ਹੈਦਰਾਬਾਦ: ਤਿਓਹਾਰਾਂ ਦਾ ਸੀਜਨ ਚੱਲ ਰਿਹਾ ਹੈ। ਇਸ ਸੀਜ਼ਨ ਦੌਰਾਨ ਐਮਾਜ਼ਾਨ 'ਤੇ ਦਿਵਾਲੀ ਸੇਲ ਸ਼ੁਰੂ ਹੋ ਚੁੱਕੀ ਹੈ। ਇਸ ਸੇਲ 'ਚ ਤੁਸੀਂ ਕਈ ਸਮਾਰਟਫੋਨਾਂ ਨੂੰ 6 ਹਜ਼ਾਰ ਰੁਪਏ ਤੋਂ ਘਟ ਕੀਮਤ 'ਚ ਖਰੀਦ ਸਕਦੇ ਹੋ। ਇਨ੍ਹਾਂ ਸਮਾਰਟਫੋਨਾਂ 'ਚ JioFi Jio Phone Next, Redmi A2 ਅਤੇ itel A60s ਸਮਾਰਟਫੋਨ ਸ਼ਾਮਲ ਹਨ। ਇਨ੍ਹਾਂ ਸਮਾਰਟਫੋਨਾਂ 'ਤੇ ਸੇਲ ਦੌਰਾਨ ਤੁਸੀਂ ਭਾਰੀ ਡਿਸਕਾਊਂਟ ਪਾ ਸਕਦੇ ਹੋ।
ਐਮਾਜ਼ਾਨ ਦੀ ਦਿਵਾਲੀ ਸੇਲ 'ਚ ਸਸਤੇ 'ਚ ਖਰੀਦੋ ਇਹ ਸਮਾਰਟਫੋਨ:
JioFi Jio Phone Next: ਇਸ ਸੇਲ 'ਚ JioFi Jio Phone Next ਸਮਾਰਟਫੋਨ ਵੀ ਤੁਸੀਂ ਸਸਤੇ 'ਚ ਖਰੀਦ ਸਕਦੇ ਹੋ। ਇਹ ਫੋਨ 2GB ਰੈਮ ਅਤੇ 32GB ਸਟੋਰੇਜ ਦੇ ਨਾਲ ਆਉਦਾ ਹੈ। ਇਸ ਫੋਨ ਦੀ ਅਸਲੀ ਕੀਮਤ 7,299 ਰੁਪਏ ਹੈ, ਪਰ ਸੇਲ ਦੌਰਾਨ ਡਿਸਕਾਊਂਟ ਤੋਂ ਬਾਅਦ ਤੁਸੀਂ ਇਸ ਫੋਨ ਨੂੰ 5,599 ਰੁਪਏ 'ਚ ਖਰੀਦ ਸਕਦੇ ਹੋ। ਜੇਕਰ ਤੁਸੀਂ ਬੈਂਕ ਆਫ਼ਰਸ ਦਾ ਇਸਤੇਮਾਲ ਕਰਦੇ ਹੋ, ਤਾਂ ਇਸ ਫੋਨ ਦੀ ਕੀਮਤ 5,590 ਰੁਪਏ ਤੱਕ ਹੋ ਜਾਵੇਗੀ। ਕੰਪਨੀ ਇਸ ਫੋਨ 'ਤੇ ਐਕਸਚੇਜ਼ ਬੋਨਸ ਵੀ ਦੇ ਰਹੀ ਹੈ। ਇਸਦੇ ਨਾਲ ਹੀ ਤੁਸੀਂ JioFi Jio Phone Next ਫੋਨ ਨੂੰ EMI 'ਤੇ ਵੀ ਖਰੀਦ ਸਕਦੇ ਹੋ। ਫੀਚਰਸ ਦੀ ਗੱਲ ਕਰੀਏ, ਤਾਂ ਇਸ ਫੋਨ 'ਚ 5.45 ਇੰਚ ਦੀ HD+ਡਿਸਪਲੇ ਦਿੱਤੀ ਗਈ ਹੈ ਅਤੇ ਫੋਟੋਗ੍ਰਾਫ਼ੀ ਲਈ 13MP ਦਾ ਆਟੋਫੋਕਸ ਕੈਮਰਾ ਮਿਲੇਗਾ।
