ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਈ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਇਸਨੂੰ ਲਗਾਤਾਰ ਅਪਡੇਟ ਕਰਦੀ ਰਹਿੰਦੀ ਹੈ। ਹੁਣ MacOS ਲਈ ਨਵੇਂ ਵਟਸਐਪ ਐਪ ਦਾ ਐਲਾਨ ਕੀਤਾ ਗਿਆ ਹੈ। MacOS 'ਤੇ ਵੀ ਵਟਸਐਪ ਲਈ ਐਂਡਰਾਈਡ ਅਤੇ IOS ਵਰਗੀਆਂ ਸੁਵਿਧਾਵਾਂ ਪੇਸ਼ ਕੀਤੀਆ ਜਾਣਗੀਆ। ਮੇਟਾ ਦੇ ਸੀਈਓ ਮਾਰਕ ਨੇ MacOS ਲਈ ਨਵੇਂ ਵਟਸਐਪ ਐਪ ਦਾ ਐਲਾਨ ਇੰਸਟਾਗ੍ਰਾਮ ਬ੍ਰਾਡਕਾਸਟ ਚੈਨਲ ਰਾਹੀ ਕੀਤਾ ਹੈ।
- " class="align-text-top noRightClick twitterSection" data="">
ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ MacOS ਲਈ ਵਟਸਐਪ ਦਾ ਕੀਤਾ ਐਲਾਨ: ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ MacOS ਲਈ ਵਟਸਐਪ ਐਪ ਦਾ ਐਲਾਨ ਇੰਸਟਾਗ੍ਰਾਮ ਬ੍ਰਾਂਡਕਾਸਟ ਚੈਨਲ ਰਾਹੀ ਕੀਤਾ ਹੈ। ਮਾਰਕ ਨੇ ਕਿਹਾ ਕਿ ਮੈਕ ਲਈ ਨਵੇਂ ਵਟਸਐਪ ਐਪ ਨੂੰ ਲਾਂਚ ਕੀਤਾ ਜਾ ਰਿਹਾ ਹੈ। ਵੀਡੀਓ ਕਾਲ ਰਾਹੀ ਹੁਣ 8 ਮੈਬਰਸ ਗਰੁੱਪ ਕਾਲਿੰਗ ਕਰ ਸਕਦੇ ਹਨ। ਇਸ ਤੋਂ ਇਲਾਵਾ ਵਟਸਐਪ ਆਡੀਓ ਗਰੁੱਪ ਕਾਲਿੰਗ 32 ਮੈਬਰਾਂ ਤੱਕ ਕਰ ਸਕਦੇ ਹਨ।
ਐਪਲ MacOS ਯੂਜ਼ਰਸ ਨੂੰ ਮਿਲਣੀਆਂ ਇਹ ਸੁਵਿਧਾਵਾ: MacOS ਲਈ ਨਵਾਂ ਵਟਸਐਪ ਐਪ ਲਾਂਚ ਹੋਣ ਤੋਂ ਬਾਅਦ ਯੂਜ਼ਰਸ ਪਹਿਲੀ ਵਾਰ ਗਰੁੱਪ ਕਾਲ ਕਰ ਸਕਣਗੇ। ਗਰੁੱਪ ਕਾਲ 'ਚ ਜੁੜਨ ਦੇ ਨਾਲ ਵਟਸਐਪ ਯੂਜ਼ਰਸ ਕਾਲ ਹਿਸਟਰੀ ਨੂੰ ਦੇਖਣ ਅਤੇ ਇਨਕਮਿੰਗ ਕਾਲ ਦੇ ਨੋਟੀਫਿਕੇਸ਼ਨ ਵੀ ਦੇਖ ਸਕਣਗੇ। ਇਸਦੇ ਨਾਲ ਹੀ ਨਵੇਂ ਐਪ ਦੇ ਆਉਣ ਨਾਲ ਵਟਸਐਪ ਬੰਦ ਹੋਣ 'ਤੇ ਵੀ ਯੂਜ਼ਰਸ ਇਨਕਮਿੰਗ ਕਾਲ ਦਾ ਨੋਟੀਫਿਕੇਸ਼ਨ ਦੇਖ ਸਕਣਗੇ। ਨਵੇਂ ਐਪ ਦੇ ਨਾਲ ਵਟਸਐਪ ਯੂਜ਼ਰਸ ਨੂੰ ਵੱਡੀ ਸਕ੍ਰੀਨ 'ਤੇ ਫਾਸਟ ਅਨੁਭਵ ਮਿਲੇਗਾ।
MacOS ਲਈ ਨਵਾਂ ਵਟਸਐਪ ਇਸ ਤਰ੍ਹਾਂ ਕਰੋ ਡਾਊਨਲੋਡ: MacOS ਲਈ ਵਟਸਐਪ ਨੂੰ ਵਟਸਐਪ ਦੀ ਅਧਿਕਾਰਿਤ ਵੈੱਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਬਹੁਤ ਜਲਦ ਯੂਜ਼ਰਸ ਨੂੰ ਇਸ ਐਪ ਦੀ ਸੁਵਿਧਾ ਐਪਲ ਐਪ ਸਟੋਰ 'ਤੇ ਵੀ ਮਿਲਣੀ ਸ਼ੁਰੂ ਹੋਵੇਗੀ।