ਹੈਦਰਾਬਾਦ: ਵੀਵੋ ਨੇ Vivo T2 5G ਅਤੇ Vivo Y56 ਸਮਾਰਟਫੋਨਾਂ ਦੀ ਕੀਮਤ 'ਚ ਵੱਡੀ ਕਟੌਤੀ ਕਰ ਦਿੱਤੀ ਹੈ। ਹੁਣ ਇਨ੍ਹਾਂ ਸਮਾਰਟਫੋਨਾਂ ਨੂੰ ਕੰਪਨੀ ਨਵੀਆਂ ਕੀਮਤਾਂ 'ਤੇ ਵੇਚ ਰਹੀ ਹੈ। ਇਹ ਦੋਨੋ ਸਮਾਰਟਫੋਨ ਨਵੀਆਂ ਕੀਮਤਾਂ ਦੇ ਨਾਲ ਫਲਿੱਪਕਾਰਟ, ਵੀਵੋ ਇੰਡੀਆ ਆਨਲਾਈਨ ਸਟੋਰ ਅਤੇ ਰਿਟੇਲ ਸਟੋਰ ਤੋਂ 31 ਦਸੰਬਰ 2023 ਤੱਕ ਖਰੀਦਣ ਲਈ ਉਪਲਬਧ ਹਨ।
Vivo T2 5G ਦੀ ਕੀਮਤ: ਕੰਪਨੀ ਨੇ Vivo T2 5G ਸਮਾਰਟਫੋਨ ਦੀ ਕੀਮਤ 'ਚ ਕਟੌਤੀ ਕਰ ਦਿੱਤੀ ਹੈ। ਇਸ ਸਮਾਰਟਫੋਨ ਦੇ 6GB ਰੈਮ+128GB ਸਟੋਰੇਜ ਵਾਲ ਮਾਡਲ ਦੀ ਕੀਮਤ 16,999 ਰੁਪਏ ਅਤੇ 8GB ਰੈਮ +128GB ਸਟੋਰੇਜ ਵਾਲੇ ਮਾਡਲ ਦੀ ਕੀਮਤ 18,999 ਰੁਪਏ ਹੋ ਗਈ ਹੈ। ਇਸ ਸਮਾਰਟਫੋਨ ਨੂੰ ਖਰੀਦਣ ਲਈ ਗ੍ਰਾਹਕ ਇੰਡਸਇੰਡ ਬੈਂਕ, ਯੈੱਸ ਬੈਂਕ, ਫੈਡਰਲ ਬੈਂਕ ਅਤੇ ਬੈਂਕ ਆਫ ਬੜੌਦਾ ਵਰਗੇ ਚੁਣੇ ਹੋਏ ਬੈਂਕ ਕਾਰਡਾਂ ਨਾਲ ਖਰੀਦਦਾਰੀ ਕਰਨ 'ਤੇ 1,500 ਰੁਪਏ ਤੱਕ ਦਾ ਕੈਸ਼ਬੈਕ ਪਾ ਸਕਦੇ ਹਨ।
Vivo T2 5G ਸਮਾਰਟਫੋਨ ਦੇ ਫੀਚਰਸ: Vivo T2 5G ਸਮਾਰਟਫੋਨ 'ਚ 6.38 ਇੰਚ ਦੀ ਫੁੱਲ HD+AMOLED ਡਿਸਪਲੇ ਦਿੱਤੀ ਗਈ ਹੈ, ਜੋ 90Hz ਦੇ ਰਿਫ੍ਰੈਸ਼ ਦਰ, 2400x1080 ਪਿਕਸਲ Resolution ਅਤੇ 1300nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਸਨੈਪਡ੍ਰੈਗਨ 695 ਚਿਪਸੈੱਟ ਦਿੱਤੀ ਗਈ ਹੈ। Vivo T2 5G ਸਮਾਰਟਫੋਨ 'ਚ 8GB ਰੈਮ ਅਤੇ 128GB ਤੱਕ ਦੀ ਸਟੋਰੇਜ ਮਿਲਦੀ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਦੋਹਰਾ ਰਿਅਰ ਕੈਮਰਾ ਸੈਟਅੱਪ ਦਿੱਤਾ ਗਿਆ ਹੈ, ਜਿਸ 'ਚ OIS ਦੇ ਨਾਲ 64MP ਮੇਨ ਸੈਂਸਰ ਦਿੱਤਾ ਗਿਆ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 16MP ਦਾ ਕੈਮਰਾ ਮਿਲਦਾ ਹੈ। ਇਸ ਫੋਨ 'ਚ 4,500mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 44 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
-
Exciting news! The sleek vivo Y56 5G just got even more irresistible with a price drop! Upgrade your tech game without breaking the bank.#vivo #vivoYSeries #ItsMyStyle #vivoY56 pic.twitter.com/vXjjEqaCVz
— vivo India (@Vivo_India) December 1, 2023 " class="align-text-top noRightClick twitterSection" data="
">Exciting news! The sleek vivo Y56 5G just got even more irresistible with a price drop! Upgrade your tech game without breaking the bank.#vivo #vivoYSeries #ItsMyStyle #vivoY56 pic.twitter.com/vXjjEqaCVz
— vivo India (@Vivo_India) December 1, 2023Exciting news! The sleek vivo Y56 5G just got even more irresistible with a price drop! Upgrade your tech game without breaking the bank.#vivo #vivoYSeries #ItsMyStyle #vivoY56 pic.twitter.com/vXjjEqaCVz
— vivo India (@Vivo_India) December 1, 2023
Vivo Y56 5G ਸਮਾਰਟਫੋਨ ਦੀ ਨਵੀਂ ਕੀਮਤ: Vivo Y56 5G ਸਮਾਰਟਫੋਨ ਦੇ 4GB ਰੈਮ+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 15,999 ਰੁਪਏ, ਜਦਕਿ 8GB ਰੈਮ+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 17,999 ਰੁਪਏ ਕਰ ਦਿੱਤੀ ਗਈ ਹੈ। ਖਰੀਦਦਾਰ ICICI ਬੈਂਕ, ਯੈੱਸ ਬੈਂਕ, ਇੰਡਸਇੰਡ ਬੈਂਕ ਅਤੇ OneCard ਵਰਗੇ ਚੁਣੇ ਹੋਏ ਬੈਂਕ ਕਾਰਡਾਂ ਨਾਲ ਖਰੀਦਦਾਰੀ ਕਰਨ 'ਤੇ 1,000 ਰੁਪਏ ਤੱਕ ਦਾ ਕੈਸ਼ਬੈਕ ਪਾ ਸਕਦੇ ਹਨ।
Vivo Y56 5G ਸਮਾਰਟਫੋਨ ਦੇ ਫੀਚਰਸ: Vivo Y56 5G ਸਮਾਰਟਫੋਨ 'ਚ 6.58 ਇੰਚ ਦੀ ਫੁੱਲ HD+LCD ਡਿਸਪਲੇ ਦਿੱਤੀ ਗਈ ਹੈ, ਜੋ 2408x1080 ਪਿਕਸਲ Resolution ਦੇ ਨਾਲ ਆਉਦੀ ਹੈ। ਇਸ ਫੋਨ 'ਚ 8GB ਰੈਮ ਅਤੇ 128GB ਸਟੋਰੇਜ ਮਿਲਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Dimensity 700 ਚਿਪਸੈੱਟ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ LED ਫਲੈਸ਼ ਦੇ ਨਾਲ ਦੋਹਰਾ ਰਿਅਰ ਕੈਮਰਾ ਸੈਟਅੱਪ ਦਿੱਤਾ ਗਿਆ ਹੈ, ਜਿਸ 'ਚ 50MP ਦਾ ਮੇਨ ਕੈਮਰਾ ਸ਼ਾਮਲ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 16MP ਦਾ ਫਰੰਟ ਕੈਮਰਾ ਮਿਲਦਾ ਹੈ। Vivo Y56 5G ਸਮਾਰਟਫੋਨ 'ਤ 5,000mAh ਦੀ ਬੈਟਰੀ ਮਿਲਦੀ ਹੈ, ਜੋ 18 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।