ETV Bharat / science-and-technology

WhatsApp Bad Accounts: ਭਾਰਤ 'ਚ 65 ਲੱਖ ਤੋਂ ਵੱਧ 'ਬੈੱਡ ਅਕਾਊਂਟ' WhatsApp ਨੇ ਮਈ 'ਚ ਕੀਤੇ ਬੰਦ , ਜਾਣੋ ਕੀ ਹੈ ਮਾਮਲਾ - ਸ਼ਿਕਾਇਤ ਅਪੀਲ ਕਮੇਟੀ ਦੀ ਸ਼ੁਰੂਆਤ

WhatsApp Bad Accounts Closed: ਮੈਟਾ-ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ਵਟਸਐਪ ਨੇ ਇਸ ਸਾਲ ਮਈ ਮਹੀਨੇ ਭਾਰਤ ਵਿੱਚ 65 ਲੱਖ ਤੋਂ ਵੱਧ ਅਕਾਊਟਸ ਬੰਦ ਕਰ ਦਿੱਤੇ ਹਨ, ਜਿਨ੍ਹਾਂ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ 'ਬੈੱਡ ਅਕਾਉਂਟ' ਸਨ। ਕੰਪਨੀ ਨੇ IT ਐਕਟ 2021 ਦੇ ਤਹਿਤ ਐਤਵਾਰ ਨੂੰ ਦਾਇਰ ਰਿਪੋਰਟ 'ਚ ਇਹ ਗੱਲ ਕਹੀ।

WhatsApp Bad Accounts
WhatsApp Bad Accounts
author img

By

Published : Jul 3, 2023, 9:25 AM IST

ਨਵੀਂ ਦਿੱਲੀ: ਮੈਟਾ ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ WhatsApp ਨੇ ਇਸ ਸਾਲ ਮਈ ਮਹੀਨੇ ਭਾਰਤ ਵਿੱਚ 65 ਲੱਖ ਤੋਂ ਵੱਧ ਅਕਾਊਟਸ ਬੰਦ ਕਰ ਦਿੱਤੇ ਹਨ। ਇਨ੍ਹਾਂ ਅਕਾਊਟਸ ਬਾਰੇ ਕੰਪਨੀ ਦਾ ਕਹਿਣਾ ਹੈ ਕਿ ਇਹ 'ਬੈਡ ਅਕਾਊਟਸ' ਸਨ। ਮੇਟਾ ਨੇ ਆਈਟੀ ਐਕਟ 2021 ਦੇ ਤਹਿਤ ਐਤਵਾਰ ਨੂੰ ਦਾਇਰ ਰਿਪੋਰਟ 'ਚ ਇਹ ਗੱਲ ਕਹੀ। ਕੰਪਨੀ ਨੇ ਦੱਸਿਆ ਕਿ ਉਨ੍ਹਾਂ ਨੇ 1 ਮਈ ਤੋਂ 31 ਮਈ ਦਰਮਿਆਨ 6,508,000 WhatsApp ਅਕਾਊਟਸ ਬੰਦ ਕਰ ਦਿੱਤੇ ਹਨ। ਇਨ੍ਹਾਂ ਵਿੱਚੋਂ 2,420,700 ਅਕਾਊਟਸ ਬਾਰੇ ਇੱਕ ਯੂਜ਼ਰ ਤੋਂ ਸ਼ਿਕਾਇਤ ਮਿਲਣ ਤੋਂ ਪਹਿਲਾਂ ਹੀ ਕੰਪਨੀ ਨੇ ਖੁਦ ਬੰਦ ਕਰ ਦਿੱਤਾ।

