ਹੈਦਰਾਬਾਦ: ਐਲੋਨ ਮਸਕ ਨੇ ਟਵਿੱਟਰ ਦਾ ਨਾਮ ਬਦਲਕੇ X ਰੱਖ ਦਿੱਤਾ ਹੈ। ਇਸ ਦੇ ਨਾਲ ਹੀ, ਅਧਿਕਾਰਿਤ ਟਵਿੱਟਰ ਅਕਾਊਟ ਵੀ ਬੰਦ ਕਰ ਦਿੱਤਾ ਹੈ। ਵੈੱਬ ਅਤੇ ਐਂਡਰਾਇਡ ਵਰਜ਼ਨ 'ਤੇ ਨੀਲੀ ਚਿੜੀਆਂ ਦਾ ਲੋਗੋ ਬਦਲ ਕੇ X ਕਰ ਦਿੱਤਾ ਗਿਆ ਹੈ। ਲੋਗੋ ਵਿੱਚ ਕੁਝ ਹੋਰ ਬਦਲਾਅ ਕੀਤੇ ਜਾਣ ਦੀ ਤਿਆਰੀ ਵੀ ਹੈ। ਹੁਣ ਐਲੋਨ ਮਸਕ ਇੱਕ ਹੋਰ ਵੱਡਾ ਬਦਲਾਅ ਕਰਨ ਲਈ ਤਿਆਰ ਹਨ। ਮਸਕ ਨੂੰ ਲੱਗਦਾ ਹੈ ਕਿ X ਵਿੱਚ ਸਿਰਫ਼ ਡਾਰਕ ਮੋਡ ਹੋਣਾ ਚਾਹੀਦਾ ਹੈ। ਮਸਕ ਨੇ ਇੱਕ ਟਵੀਟ ਦੇ ਜਵਾਬ ਵਿੱਚ ਕਿਹਾ ਕਿ ਇਸ ਪਲੇਟਫਾਰਮ 'ਤੇ ਜਲਦ ਹੀ ਸਿਰਫ਼ ਡਾਰਕ ਮੋਡ ਹੋਵੇਗਾ। ਮਸਕ ਦੇ ਇਸ ਟਵੀਟ ਤੋਂ ਸੰਕੇਤ ਮਿਲਦੇ ਹਨ ਕਿ ਇਸ ਮੋਡ ਦੇ ਆਉਣ ਤੋਂ ਬਾਅਦ ਯੂਜ਼ਰਸ ਕੋਲ ਲਾਈਟ ਮੋਡ 'ਚ ਜਾਣ ਦਾ ਵਿਕਲਪ ਨਹੀਂ ਹੋਵੇਗਾ।
X 'ਤੇ ਫਿਲਹਾਲ ਦੋ ਮੋਡ ਆਪਸ਼ਨ ਚੁਣਨ ਦਾ ਵਿਕਲਪ ਮੌਜ਼ੂਦ: ਫਿਲਹਾਲ, X ਯੂਜ਼ਰਸ ਨੂੰ ਦੋ ਕਲਰ ਮੋਡ ਵਿੱਚੋ ਇੱਕ ਕਲਰ ਚੁਣਨ ਦਾ ਆਪਸ਼ਨ ਮਿਲਦਾ ਹੈ। ਇਸ ਵਿੱਚ ਇੱਕ Dim Mode ਵੀ ਹੈ, ਜੋ ਨੀਲੇ ਰੰਗ ਦਾ ਗਹਿਰਾ ਸ਼ੇਡ ਹੈ। ਇਸ ਨਾਲ ਬੈਕਗ੍ਰਾਊਡ ਪੂਰੀ ਤਰ੍ਹਾਂ ਕਾਲੀ ਹੋ ਜਾਂਦੀ ਹੈ। ਅਜੇ ਇਹ ਸਪੱਸ਼ਟ ਨਹੀਂ ਹੈ ਕੇ Dim Mode X 'ਚ ਰਹੇਗਾ ਜਾਂ ਨਹੀ।
ਕੀ ਹੈ ਡਾਰਕ ਮੋਡ?: ਡਾਰਕ ਮੋਡ ਇੱਕ ਇੰਟਰਫੇਸ ਸੈਟਿੰਗ ਹੈ, ਜੋ ਕਿਸੇ ਐਪ, ਵੈੱਬਸਾਈਟ ਜਾਂ ਡਿਵਾਈਸ ਦੇ ਕਲਰਸ ਨੂੰ ਹਲਕੇ ਰੰਗਾਂ ਤੋਂ ਗਹਿਰੇ ਰੰਗਾਂ 'ਚ ਬਦਲ ਦਿੰਦਾ ਹੈ। ਡਾਰਕ ਮੋਡ ਕਾਲੇ ਜਾਂ ਗਹਿਰੇ ਭੂਰੇ ਰੰਗ ਦਾ ਹੁੰਦਾ ਹੈ। ਇਸ ਨਾਲ ਘਟ ਰੋਸ਼ਨੀ 'ਚ ਕਿਸੇ ਚੀਜ਼ ਨੂੰ ਪੜ੍ਹਨਾ ਆਸਾਨ ਹੁੰਦਾ ਹੈ ਅਤੇ ਅੱਖਾਂ ਦੇ ਤਣਾਅ ਨੂੰ ਵੀ ਘਟ ਕੀਤਾ ਜਾ ਸਕਦਾ ਹੈ।
ਡਾਰਕ ਮੋਡ ਦਾ ਫਾਇਦਾ: ਘਟ ਰੋਸ਼ਨੀ ਹੋਣ 'ਤੇ ਜਾਂ ਰਾਤ ਦੇ ਸਮੇਂ, ਚਿੱਟੀ ਬੈਕਗ੍ਰਾਊਡ ਵਾਲੀ ਚਨਕਦਾਰ ਸਕ੍ਰੀਨ ਨੂੰ ਦੇਖਣ ਨਾਲ ਅੱਖਾਂ ਵਿੱਚ ਥਕਾਨ ਅਤੇ ਮੁਸ਼ਕਿਲ ਹੋ ਸਕਦੀ ਹੈ। ਜਦਕਿ ਡਾਰਕ ਮੋਡ ਮਿਊਟ ਰੰਗਾਂ ਦੇ ਨਾਲ ਇਸ ਤਣਾਅ ਨੂੰ ਘਟ ਕਰ ਸਕਦਾ ਹੈ ਅਤੇ ਤੁਸੀਂ ਘਟ ਰੋਸ਼ਨੀ 'ਚ ਵੀ ਆਸਾਨੀ ਨਾਲ ਕਿਸੇ ਵੀ ਮੈਸੇਜ ਨੂੰ ਪੜ੍ਹ ਸਕਦੇ ਹੋ।