ETV Bharat / science-and-technology

Instagram 'ਤੇ ਜਲਦ ਮਿਲਣਗੇ ਇਹ ਦੋ ਨਵੇਂ ਫੀਚਰ, ਇਨ੍ਹਾਂ ਯੂਜ਼ਰਸ ਨੂੰ ਹੋਵੇਗਾ ਫਾਇਦਾ - ਫੇਸਬੁੱਕ ਅਤੇ ਇੰਸਟਾਗ੍ਰਾਮ ਲਈ ਪੇਡ ਬਲੂ ਟਿਕ ਸਿਸਟਮ ਸ਼ੁਰੂ

ਇੰਸਟਾਗ੍ਰਾਮ ਦੋ ਨਵੇਂ ਫੀਚਰਸ 'ਤੇ ਕੰਮ ਕਰ ਰਿਹਾ ਹੈ, ਜਿਨ੍ਹਾਂ ਵਿੱਚੋਂ ਇੱਕ ਯੂਜ਼ਰਸ ਨੂੰ ਇਹ ਫੈਸਲਾ ਕਰਨ ਵਿੱਚ ਮਦਦ ਕਰੇਗਾ ਕਿ ਉਹ ਪਲੇਟਫਾਰਮ 'ਤੇ ਕਿਸ ਕਿਸਮ ਦਾ ਕੰਟੇਟ ਦੇਖਣਾ ਚਾਹੁੰਦੇ ਹਨ।

Instagram
Instagram
author img

By

Published : Jun 1, 2023, 11:36 AM IST

ਹੈਦਰਾਬਾਦ: ਮੈਟਾ ਆਪਣੇ ਸਾਰੇ ਐਪਸ ਨੂੰ ਯੂਜ਼ਰਸ ਲਈ ਬਿਹਤਰ ਬਣਾਉਣ 'ਚ ਲੱਗੀ ਹੋਈ ਹੈ। ਫੇਸਬੁੱਕ, ਇੰਸਟਾਗ੍ਰਾਮ ਜਾਂ ਵਟਸਐਪ ਵਿੱਚ ਕੰਪਨੀ ਸਮੇਂ ਦੇ ਨਾਲ ਕੁਝ ਨਾ ਕੁਝ ਨਵਾਂ ਲੈ ਕੇ ਆ ਰਹੀ ਹੈ। ਇਸ ਦੌਰਾਨ ਮੇਟਾ ਇੰਸਟਾਗ੍ਰਾਮ 'ਚ ਜਲਦ ਹੀ ਯੂਜ਼ਰਸ ਨੂੰ ਦੋ ਨਵੇਂ ਫੀਚਰ ਦੇਣ ਜਾ ਰਹੀ ਹੈ। ਇਹਨਾਂ ਵਿੱਚੋਂ ਇੱਕ ਫੀਚਰ ਕੰਟੇਟ ਕ੍ਰਿਏਟਰਸ ਲਈ ਬਹੁਤ ਫਾਇਦੇਮੰਦ ਹੋਵੇਗਾ, ਜੋ ਉਹਨਾਂ ਨੂੰ ਦੱਸੇਗਾ ਕਿ ਉਹਨਾਂ ਦੀਆਂ ਰੀਲਾਂ ਜਾਂ ਅਕਾਊਟਸ ਤੱਕ ਜ਼ਿਆਦਾ ਪਹੁੰਚ ਕਿਉਂ ਨਹੀਂ ਹੋ ਰਹੀ ਹੈ।

Intrested ਅਤੇ Not Intrested ਆਪਸ਼ਨ: ਪਹਿਲਾ ਫੀਚਰ ਐਪ 'ਤੇ ਹੋਵੇਗਾ ਜਿਸ ਨਾਲ ਯੂਜ਼ਰ ਇਹ ਤੈਅ ਕਰ ਸਕਣਗੇ ਕਿ ਉਹ ਪਲੇਟਫਾਰਮ 'ਤੇ ਕਿਸ ਤਰ੍ਹਾਂ ਦਾ ਕੰਟੈਂਟ ਦੇਖਣਾ ਚਾਹੁੰਦੇ ਹਨ। ਇਸਦੇ ਲਈ ਉਨ੍ਹਾਂ ਨੂੰ 'Intrested' ਨਾਮ ਦਾ ਵਿਕਲਪ ਮਿਲੇਗਾ। ਜਦੋਂ ਵੀ ਯੂਜ਼ਰਸ ਕੋਈ ਸਿਫਾਰਸ਼ ਕੀਤੀ ਪੋਸਟ ਦੇਖਦੇ ਹਨ, ਤਾਂ ਇਸ ਵਿਕਲਪ ਦੀ ਮਦਦ ਨਾਲ ਯੂਜ਼ਰਸ ਇਹ ਫੈਸਲਾ ਕਰ ਸਕਣਗੇ ਕਿ ਕੀ ਉਹ ਭਵਿੱਖ ਵਿੱਚ ਅਜਿਹਾ ਕੰਟੇਟ ਦੇਖਣਾ ਚਾਹੁੰਦੇ ਹਨ ਜਾਂ ਨਹੀਂ। ਤੁਹਾਨੂੰ ਦੱਸ ਦਈਏ ਕਿ ਕੰਪਨੀ ਯੂਜ਼ਰਸ ਨੂੰ 'Not interested' ਦਾ ਵਿਕਲਪ ਪਹਿਲਾ ਹੀ ਦੇ ਚੁੱਕੀ ਹੈ ਅਤੇ ਹੁਣ ਕੰਪਨੀ ਨੇ Intrested ਦਾ ਵਿਕਲਪ ਇੰਸਟਾਗ੍ਰਾਮ ਵਿੱਚ ਸ਼ਾਮਲ ਕੀਤਾ ਹੈ।