Redmi A2: Redmi A2 ਸਮਾਰਟਫੋਨ ਨੂੰ ਵੀ ਤੁਸੀਂ ਐਮਾਜ਼ਾਨ ਸੇਲ 'ਚ ਘਟ ਕੀਮਤ 'ਤੇ ਖਰੀਦ ਸਕਦੇ ਹੋ। ਇਹ ਸਮਾਰਟਫੋਨ 2GB ਰੈਮ ਅਤੇ 64GB ਸਟੋਰੇਜ ਦੇ ਨਾਲ ਆਉਦਾ ਹੈ। ਇਸ ਫੋਨ ਦੀ ਅਸਲੀ ਕੀਮਤ 9,999 ਰੁਪਏ ਹੈ, ਪਰ ਸੇਲ ਦੌਰਾਨ ਤੁਸੀਂ 47 ਫੀਸਦੀ ਦੇ ਡਿਸਕਾਊਂਟ ਤੋਂ ਬਾਅਦ ਇਸ ਫੋਨ ਨੂੰ 5,299 ਰੁਪਏ 'ਚ ਖਰੀਦ ਸਕਦੇ ਹੋ। ਇਸ ਫੋਨ 'ਤੇ 5 ਹਜ਼ਾਰ ਰੁਪਏ ਤੱਕ ਦਾ ਐਕਸਚੇਜ਼ ਬੋਨਸ ਵੀ ਦਿੱਤਾ ਜਾ ਰਿਹਾ ਹੈ। ਫੀਚਰਸ ਦੀ ਗੱਲ ਕਰੀਏ, ਤਾਂ ਇਸ ਫੋਨ 'ਚ HD+Resolution ਵਾਲੀ ਡਿਸਪਲੇ ਦਿੱਤੀ ਗਈ ਹੈ, ਜੋ 400nits ਪੀਕ ਬ੍ਰਾਈਟਨੈਸ ਲੈਵਲ ਅਤੇ 120Hz ਦੇ ਟਚ ਸੈਪਲਿੰਗ ਦਰ ਨੂੰ ਸਪੋਰਟ ਕਰਦੀ ਹੈ। ਇਸ ਫੋਨ 'ਚ ਕੰਪਨੀ ਨੇ 8MP ਦਾ ਦੋਹਰਾ ਕੈਮਰਾ ਸੈਟਅੱਪ ਦਿੱਤਾ ਹੈ ਅਤੇ ਸੈਲਫ਼ੀ ਲਈ ਫੋਨ 'ਚ 5MP ਦਾ ਕੈਮਰਾ ਦਿੱਤਾ ਗਿਆ ਹੈ।
itel A60s: itel A60s ਸਮਾਰਟਫੋਨ ਦੀ ਅਸਲੀ ਕੀਮਤ 8,499 ਰੁਪਏ ਹੈ, ਪਰ ਸੇਲ ਦੌਰਾਨ ਤੁਸੀਂ ਇਸ ਫੋਨ ਨੂੰ 29 ਫੀਸਦੀ ਦੇ ਡਿਸਕਾਊਂਟ ਤੋਂ ਬਾਅਦ 5,999 ਰੁਪਏ 'ਚ ਖਰੀਦ ਸਕਦੇ ਹੋ। ਬੈਕ ਆਫ਼ਰ 'ਚ ਇਹ ਫੋਨ 600 ਰੁਪਏ ਤੱਕ ਹੋਰ ਸਸਤਾ ਹੋ ਸਕਦਾ ਹੈ। ਇਸ ਫੋਨ 'ਤੇ ਕੰਪਨੀ 5,650 ਰੁਪਏ ਤੱਕ ਦਾ ਐਕਸਚੇਜ਼ ਆਫਰ ਵੀ ਦੇ ਰਹੀ ਹੈ। ਫੀਚਰਸ ਦੀ ਗੱਲ ਕਰੀਏ, ਤਾਂ ਇਸ ਫੋਨ 'ਚ 8GB ਤੱਕ ਦੀ ਰੈਮ ਅਤੇ 64GB ਸਟੋਰੇਜ ਮਿਲਦੀ ਹੈ। itel A60s ਸਮਾਰਟਫੋਨ 'ਚ 6.6 ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਤੁਹਾਨੂੰ 8MP ਦਾ AI ਕੈਮਰਾ ਮਿਲੇਗਾ।