WatsApp ਨੂੰ ਮਈ ਵਿਚ 3,912 ਸ਼ਿਕਾਇਤਾਂ ਮਿਲੀਆ: ਦੇਸ਼ 'ਚ ਵਟਸਐਪ ਦੇ 50 ਕਰੋੜ ਤੋਂ ਜ਼ਿਆਦਾ ਯੂਜ਼ਰਸ ਹਨ। ਅਪ੍ਰੈਲ 'ਚ ਇਸ ਨੇ ਰਿਕਾਰਡ 74 ਲੱਖ ਤੋਂ ਜ਼ਿਆਦਾ 'ਬੈਡ ਅਕਾਊਟਸ' 'ਤੇ ਪਾਬੰਦੀ ਲਗਾ ਦਿੱਤੀ ਸੀ। ਸਭ ਤੋਂ ਮਸ਼ਹੂਰ ਮੈਸੇਜਿੰਗ ਪਲੇਟਫਾਰਮ ਨੂੰ ਮਈ ਵਿਚ ਦੇਸ਼ ਵਿਚ 'ਬੈਨ ਅਪੀਲ' ਵਰਗੀਆਂ 3,912 ਸ਼ਿਕਾਇਤਾਂ ਮਿਲੀਆਂ, ਜਿਨ੍ਹਾਂ ਵਿਚੋਂ 297 'ਤੇ ਕਾਰਵਾਈ ਕੀਤੀ ਗਈ।

ਸ਼ਿਕਾਇਤ ਅਪੀਲ ਕਮੇਟੀ (GAC) ਦੀ ਸ਼ੁਰੂਆਤ: 'ਅਕਾਊਂਟ ਐਕਸ਼ਨ' ਉਨ੍ਹਾਂ ਰਿਪੋਰਟਾਂ ਨੂੰ ਦਰਸਾਉਂਦਾ ਹੈ ਜਿੱਥੇ WhatsApp ਨੇ ਰਿਪੋਰਟ ਦੇ ਆਧਾਰ 'ਤੇ ਉਪਚਾਰਕ ਕਾਰਵਾਈ ਕੀਤੀ ਹੈ। ਕਾਰਵਾਈ ਕਰਨ ਦਾ ਮਤਲਬ ਹੈ ਜਾਂ ਤਾਂ ਕਿਸੇ ਅਕਾਊਟ 'ਤੇ ਪਾਬੰਦੀ ਲਗਾਉਣਾ ਜਾਂ ਨਤੀਜੇ ਵਜੋਂ ਪਹਿਲਾਂ ਤੋਂ ਪਾਬੰਦੀਸ਼ੁਦਾ ਅਕਾਊਟਸ ਨੂੰ ਬਹਾਲ ਕਰਨਾ। ਕਰੋੜਾਂ ਭਾਰਤੀ ਸੋਸ਼ਲ ਮੀਡੀਆ ਯੂਜ਼ਰਸ ਨੂੰ ਸ਼ਕਤੀ ਪ੍ਰਦਾਨ ਕਰਨ ਲਈ ਕੇਂਦਰ ਨੇ ਕੰਟੇਟ ਅਤੇ ਹੋਰ ਮੁੱਦਿਆਂ ਬਾਰੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਦੇਖਣ ਲਈ ਹਾਲ ਹੀ ਵਿੱਚ ਸ਼ਿਕਾਇਤ ਅਪੀਲ ਕਮੇਟੀ (GAC) ਦੀ ਸ਼ੁਰੂਆਤ ਕੀਤੀ। ਨਵਾਂ ਗਠਿਤ ਪੈਨਲ ਤਕਨਾਲੋਜੀ ਦੀਆਂ ਵੱਡੀਆਂ ਕੰਪਨੀਆਂ 'ਤੇ ਲਗਾਮ ਲਗਾਉਣ ਲਈ ਦੇਸ਼ ਦੇ ਡਿਜੀਟਲ ਕਾਨੂੰਨਾਂ ਨੂੰ ਮਜ਼ਬੂਤ ​​ਕਰਨ ਵੱਲ ਇੱਕ ਕਦਮ ਹੈ। ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਫੈਸਲਿਆਂ ਦੇ ਖਿਲਾਫ ਯੂਜ਼ਰਸ ਦੁਆਰਾ ਕੀਤੀਆਂ ਗਈਆਂ ਅਪੀਲਾਂ 'ਤੇ ਗੌਰ ਕਰੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.