ETV Bharat / science-and-technology

Google Message 'ਚ ਯੂਜ਼ਰਸ ਨੂੰ ਜਲਦ ਮਿਲੇਗਾ ਐਡਿਟ ਮੈਸੇਜ ਫੀਚਰ, ਜਾਣੋ ਕੀ ਹੈ ਖਾਸ - The message editing feature will work like this

Google Messages latest News: ਹਾਲ ਹੀ ਵਿੱਚ ਗੂਗਲ ਮੈਸੇਜ ਦੇ 1 ਬਿਲੀਅਨ ਯੂਜ਼ਰਸ ਪੂਰੇ ਹੋ ਚੁੱਕੇ ਹਨ। ਇਸ ਮੌਕੇ ਕੰਪਨੀ ਨੇ 7 ਨਵੇਂ ਫੀਚਰਸ ਨੂੰ ਰੋਲਆਊਟ ਕੀਤਾ ਹੈ। ਇਸਦੇ ਨਾਲ ਹੀ ਯੂਜ਼ਰਸ ਨੂੰ ਜਲਦ ਹੀ ਮੈਸੇਜ ਐਡਿਟ ਕਰਨ ਦੀ ਸੁਵਿਧਾ ਵੀ ਮਿਲ ਸਕਦੀ ਹੈ। ਕੰਪਨੀ ਫਿਲਹਾਲ ਇਸ ਫੀਚਰ 'ਚ ਕੰਮ ਕਰ ਰਹੀ ਹੈ।

Google Messages latest News
Google Messages latest News
author img

By ETV Bharat Tech Team

Published : Dec 12, 2023, 12:22 PM IST

ਹੈਦਰਾਬਾਦ: ਗੂਗਲ ਮੈਸੇਜ ਦਾ ਇਸਤੇਮਾਲ ਕਰਨ ਵਾਲੇ ਯੂਜ਼ਰਸ ਲਈ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ। ਗੂਗਲ ਮੈਸੇਜ 'ਚ ਜਲਦ ਹੀ ਤੁਹਾਨੂੰ ਮੈਸੇਜ ਐਡਿਟ ਕਰਨ ਦੀ ਸੁਵਿਧਾ ਮਿਲੇਗੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਇਹ ਸੁਵਿਧਾ ਵਟਸਐਪ ਯੂਜ਼ਰਸ ਲਈ ਪੇਸ਼ ਹੋਈ ਹੈ। ਮੀਡੀਆ ਰਿਪੋਰਟਸ ਅਨੁਸਾਰ, ਕੰਪਨੀ ਆਪਣੇ ਯੂਜ਼ਰਸ ਲਈ ਐਡਿਟ ਮੈਸੇਜ ਫੀਚਰ 'ਤੇ ਕੰਮ ਕਰ ਰਹੀ ਹੈ। ਲੰਬੇ ਸਮੇਂ ਤੋਂ ਗੂਗਲ ਮੈਸੇਜ ਦਾ ਇਸਤੇਮਾਲ ਕਰਨ ਵਾਲੇ ਯੂਜ਼ਰਸ ਇਸ ਫੀਚਰ ਦੀ ਮੰਗ ਕਰ ਰਹੇ ਸੀ, ਹੁਣ ਜਲਦ ਹੀ ਐਡਿਟ ਮੈਸੇਜ ਫੀਚਰ ਨੂੰ ਰੋਲਆਊਟ ਕੀਤਾ ਜਾ ਸਕਦਾ ਹੈ।

ਗੂਗਲ ਮੈਸੇਜ 'ਚ ਐਡਿਟ ਮੈਸੇਜ ਫੀਚਰ ਇਸ ਤਰ੍ਹਾਂ ਕਰੇਗਾ ਕੰਮ: ਐਡਿਟ ਮੈਸੇਜ ਫੀਚਰ ਦੀ ਮਦਦ ਨਾਲ ਯੂਜ਼ਰਸ ਨੂੰ ਅਜਿਹੇ ਮੈਸੇਜਾਂ ਨੂੰ ਠੀਕ ਕਰਨ ਦੀ ਸੁਵਿਧਾ ਮਿਲੇਗੀ, ਜਿਨ੍ਹਾਂ ਮੈਸੇਜਾਂ ਨੂੰ ਗਲਤ ਲਿਖ ਕੇ ਭੇਜਿਆ ਜਾ ਚੁੱਕਾ ਹੈ। ਕਈ ਵਾਰ ਅਸੀ ਗਲਤ ਮੈਸੇਜ ਲਿਖ ਕੇ ਭੇਜ ਦਿੰਦੇ ਹਾਂ ਅਤੇ ਉਸ ਮੈਸੇਜ ਨੂੰ ਠੀਕ ਕਰਨ ਦੀ ਸੁਵਿਧਾ ਨਹੀ ਮਿਲਦੀ ਹੈ। ਇਸ ਸਮੱਸਿਆਂ ਨੂੰ ਖਤਮ ਕਰਨ ਲਈ ਕੰਪਨੀ ਐਡਿਟ ਮੈਸੇਜ ਫੀਚਰ 'ਤੇ ਕੰਮ ਕਰ ਰਹੀ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਤੁਸੀਂ ਗਲਤ ਭੇਜੇ ਗਏ ਮੈਸੇਜਾਂ ਨੂੰ ਠੀਕ ਕਰ ਸਕੋਗੇ। ਇਸ ਗੱਲ ਦਾ ਧਿਆਨ ਰੱਖੋ ਕਿ ਐਡਿਟ ਮੈਸੇਜ ਫੀਚਰ ਦੇ ਨਾਲ ਯੂਜ਼ਰਸ ਨੂੰ ਮੈਸੇਜ ਭੇਜਣ ਦੇ ਕੁਝ ਸਮੇਂ ਬਾਅਦ ਤੱਕ ਹੀ ਮੈਸੇਜ ਐਡਿਟ ਕਰਨ ਦੀ ਸੁਵਿਧਾ ਮਿਲਦੀ ਹੈ। ਵਟਸਐਪ 'ਚ ਮੈਸੇਜ ਐਡਿਟ ਕਰਨ ਦਾ ਸਮੇਂ 15 ਮਿੰਟ ਹੈ ਅਤੇ ਗੂਗਲ ਮੈਸੇਜ 'ਤੇ ਵੀ ਇਹ ਸਮੇਂ 15 ਮਿੰਟ ਦਾ ਹੋ ਸਕਦਾ ਹੈ।

