ETV Bharat / science-and-technology

Oppo Find N3 Flip ਸਮਾਰਟਫੋਨ ਦੀ ਅੱਜ ਪਹਿਲੀ ਸੇਲ ਇਸ ਸਮੇਂ ਹੋਵੇਗੀ ਸ਼ੁਰੂ, ਮਿਲਣਗੇ ਸ਼ਾਨਦਾਰ ਆਫ਼ਰਸ - Oppo Find N3 Flip ਸਮਾਰਟਫੋਨ ਤੇ ਮਿਲ ਰਹੇ ਆਫ਼ਰਸ

Oppo Find N3 Flip First Sale: Oppo Find N3 Flip ਸਮਾਰਟਫੋਨ ਦੀ ਅੱਜ ਪਹਿਲੀ ਸੇਲ ਸ਼ੁਰੂ ਹੋਣ ਜਾ ਰਹੀ ਹੈ। ਇਸ ਸਮਾਰਟਫੋਨ 'ਤੇ ਗ੍ਰਾਹਕ 12 ਹਜ਼ਾਰ ਰੁਪਏ ਕੈਸ਼ਬੈਕ ਅਤੇ 8,000 ਰੁਪਏ ਤੱਕ ਦੇ ਐਕਸਚੇਜ਼ ਬੋਨਸ ਦਾ ਲਾਭ ਉਠਾ ਸਕਦੇ ਹਨ।

Oppo Find N3 Flip First Sale
Oppo Find N3 Flip First Sale
author img

By ETV Bharat Punjabi Team

Published : Oct 22, 2023, 12:37 PM IST

ਹੈਦਰਾਬਾਦ: Oppo Find N3 Flip ਸਮਾਰਟਫੋਨ ਦੀ ਅੱਜ ਪਹਿਲੀ ਸੇਲ ਸ਼ੁਰੂ ਹੋਣ ਜਾ ਰਹੀ ਹੈ। ਕੰਪਨੀ ਨੇ ਇਸ ਫੋਨ ਨੂੰ 94,999 ਰੁਪਏ ਦੀ ਕੀਮਤ ਦੇ ਨਾਲ ਇਸ ਮਹੀਨੇ ਦੀ ਸ਼ੁਰੂਆਤ 'ਚ ਲਾਂਚ ਕੀਤਾ ਸੀ। ਕੰਪਨੀ ਇਸ ਫੋਨ 'ਤੇ ਕਈ ਸਾਰੇ ਲਾਭ ਵੀ ਦੇ ਰਹੀ ਹੈ, ਜਿਸ ਰਾਹੀ ਤੁਸੀਂ ਇਸ ਫੋਨ ਦੀ ਕੀਮਤ ਨੂੰ ਹੋਰ ਵੀ ਘਟ ਕਰ ਸਕਦੇ ਹੋ।

