ਹੈਦਰਾਬਾਦ: Vivo ਤੇਜ਼ੀ ਨਾਲ ਕਈ ਸਮਾਰਟਫੋਨਾਂ ਨੂੰ ਲਾਂਚ ਕਰ ਰਿਹਾ ਹੈ। ਹਾਲ ਹੀ ਵਿੱਚ ਕੰਪਨੀ ਨੇ Vivo X100 ਸੀਰੀਜ਼ ਨੂੰ ਲਾਂਚ ਕੀਤਾ ਸੀ ਅਤੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ Vivo ਆਪਣੇ ਗ੍ਰਾਹਕਾਂ ਲਈ Vivo V30 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ 'ਚ Vivo V30 ਅਤੇ Vivo V30 ਪ੍ਰੋ ਸਮਾਰਟਫੋਨ ਸ਼ਾਮਲ ਹਨ। ਕੰਪਨੀ ਵੱਲੋ ਅਜੇ Vivo V30 ਸੀਰੀਜ਼ ਦੀ ਲਾਂਚ ਡੇਟ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ, ਪਰ ਇਸ ਦੌਰਾਨ UAE ਦੇ TDRA Certification ਪਲੇਟਫਾਰਮ 'ਤੇ ਇਸ ਸੀਰੀਜ਼ ਨੂੰ ਲਿਸਟ ਕਰ ਦਿੱਤਾ ਗਿਆ ਹੈ।
-
Vivo V30 (V2318) TDRA certified in the UAE#Vivo #VivoV30 pic.twitter.com/MiPx2ozHG3
— Anvin (@ZionsAnvin) January 9, 2024 " class="align-text-top noRightClick twitterSection" data="
">Vivo V30 (V2318) TDRA certified in the UAE#Vivo #VivoV30 pic.twitter.com/MiPx2ozHG3
— Anvin (@ZionsAnvin) January 9, 2024Vivo V30 (V2318) TDRA certified in the UAE#Vivo #VivoV30 pic.twitter.com/MiPx2ozHG3
— Anvin (@ZionsAnvin) January 9, 2024
Vivo V30 ਸੀਰੀਜ਼ ਦੀ ਲਿਸਟਿੰਗ: ਇਸ ਸੀਰੀਜ਼ ਨੂੰ UAE ਦੇ TDRA Certification ਪਲੇਟਫਾਰਮ 'ਤੇ ਲਿਸਟ ਕੀਤਾ ਗਿਆ ਹੈ। ਲਿਸਟਿੰਗ ਅਨੁਸਾਰ, ਇਸ ਫੋਨ ਦਾ ਮਾਡਲ ਨੰਬਰ V2318 ਹੈ। ਕੁਝ ਦਿਨ ਪਹਿਲਾ ਇਹ ਫੋਨ ਇੰਡੋਨੇਸ਼ੀਆਂ ਦੀ SDPPI, ਬਲੂਟੁੱਥ SIG, ਤਾਈਵਾਨ ਦੇ NCC ਅਤੇ Geekbench 'ਤੇ ਵੀ ਦੇਖਿਆ ਜਾ ਚੁੱਕਾ ਹੈ। ਆਉਣ ਵਾਲੀ ਸੀਰੀਜ਼ ਨੂੰ ਕਈ ਤਰ੍ਹਾਂ ਦੇ Certification ਮਿਲ ਚੁੱਕੇ ਹਨ, ਜਿਸ ਕਰਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਸੀਰੀਜ਼ ਨੂੰ ਜਲਦ ਹੀ ਲਾਂਚ ਕੀਤਾ ਜਾ ਸਕਦਾ ਹੈ।
-
Vivo V30 is inching closer to launch, spotted receiving certification!
— Sadeeq (@Bunis_Malli) January 10, 2024 " class="align-text-top noRightClick twitterSection" data="
Get ready for a potential rebrand of the Vivo S18 series with enhanced features. #VIVO #V30 pic.twitter.com/6EULPDcL0v
">Vivo V30 is inching closer to launch, spotted receiving certification!
— Sadeeq (@Bunis_Malli) January 10, 2024
Get ready for a potential rebrand of the Vivo S18 series with enhanced features. #VIVO #V30 pic.twitter.com/6EULPDcL0vVivo V30 is inching closer to launch, spotted receiving certification!
— Sadeeq (@Bunis_Malli) January 10, 2024
Get ready for a potential rebrand of the Vivo S18 series with enhanced features. #VIVO #V30 pic.twitter.com/6EULPDcL0v
Vivo V30 ਸੀਰੀਜ਼ ਦੇ ਫੀਚਰਸ: ਲੀਕ ਅਨੁਸਾਰ, Vivo V30 ਸੀਰੀਜ਼ 'ਚ 6.78 ਇੰਚ ਦੀ ਡਿਸਪਲੇ ਮਿਲ ਸਕਦੀ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਹ ਸੀਰੀਜ਼ 1260x2800 ਪਿਕਸਲ Resolution ਵਾਲੇ 1.5K AMOLED ਡਿਸਪਲੇ ਦੇ ਨਾਲ ਆਵੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 7 ਜੇਨ 3 ਚਿਪਸੈੱਟ ਮਿਲ ਸਕਦੀ ਹੈ। Vivo V30 ਸੀਰੀਜ਼ ਨੂੰ ਕੰਪਨੀ 12GB ਤੱਕ ਦੀ LPDDR4x ਰੈਮ ਅਤੇ 256GB ਤੱਕ ਦੀ UFS2.2 ਸਟੋਰੇਜ ਆਪਸ਼ਨ ਦੇ ਨਾਲ ਪੇਸ਼ ਕਰ ਸਕਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸੀਰੀਜ਼ 'ਚ LED ਫਲੈਸ਼ ਦੇ ਨਾਲ ਦੋ ਕੈਮਰੇ ਦਿੱਤੇ ਜਾ ਸਕਦੇ ਹਨ, ਜਿਸ 'ਚ 50MP ਦੇ ਮੇਨ ਲੈਂਸ ਦੇ ਨਾਲ ਇੱਕ 8MP ਦਾ ਅਲਟ੍ਰਾਵਾਈਡ ਐਂਗਲ ਲੈਂਸ ਸ਼ਾਮਲ ਹੈ। ਸੈਲਫ਼ੀ ਲਈ ਫੋਨ 'ਚ ਦੋਹਰੇ LED ਦੇ ਨਾਲ 50MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇਸ ਸੀਰੀਜ਼ 'ਚ 5,000mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 80 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।