਾ ਆਪਸ਼ਨ ਮਿਲ ਸਕੇ ਕਿ ਉਹ ਚੈਟ ਹਿਸਟਰੀ ਨੂੰ ਕਿਵੇਂ ਰਿਸਟੋਰ ਕਰਨਾ ਚਾਹੁੰਦੇ ਹਨ।
-
In the recent versions of WhatsApp beta for Android, WhatsApp introduced a revamped interface for the "Restore chats" screen. In addition, it includes an option to quickly transfer chats from your old phone. pic.twitter.com/qhExbTSA3t
— WABetaInfo (@WABetaInfo) August 22, 2023 " class="align-text-top noRightClick twitterSection" data="
">In the recent versions of WhatsApp beta for Android, WhatsApp introduced a revamped interface for the "Restore chats" screen. In addition, it includes an option to quickly transfer chats from your old phone. pic.twitter.com/qhExbTSA3t
— WABetaInfo (@WABetaInfo) August 22, 2023In the recent versions of WhatsApp beta for Android, WhatsApp introduced a revamped interface for the "Restore chats" screen. In addition, it includes an option to quickly transfer chats from your old phone. pic.twitter.com/qhExbTSA3t
— WABetaInfo (@WABetaInfo) August 22, 2023
Wabetainfo ਨੇ ਵਟਸਐਪ ਦੇ ਰਿਸਟੋਰ ਚੈਟ ਸਕ੍ਰੀਨ ਬਾਰੇ ਦਿੱਤੀ ਜਾਣਕਾਰੀ: ਵਟਸਐਪ ਦੇ ਇਸ ਫੀਚਰ ਬਾਰੇ Wabetainfo ਨੇ ਜਾਣਕਾਰੀ ਦਿੱਤੀ ਹੈ। Wabetainfo ਦੁਆਰਾ ਸਾਂਝੇ ਕੀਤੇ ਗਏ ਸਕ੍ਰੀਨਸ਼ਾਰਟ ਅਨੁਸਾਰ, ਵਟਸਐਪ ਨੇ ਰਿਸਟੋਰ ਚੈਟ ਸਕ੍ਰੀਨ ਦੇ ਲਈ ਇੱਕ ਨਵਾਂ ਇੰਟਰਫੇਸ ਪੇਸ਼ ਕੀਤਾ ਹੈ। ਵਟਸਐਪ ਨੇ ਯੂਜ਼ਰਸ ਨੂੰ ਗੂਗਲ ਡਰਾਈਵ ਦਾ ਇਸਤੇਮਾਲ ਕੀਤੇ ਬਿਨ੍ਹਾਂ ਆਪਣੀ ਚੈਟ ਹਿਸਟਰੀ ਨੂੰ ਪੁਰਾਣੇ ਫੋਨ ਤੋਂ ਟ੍ਰਾਂਸਫਰ ਕਰਨ ਦਾ ਆਪਸ਼ਨ ਦਿੱਤਾ ਹੈ।