Oppo Find N3 Flip ਦੀ ਕੀਮਤ: Oppo Find N3 Flip ਸਮਾਰਟਫੋਨ ਦੀ ਕੀਮਤ 94,999 ਰੁਪਏ ਹੈ। ਕੰਪਨੀ ਨੇ ਇਸ ਫੋਨ ਨੂੰ 12GB ਰੈਮ ਅਤੇ 256GB ਸਟੋਰੇਜ ਦੇ ਨਾਲ ਲਾਂਚ ਕੀਤਾ ਹੈ। ਗ੍ਰਾਹਕ ਇਸ ਫੋਨ 'ਤੇ 12,000 ਰੁਪਏ ਤੱਕ ਦੇ ਕੈਸ਼ਬੈਕ ਦਾ ਲਾਭ ਲੈ ਸਕਦੇ ਹਨ ਅਤੇ 24 ਮਹੀਨੇ ਤੱਕ ਦੇ No-Cost EMI ਪਲੈਨ ਦਾ ਆਪਸ਼ਨ ਚੁਣ ਸਕਦੇ ਹਨ। ਇਹ ਆਫ਼ਰ ICICI ਬੈਂਕ, SBI ਕਾਰਡ, TVS Credit, Kotak Bank, IDFC First Bank, HDB Financial Services ਅਤੇ One Card ਸਮੇਤ ਕਈ ਬੈਂਕਾਂ ਦੇ ਰਾਹੀ ਉਪਲਬਧ ਹੈ। ਜੇਕਰ ਤੁਹਾਡੇ ਕੋਲ ਪਹਿਲਾ ਤੋਂ ਹੀ Oppo ਦਾ ਫੋਨ ਹੈ, ਤਾਂ ਤੁਸੀਂ 8,000 ਰੁਪਏ ਤੱਕ ਦੇ ਐਕਸਚੇਜ਼ ਬੋਨਸ ਦਾ ਲਾਭ ਲੈ ਸਕਦੇ ਹੋ। ਇਹ ਸਮਾਰਟਫੋਨ ਗੋਲਡ, ਪਿੰਕ ਅਤੇ ਬਲੈਕ ਕਲਰ ਆਪਸ਼ਨਾਂ 'ਚ ਆਉਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Oppo Find N3 Flip ਸਮਾਰਟਫੋਨ ਅੱਜ ਸ਼ਾਮ 6:00 ਵਜੇ ਖਰੀਦਣ ਲਈ ਉਪਲਬਧ ਹੋਵੇਗਾ। ਤੁਸੀਂ ਇਸ ਫੋਨ ਨੂੰ ਆਨਲਾਈਨ ਅਤੇ ਆਫਲਾਈਨ ਖਰੀਦ ਸਕਦੇ ਹੋ।

Oppo Find N3 Flip ਸਮਾਰਟਫੋਨ ਦੇ ਫੀਚਰਸ: Oppo Find N3 Flip ਸਮਾਰਟਫੋਨ 'ਚ 3.26 ਇੰਚ ਦੀ ਵਰਟੀਕਲ ਕਵਰ ਸਕ੍ਰੀਨ ਦਿੱਤੀ ਗਈ ਹੈ, ਜੋ 40 ਤੋਂ ਵਧ ਥਰਡ-ਪਾਰਟੀ ਐਪਸ ਨੂੰ ਸਪੋਰਟ ਕਰਦੀ ਹੈ। ਇਸ 'ਚ ਜੀਮੇਲ, ਗੂਗਲ ਕੈਲੰਡਰ, Youtube ਅਤੇ ਵਟਸਐਪ ਵਰਗੇ ਐਪਸ ਸ਼ਾਮਲ ਹਨ। ਇਸ ਫੋਨ ਦਾ ਭਾਰ 198 ਗ੍ਰਾਮ ਹੈ। ਇਸ 'ਚ 6.8 ਇੰਚ ਮੇਨ ਡਿਸਪਲੇ ਦਿੱਤੀ ਗਈ ਹੈ। ਇਹ ਫੁੱਲ HD+LTPO AMOLED ਪੈਨਲ ਹੈ, ਜੋ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਇਸ ਸਮਾਰਟਫੋਨ 'ਚ ਤਿੰਨ ਰਿਅਰ ਕੈਮਰੇ ਦਿੱਤੇ ਗਏ ਹਨ। ਇਸ 'ਚ 50 ਮੈਗਾਪਿਕਸਲ ਪ੍ਰਾਈਮਰੀ ਕੈਮਰਾ, 48 ਮੈਗਾਪਿਕਸਲ ਦਾ ਅਲਟ੍ਰਾਵਾਈਡ ਐਂਗਲ ਕੈਮਰਾ ਅਤੇ 2x ਆਪਟੀਕਲ ਜੂਮ ਦੇ ਨਾਲ 32 ਮੈਗਾਪਿਕਸਲ ਦਾ ਟੈਲੀਫੋਟੋ ਕੈਮਰਾ ਸ਼ਾਮਲ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 32 ਮੈਗਾਪਿਕਸਲ ਦਾ ਲੈਂਸ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 4,300mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 44 ਵਾਟ ਦੇ SuperVooc ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਫੋਨ ਸਿਰਫ਼ 56 ਮਿੰਟ 'ਚ 0 ਤੋਂ 100 ਫੀਸਦੀ ਤੱਕ ਚਾਰਜ ਕੀਤਾ ਜਾ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.