ਹੈਦਰਾਬਾਦ: ਵੀਵੋ ਨੇ ਆਪਣੇ ਗ੍ਰਾਹਕਾਂ ਲਈ Vivo Y12 ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਹ ਫੋਨ ਦੋ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ। ਇਸ ਸਮਾਰਟਫੋਨ ਨੂੰ ਵੱਡੀ ਬੈਟਰੀ ਦੇ ਨਾਲ ਪੇਸ਼ ਕੀਤਾ ਗਿਆ ਹੈ। Vivo Y12 ਸਮਾਰਟਫੋਨ ਨੂੰ ਕੰਪਨੀ ਦੀ ਅਧਿਕਾਰਿਤ ਵੈੱਬਸਾਈਟ 'ਤੇ Y ਸੀਰੀਜ਼ 'ਚ ਲਿਸਟ ਕਰ ਦਿੱਤਾ ਗਿਆ ਹੈ।
Vivo Y12 ਸਮਾਰਟਫੋਨ ਦੇ ਫੀਚਰਸ: Vivo Y12 ਸਮਾਰਟਫੋਨ 'ਚ 6.55 ਇੰਚ ਦੀ LCD ਡਿਸਪਲੇ ਦਿੱਤੀ ਗਈ ਹੈ, ਜੋ ਕਿ 60Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਇਸ ਸਮਾਰਟਫੋਨ 'ਚ ਪ੍ਰੋਸੈਸਰ ਦੇ ਤੌਰ 'ਤੇ ਮੀਡੀਆਟੇਕ Helio G85 ਚਿਪਸੈੱਟ ਦਿੱਤੀ ਗਈ ਹੈ। Vivo Y12 ਸਮਾਰਟਫੋਨ 'ਚ 6GB ਰੈਮ ਅਤੇ 128GB ਸਟੋਰੇਜ ਦਿੱਤੀ ਗਈ ਹੈ। ਜੇਕਰ ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ ਨੂੰ 13MP ਪ੍ਰਾਈਮਰੀ ਅਤੇ 2MP ਡੈਪਥ ਸੈਂਸਰ ਦੇ ਨਾਲ ਲਿਆਂਦਾ ਗਿਆ ਹੈ। ਸੈਲਫ਼ੀ ਲਈ ਫੋਨ 'ਚ 8MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 15 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।
Vivo Y12 ਸਮਾਰਟਫੋਨ ਦੀ ਕੀਮਤ: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Vivo Y12 ਸਮਾਰਟਫੋਨ ਨੂੰ ਅਜੇ ਚੀਨ 'ਚ ਲਾਂਚ ਕੀਤਾ ਗਿਆ ਹੈ। ਇਸ ਫੋਨ ਦੀ ਕੀਮਤ 11,717 ਰੁਪਏ ਰੱਖੀ ਗਈ ਹੈ। Vivo Y12 ਇੱਕ 4G ਸਮਾਰਟਫੋਨ ਹੈ। Vivo Y12 ਸਮਾਰਟਫੋਨ ਨੂੰ Wild greenery ਅਤੇ crystal purple ਕਲਰ 'ਚ ਪੇਸ਼ ਕੀਤਾ ਗਿਆ ਹੈ। ਇਸ ਸਮਾਰਟਫੋਨ ਦੀ ਭਾਰਤ 'ਚ ਲਾਂਚਿੰਗ ਡੇਟ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
4 ਦਸੰਬਰ ਨੂੰ ਲਾਂਚ ਹੋਵੇਗਾ OnePlus 12 ਸਮਾਰਟਫੋਨ: ਇਸਦੇ ਨਾਲ ਹੀ, OnePlus 12 ਸਮਾਰਟਫੋਨ ਵੀ ਜਲਦ ਲਾਂਚ ਹੋਵੇਗਾ। OnePlus 12 ਸਮਾਰਟਫੋਨ ਦੀ ਲਾਂਚਿੰਗ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਚਰਚਾ ਚਲ ਰਹੀ ਹੈ। ਹੁਣ ਇਸ ਸਮਾਰਟਫੋਨ ਦੀ ਲਾਂਚਿੰਗ ਨੂੰ ਲੈ ਕੇ ਕੰਪਨੀ ਵੱਲੋਂ ਅਧਿਕਾਰਿਤ ਤੌਰ 'ਤੇ ਜਾਣਕਾਰੀ ਦੇ ਦਿੱਤੀ ਗਈ ਹੈ। OnePlus 12 ਸਮਾਰਟਫੋਨ 4 ਦਸੰਬਰ ਨੂੰ ਲਾਂਚ ਹੋਵੇਗਾ। ਇਹ ਜਾਣਕਾਰੀ ਕੰਪਨੀ ਦੇ Weibo ਹੈਂਡਲ ਤੋਂ ਸਾਹਮਣੇ ਆਈ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ 4 ਦਸੰਬਰ ਨੂੰ ਕੰਪਨੀ ਦੀ 10ਵੀਂ ਵਰ੍ਹੇਗੰਢ ਹੋਣ ਜਾ ਰਹੀ ਹੈ। ਇਸ ਦੌਰਾਨ ਕੰਪਨੀ OnePlus 12 ਨੂੰ ਲਾਂਚ ਕਰੇਗੀ। ਇਸਦੇ ਨਾਲ ਹੀ ਕੰਪਨੀ OnePlus Ace 3 ਅਤੇ OnePlus Buds 3 ਦੀ ਲਾਂਚਿੰਗ ਨੂੰ ਲੈ ਕੇ ਵੀ ਐਲਾਨ ਕਰ ਸਕਦੀ ਹੈ।