ਸਾਨ ਫਰਾਂਸਿਸਕੋ: ਟਵਿੱਟਰ ਦੇ ਸੀਈਓ ਐਲੋਨ ਮਸਕ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਦੇ ਜਾਰੀ ਹੋਣ ਤੋਂ ਬਾਅਦ ਕੰਪਨੀ ਦੇ ਕਰਮਚਾਰੀਆਂ ਨੂੰ ਸਮਝ ਨਹੀਂ ਆਇਆ ਕਿ ਉਨ੍ਹਾਂ ਨਾਲ ਕੁੱਝ ਆਜਿਹਾ ਹੋ ਗਿਆ ਹੈ। ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਦੇ ਮਾਲਕ ਐਲਨ ਮਸਕ ਨੇ 50 ਹੋਰ ਕਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਇਸ ਦੌਰਾਨ ਵੱਡੀ ਗੱਲ ਸਾਹਮਣੇ ਆਈ ਹੈ ਕਿ ਮਸਕ ਵੱਲੋਂ ਕੰਪਨੀ ਦੇ ਮੈਨੇਜਰ ਨੂੰ ਵੀ ਕੰਪਨੀ ਚੋਂ ਕੱਢ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਮਸਕ ਘੱਟੋ-ਘੱਟ ਚਾਰ ਬਾਰ ਕੰਪਨੀ ਦੇ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਚੁੱਕੇ ਹਨ। ਮਸਕ ਨੇ ਨਵੰਬਰ 'ਚ ਕਟੌਤੀ ਤੋਂ ਬਾਅਦ ਕਰਮਚਾਰੀਆਂ ਨੂੰ ਬਰਖ਼ਾਸਤ ਨਾ ਕਰਨ ਦਾ ਵਾਅਦਾ ਕੀਤਾ ਸੀ, ਪਰ ਉਸ ਵਾਅਦੇ ਮਗਰੋਂ ਵੀ ਮਸਕ ਨੇ ਅਜਿਹਾ ਕੀਤਾ ਹੈ। ਐਤਵਾਰ ਨੂੰ ਇਹ ਗੱਲ ਸਾਹਮਣੇ ਆਈ ਸੀ ਕਿ ਮਸਕ ਟਵਿੱਟਰ ਕਰਮਚਾਰੀਆਂ ਦੀ ਛਾਂਟੀ ਕਰ ਰਹੇ ਹਨ। ਇਸ ਦੀ ਮੇਲ ਸ਼ਨੀਵਾਰ ਨੂੰ ਛਾਂਟੀ ਵਾਲੇ ਮੁਲਾਜ਼ਮਾਂ ਨੂੰ ਮਿਲ ਗਈ ਸੀ।
ਕੰਪਨੀ 'ਚ ਕਿੰਨੇ ਕਰਮਚਾਰੀ ਬਾਕੀ: ਇਸ ਕਟੌਤੀ 'ਚ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਸ਼ਾਮਿਲ ਹਨ। ਹੁਣ ਕੰਪਨੀ ਕੋਲ 2,000 ਤੋਂ ਘੱਟ ਕਰਮਚਾਰੀ ਬਚੇ ਹਨ। ਜਦੋਂ ਮਸਕ ਕੰਪਨੀ ਦੇ ਮਾਲਕ ਬਣੇ ਸਨ ਉਦੋਂ ਕਰਮਚਾਰੀਆਂ ਦੀ ਗਿਣਤੀ 7,500 ਸੀ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਵੀ ਐਲੋਨ ਮਸਕ ਨੇ ਕਈ ਵਿਭਾਗਾਂ ਦੇ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਸੀ। ਟਵਿੱਟਰ ਨੇ ਭਾਰਤ ਵਿੱਚ ਆਪਣੇ ਤਿੰਨ ਦਫ਼ਤਰਾਂ ਵਿੱਚੋਂ ਦੋ ਨੂੰ ਬੰਦ ਕਰ ਦਿੱਤਾ ਸੀ ਅਤੇ ਕਰਨ ਅਤੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦੇ ਨਿਰਦੇਸ਼ ਦਿੱਤੇ ਸਨ। ਟਵਿੱਟਰ ਨੇ ਨਵੀਂ ਦਿੱਲੀ ਅਤੇ ਮੁੰਬਈ ਵਿੱਚ ਆਪਣਾ ਦਫ਼ਤਰ ਬੰਦ ਕਰ ਦਿੱਤਾ ਸੀ। ਪਿਛਲੇ ਸਾਲ ਨਵੰਬਰ ਵਿੱਚ, ਮਸਕ ਨੇ ਭਾਰਤ ਵਿੱਚ ਆਪਣੇ 90 ਪ੍ਰਤੀਸ਼ਤ ਤੋਂ ਵੱਧ ਲਗਭਗ 200 ਤੋਂ ਵੱਧ ਕਰਮਚਾਰੀਆਂ ਨੂੰ ਕੰਪਨੀ ਚੋਂ ਕੱਢਿਆ ਸੀ।
ਦੱਸ ਦਈਏ ਕਿ ਪਿਛਲੇ ਸਾਲ ਨਵੰਬਰ ਵਿੱਚ, ਟਵਿੱਟਰ ਦੇ ਮਾਲਕ ਐਲੋਨ ਮਸਕ ਨੇ ਮਾਲੀਏ ਵਿੱਚ ਭਾਰੀ ਗਿਰਾਵਟ ਦੀ ਸ਼ਿਕਾਇਤ ਤੋਂ ਬਾਅਦ ਨੇ ਭਾਰਤ ਵਿੱਚ ਆਪਣੇ 90 ਪ੍ਰਤੀਸ਼ਤ ਤੋਂ ਵੱਧ ਲਗਭਗ 200 ਤੋਂ ਵੱਧ ਕਰਮਚਾਰੀਆਂ ਨੂੰ ਕੰਪਨੀ ਚੋਂ ਕੱਢਿਆ ਸੀ। ਟਵਿੱਟਰ ਦੇ ਮਾਲਕ ਐਲੋਨ ਮਸਕ ਨੇ ਮਾਲੀਏ ਵਿੱਚ ਭਾਰੀ ਗਿਰਾਵਟ ਦੀ ਸ਼ਿਕਾਇਤ ਤੋਂ ਬਾਅਦ ਨਵੰਬਰ ਵਿੱਚ 50 ਫੀਸਦੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਮਹੱਤਵਪੂਰਨ ਗੱਲ ਇਹ ਹੈ ਕਿ ਐਲੋਨ ਮਸਕ ਨੇ ਅਕਤੂਬਰ ‘ਚ ਮਾਈਕ੍ਰੋਬਲਾਗਿੰਗ ਫਰਮ ਨੂੰ ਘੱਟੋ-ਘੱਟ 44 ਅਰਬ ਡਾਲਰ ‘ਚ ਖਰੀਦਿਆ ਸੀ। ਥੋੜ੍ਹੇ ਥੋੜ੍ਹੇ ਸਮੇਂ ਬਾਅਦ ਟਵਿੱਟਰ ਦੇ ਮਾਲਕ ਵੱਲੋਂ ਕੰਪਨੀ ਵਿੱਚੋਂ ਲਗਾਤਾਰ ਕਰਮਚਾਰੀਆਂ ਦੀ ਛਾਂਟੀ ਕੀਤੀ ਜਾ ਰਹੀ ਹੈ।ਜਿਸ ਨੂੰ ਲੈ ਕੇ ਕਰਮਚਾਰੀਆਂ ਵਿੱਚ ਵੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਹੁਣ ਵੇਖਣਾ ਹੋਵੇਗਾ ਕਿ ਇਹ ਛਾਂਟੀ ਆਖਰੀ ਛਾਂਟੀ ਹੋਵੇਗੀ ਜਾਂ ਇਸ ਤੋਂ ਬਾਅਦ ਵੀ ਮਸਕ ਵੱਲੋਂ ਕੰਪਨੀ 'ਚੋਂ ਕਰਮਚਾਰੀਆਂ ਨੂੰ ਕੱਢਿਆ ਜਾਵੇਗਾ।
(ਆਈਏਐਨਐਸ)
ਇਹ ਵੀ ਪੜ੍ਹੋ: New Tax Calculator: ਐਡਵਾਂਸਡ ਟੈਕਸ ਕੈਲਕੁਲੇਟਰ ਦੇਵੇਗਾ ਨਵੀਂ ਟੈਕਸ ਪ੍ਰਣਾਲੀ ਸਬੰਧੀ ਹਰ ਜਾਣਕਾਰੀ, ਜਾਣੋ ਕਿਵੇਂ