Instagram 'ਤੇ ਦੂਜਾ ਨਵਾਂ ਫੀਚਰ: ਦੂਜੀ ਖਾਸੀਅਤ ਇਹ ਹੈ ਕਿ ਜਲਦ ਹੀ ਕੰਟੈਂਟ ਕ੍ਰਿਏਟਰਸ ਨੂੰ ਇਕ ਨਵਾਂ ਟੂਲ ਮਿਲੇਗਾ, ਜਿਸ ਦੀ ਮਦਦ ਨਾਲ ਉਹ ਸਮਝ ਸਕਣਗੇ ਕਿ ਉਨ੍ਹਾਂ ਦੀ ਰੀਲ ਜਾਂ ਪੋਸਟ ਜ਼ਿਆਦਾ ਲੋਕਾਂ ਤੱਕ ਕਿਉਂ ਨਹੀਂ ਪਹੁੰਚ ਰਹੀ। ਮਤਲਬ ਕਿ ਚੰਗੀ ਪਹੁੰਚ ਅਕਾਊਟ 'ਤੇ ਕਿਉਂ ਨਹੀਂ ਆ ਰਹੀ ਹੈ। ਇਸ ਫੀਚਰ ਦੀ ਜਾਣਕਾਰੀ ਇੰਸਟਾਗ੍ਰਾਮ ਹੈੱਡ ਐਡਮ ਮੋਸੇਰੀ ਨੇ ਬਲਾਗਪੋਸਟ 'ਚ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੋਸਟ 'ਚ ਇਹ ਵੀ ਦੱਸਿਆ ਕਿ ਪਲੇਟਫਾਰਮ 'ਤੇ ਰੈਂਕਿੰਗ ਕਿਵੇਂ ਕੰਮ ਕਰਦੀ ਹੈ। ਫਿਲਹਾਲ, ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਕਿ ਇਹ ਨਵਾਂ ਫੀਚਰ ਕਿਵੇਂ ਕੰਮ ਕਰੇਗਾ ਅਤੇ ਇਸਨੂੰ ਕਦੋਂ ਰੋਲਆਊਟ ਕੀਤਾ ਜਾਵੇਗਾ।

ਫੇਸਬੁੱਕ ਅਤੇ ਇੰਸਟਾਗ੍ਰਾਮ ਲਈ ਪੇਡ ਬਲੂ ਟਿਕ ਸਿਸਟਮ ਸ਼ੁਰੂ: ਟਵਿਟਰ ਦੇ ਮੱਦੇਨਜ਼ਰ ਮੇਟਾ ਨੇ ਫੇਸਬੁੱਕ ਅਤੇ ਇੰਸਟਾਗ੍ਰਾਮ ਲਈ ਪੇਡ ਬਲੂ ਟਿਕ ਸਿਸਟਮ ਵੀ ਸ਼ੁਰੂ ਕਰ ਦਿੱਤਾ ਹੈ। ਫਿਲਹਾਲ ਇਹ ਭਾਰਤ ਵਿੱਚ ਲਾਇਵ ਨਹੀਂ ਹੋਇਆ ਹੈ। ਬਲੂ ਟਿਕ ਲਈ ਲੋਕਾਂ ਨੂੰ ਵੈੱਬ 'ਤੇ 1,099 ਰੁਪਏ ਅਤੇ IOS ਅਤੇ ਐਂਡਰਾਇਡ 'ਤੇ 1,450 ਰੁਪਏ ਕੰਪਨੀ ਨੂੰ ਹਰ ਮਹੀਨੇ ਅਦਾ ਕਰਨੇ ਪੈਣਗੇ। ਇਸ ਤੋਂ ਇਲਾਵਾ ਯੂਜ਼ਰਸ ਨੂੰ ਆਪਣੀ ਇੱਕ ਸਰਕਾਰੀ ਆਈਡੀ ਵੀ ਦੇਣੀ ਪਵੇਗੀ, ਜਿਸ ਤੋਂ ਬਾਅਦ ਹੀ ਉਨ੍ਹਾਂ ਦੇ ਅਕਾਊਟ ਦੀ ਪੁਸ਼ਟੀ ਕੀਤੀ ਜਾਵੇਗੀ। ਸਿਰਫ਼ ਉਹੀ ਲੋਕ ਬਲੂ ਟਿਕ ਦਾ ਲਾਭ ਲੈ ਸਕਦੇ ਹਨ ਜਿਨ੍ਹਾਂ ਦੀ ਉਮਰ 18 ਸਾਲ ਤੋਂ ਵੱਧ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.