ਗੂਗਲ ਮੈਸੇਜ 'ਚ ਰੋਲਆਊਟ ਹੋਏ ਕਈ ਫੀਚਰਸ: ਇਸ ਤੋਂ ਇਲਾਵਾ, ਗੂਗਲ ਮੈਸੇਜ ਦੇ 1 ਬਿਲੀਅਨ ਯੂਜ਼ਰਸ ਪੂਰੇ ਹੋ ਜਾਣ 'ਤੇ ਕੰਪਨੀ ਨੇ 7 ਨਵੇਂ ਫੀਚਰਸ ਨੂੰ ਰੋਲਆਊਟ ਕੀਤਾ ਹੈ। ਫਿਲਹਾਲ, ਗੂਗਲ ਵੱਲੋ ਇਸ ਬਾਰੇ ਕੋਈ ਅਧਿਕਾਰਿਤ ਤੌਰ 'ਤੇ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਵਟਸਐਪ 'ਚ ਆਡੀਓ ਮੈਸੇਜ ਲਈ ਆਇਆ 'View Once' ਫੀਚਰ: ਹਾਲ ਹੀ ਵਿੱਚ ਵਟਸਐਪ ਨੇ ਫੋਟੋ ਅਤੇ ਵੀਡੀਓ ਲਈ 'View Once' ਫੀਚਰ ਪੇਸ਼ ਕੀਤਾ ਸੀ। ਹੁਣ ਇਹ ਫੀਚਰ ਆਡੀਓ ਮੈਸੇਜ ਲਈ ਵੀ ਪੇਸ਼ ਕਰ ਦਿੱਤਾ ਗਿਆ ਹੈ। ਇਸ ਫੀਚਰ ਨੂੰ ਵਿਸ਼ਵ ਪੱਧਰ 'ਤੇ ਰੋਲਆਊਟ ਕੀਤਾ ਗਿਆ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਭੇਜੇ ਗਏ ਮੈਸੇਜ ਨੂੰ ਸਿਰਫ਼ ਇੱਕ ਵਾਰ ਹੀ ਸੁਣ ਸਕੋਗੇ ਅਤੇ ਸੁਣਨ ਤੋਂ ਬਾਅਦ ਮੈਸੇਜ ਗਾਈਬ ਹੋ ਜਾਵੇਗਾ। ਇਸ ਫੀਚਰ ਦੀ ਵਰਤੋ ਕਰਕੇ ਤੁਸੀਂ ਕਿਸੇ ਵਿਅਕਤੀ ਨੂੰ ਕੋਈ ਪਰਸਨਲ ਮੈਸੇਜ ਭੇਜ ਸਕਦੇ ਹੋ। ਜਿਵੇ ਕਿ ਤੁਸੀਂ ਆਪਣੇ ਬੈਂਕ ਦੀ ਜਾਣਕਾਰੀ ਜਾਂ ਕ੍ਰੇਡਿਟ ਕਾਰਡ ਦੀ ਜਾਣਕਾਰੀ ਕਿਸੇ ਨਾਲ ਸ਼ੇਅਰ ਕਰਨੀ ਹੈ, ਤਾਂ 'View Once' ਫੀਚਰ ਦੀ ਵਰਤੋ ਕਰਕੇ ਇਹ ਜਾਣਕਾਰੀ ਦੂਜੇ ਯੂਜ਼ਰਸ ਨੂੰ ਭੇਜ ਸਕਦੇ ਹੋ। 'View Once' ਫੀਚਰ ਨੂੰ 'One Time' ਆਈਕਨ ਦੇ ਨਾਲ ਮਾਰਕ ਕੀਤਾ ਜਾਂਦਾ ਹੈ। ਇਸ ਫੀਚਰ ਦੀ ਮਦਦ ਨਾਲ ਤੁਹਾਡੇ ਪਰਸਨਲ ਮੈਸੇਜ ਸੁਰੱਖਿਅਤ ਰਹਿਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.