ਵਾਟਸਐਪ ਦੇ ਰਿਸਟੋਰ ਚੈਟ ਸਕ੍ਰੀਨ ਨਾਲ ਆ ਸਕਦੀ ਇਹ ਸਮੱਸਿਆਂ: ਇਸ ਅਪਡੇਟ ਨਾਲ ਇੱਕ ਸਮੱਸਿਆਂ ਵੀ ਹੈ ਕਿਉਕਿ ਇਹ ਹਾਲ ਹੀ 'ਚ ਮੈਸੇਜਾਂ ਨੂੰ ਲੋਡ ਕਰਨ ਅਤੇ ਦਿਖਾਉਣ 'ਚ ਅਸਮਰੱਥ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਬੀਟਾ ਯੂਜ਼ਰਸ ਨੂੰ ਇਸ ਸਮੱਸਿਆਂ ਦਾ ਆਖਰੀ ਹੱਲ ਪਾਉਣ ਲਈ ਨਵੇਂ ਬਗ ਫਿਕਸ ਅਪਡੇਟ ਦਾ ਇੰਤਜ਼ਾਰ ਕਰਨਾ ਹੋਵੇਗਾ।
ਵਾਟਸਐਪ ਦੇ ਰਿਸਟੋਰ ਚੈਟ ਸਕ੍ਰੀਨ ਫੀਚਰ ਦਾ ਇਨ੍ਹਾਂ ਯੂਜ਼ਰਸ ਨੂੰ ਫਾਇਦਾ: ਰਿਸਟੋਰ ਚੈਟ ਸਕ੍ਰੀਨ ਲਈ ਨਵਾਂ ਇੰਟਰਫੇਸ ਕੁਝ ਬੀਟਾ ਟੈਸਟਰਾਂ ਲਈ ਉਪਲਬਧ ਹੈ, ਜੋ ਲੋਕ ਐਂਡਰਾਈਡ ਲਈ ਵਟਸਐਪ ਬੀਟਾ ਦਾ ਨਵਾਂ ਅਪਡੇਟ ਇੰਸਟਾਲ ਕਰਦੇ ਹਨ, ਉਨ੍ਹਾਂ ਲਈ ਇਹ ਫੀਚਰ ਉਪਲਬਧ ਹੈ। ਆਉਣ ਵਾਲੇ ਦਿਨਾਂ 'ਚ ਇਸਨੂੰ ਸਾਰੇ ਲੋਕਾਂ ਲਈ ਪੇਸ਼ ਕੀਤਾ ਜਾ ਸਕਦਾ ਹੈ।
- Realme GT 5 ਸਮਾਰਟਫੋਨ ਅਗਸਤ ਦੀ 28 ਤਰੀਕ ਨੂੰ ਹੋਵੇਗਾ ਲਾਂਚ, ਮਿਲਣਗੇ ਇਹ ਸ਼ਾਨਦਾਰ ਫੀਚਰਸ
- IPhone 15 ਸੀਰੀਜ਼ ਦੀ ਲਾਂਚ ਡੇਟ ਆਈ ਸਾਹਮਣੇ, ਮਿਲਣਗੇ ਇਹ ਸ਼ਾਨਦਾਰ ਫੀਚਰਸ
- WhatsApp 'ਚ ਜਲਦ ਮਿਲਣਗੇ ਦੋ ਨਵੇਂ ਆਪਸ਼ਨ, ਫੋਟੋ ਤੋਂ ਇਲਾਵਾ HD ਵੀਡੀਓ ਵੀ ਕਰ ਸਕੋਗੇ ਸ਼ੇਅਰ
- Threads ਦਾ ਵੈੱਬ ਵਰਜ਼ਨ ਹੋਇਆ ਲਾਈਵ, ਇਸ ਤਰ੍ਹਾਂ ਕਰ ਸਕੋਗੇ ਲੌਗਿਨ
- Moto G84 5G ਅਗਲੇ ਮਹੀਨੇ ਹੋਵੇਗਾ ਲਾਂਚ, ਮਿਲਣਗੇ ਇਹ ਸ਼ਾਨਦਾਰ ਫੀਚਰਸ
ਵਾਟਸਐਪ 'ਤੇ ਬਿਨ੍ਹਾਂ ਨਾਮ ਤੋਂ ਬਣਾ ਸਕੋਗੇ ਗਰੁੱਪ: ਵਟਸਐਪ ਬਿਨ੍ਹਾਂ ਨਾਮ ਤੋਂ ਗਰੁੱਪ ਬਣਾਉਣ ਦੀ ਸੁਵਿਧਾ ਵੀ ਦਿੰਦਾ ਹੈ। ਮਾਰਕ ਨੇ ਇੰਸਟਾਗ੍ਰਾਮ 'ਤੇ ਆਪਣੇ ਅਧਿਾਕਰਿਤ ਮੇਟਾ ਚੈਨਲ 'ਤੇ ਇਹ ਜਾਣਕਾਰੀ ਸ਼ੇਅਰ ਕੀਤੀ ਹੈ। ਇਸ ਨਾਲ ਗਰੁੱਪ ਬਣਾਉਣ 'ਚ ਆਸਾਨੀ ਹੋਵੇਗੀ। ਇਹ ਸੁਵਿਧਾ ਅਗਲੇ ਕੁਝ ਹਫ਼ਤਿਆਂ 'ਚ ਸ਼ੁਰੂ ਹੋਵੇਗੀ।