ਹੈਦਰਾਬਾਦ: ਵਟਸਐਪ ਅਤੇ ਗੂਗਲ ਜਲਦ ਹੀ ਚੈਟ ਬੈਕਅਪ ਲਈ ਅਸੀਮਤ ਸਟੋਰੇਜ ਕੋਟਾ ਖਤਮ ਕਰਨ ਜਾ ਰਹੇ ਹਨ। ਵਰਤਮਾਨ ਸਮੇਂ 'ਚ ਤੁਸੀਂ ਵਟਸਐਪ 'ਤੇ ਜਿਨ੍ਹਾਂ ਮਰਜ਼ੀ ਡਾਟਾ ਬੈਕਅਪ ਕਰ ਸਕਦੇ ਹੋ, ਪਰ ਜਲਦ ਹੀ ਕੰਪਨੀ ਇਸਨੂੰ 15GB ਤੱਕ ਸੀਮਿਤ ਕਰਨ ਵਾਲੀ ਹੈ। ਇਸ ਤੋਂ ਬਾਅਦ ਜਿੰਨੀ ਸਟੋਰੇਜ ਤੁਹਾਡੇ ਗੂਗਲ ਅਕਾਊਂਟ 'ਚ ਹੋਵੇਗੀ, ਤੁਸੀਂ ਸਿਰਫ਼ ਉਨ੍ਹਾਂ ਹੀ ਡਾਟਾ ਬੈਕਅਪ ਕਰ ਸਕੋਗੇ। ਇਸ ਅਪਡੇਟ ਦੀ ਜਾਣਕਾਰੀ Wabetainfo ਨੇ ਸ਼ੇਅਰ ਕੀਤੀ ਹੈ। ਕੰਪਨੀ ਨੇ ਇਸ ਵਿਸ਼ੇ 'ਚ ਲੋਕਾਂ ਨੂੰ ਇਨ-ਐਪ ਅਲਰਟ ਦੇਣਾ ਸ਼ੁਰੂ ਕਰ ਦਿੱਤਾ ਹੈ ਅਤੇ WhatsApp Help Center 'ਤੇ ਵੀ ਇਸ ਬਾਰੇ ਅਪਡੇਟ ਦਿੱਤਾ ਗਿਆ ਹੈ।
ਇਸ ਬਦਲਾਅ ਨਾਲ ਵਟਸਐਪ ਦੇ ਇਨ੍ਹਾਂ ਯੂਜ਼ਰਸ ਨੂੰ ਹੋਵੇਗਾ ਨੁਕਸਾਨ: ਇਸ ਬਦਲਾਅ ਨਾਲ ਉਨ੍ਹਾਂ ਯੂਜ਼ਰਸ ਨੂੰ ਨੁਕਸਾਨ ਹੋਵੇਗਾ, ਜਿਨ੍ਹਾਂ ਦਾ ਡਾਟਾ 15GB ਤੋਂ ਜ਼ਿਆਦਾ ਰਹਿੰਦਾ ਹੈ ਅਤੇ ਉਹ ਮੀਡੀਆ, ਮੈਸੇਜ ਆਦਿ ਸਾਰਿਆਂ ਦਾ ਰੋਜ਼ ਬੈਕਅਪ ਕਰਦੇ ਹਨ। ਇਸ ਤੋਂ ਬਚਣ ਲਈ ਤੁਸੀਂ ਗੂਗਲ ਵਨ ਦਾ ਸਬਸਕ੍ਰਿਪਸ਼ਨ ਵੀ ਲੈ ਸਕਦੇ ਹੋ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੰਪਨੀ 1.99 ਡਾਲਰ 'ਚ ਤੁਹਾਨੂੰ 100GB ਦੀ ਸਟੋਰੇਜ ਦਿੰਦੀ ਹੈ। ਜੇਕਰ ਤੁਸੀਂ ਬਿਨ੍ਹਾਂ ਪੈਸੇ ਖਰਚ ਕੀਤੇ ਆਪਣੇ ਗੂਗਲ ਅਕਾਊਂਟ 'ਚ ਜਗ੍ਹਾਂ ਬਣਾਉਣਾ ਚਾਹੁੰਦੇ ਹੋ, ਤਾਂ ਇਸ ਲਈ ਤੁਹਾਨੂੰ ਵਾਧੂ ਫਾਈਲਸ ਨੂੰ ਹਟਾਉਣਾ ਹੋਵੇਗਾ।
ਇਸ ਤਰ੍ਹਾਂ ਕਰੋ ਡਾਟਾ ਸਾਈਜ਼ ਨੂੰ ਘਟ: ਤੁਸੀਂ ਵਟਸਐਪ 'ਚ Disappearing Messages ਫੀਚਰ ਨੂੰ ਆਨ ਕਰ ਸਕਦੇ ਹੋ। ਇਸ ਨਾਲ ਤੁਹਾਡਾ ਬੈਕਅਪ ਸਾਈਜ਼ ਨਹੀ ਵਧੇਗਾ। ਇਸਦੇ ਨਾਲ ਹੀ ਸਮੇਂ-ਸਮੇਂ 'ਤੇ ਆਪਣੇ ਵਟਸਐਪ ਮੈਸੇਜ ਨੂੰ Review ਅਤੇ ਮੀਡੀਆ ਨੂੰ ਕਲੀਨ ਕਰਦੇ ਰਹੋ। ਇਸ ਤੋਂ ਇਲਾਵਾ ਮੀਡੀਆ ਆਟੋ ਡਾਊਨਲੋਡ ਸੈਟਿੰਗ ਨੂੰ ਵੀ ਤੁਸੀਂ ਬਦਲ ਸਕਦੇ ਹੋ।
ਵਟਸਐਪ Secret Code ਫੀਚਰ 'ਤੇ ਕਰ ਰਿਹਾ ਕੰਮ: ਇਸਦੇ ਨਾਲ ਹੀ ਵਟਸਐਪ Secret ਕੋਡ ਫੀਚਰ 'ਤੇ ਵੀ ਕੰਮ ਕਰ ਰਿਹਾ ਹੈ। ਹਾਲ ਹੀ ਵਿੱਚ ਵਟਸਐਪ ਨੇ ਯੂਜ਼ਰਸ ਨੂੰ ਆਪਣੀਆਂ ਪਰਸਨਲ ਚੈਟਾਂ ਨੂੰ ਲੌਕ ਕਰਨ ਦਾ ਆਪਸ਼ਨ ਦਿੱਤਾ ਸੀ। ਹੁਣ ਇਸ ਫੀਚਰ ਦਾ ਅਪਗ੍ਰੇਡ ਮਿਲਣ ਜਾ ਰਿਹਾ ਹੈ। ਹੁਣ ਯੂਜ਼ਰਸ ਆਪਣੀਆਂ ਪਰਸਨਲ ਚੈਟਾਂ ਨੂੰ Secret ਕੋਡ ਦੀ ਮਦਦ ਨਾਲ ਲੌਕ ਕਰ ਸਕਣਗੇ। Secret ਕੋਡ ਭਰਨ 'ਤੇ ਹੀ ਤੁਹਾਡੀਆਂ ਚੈਟਾਂ ਓਪਨ ਹੋਣਗੀਆਂ। ਵਟਸਐਪ ਨੇ ਹਾਲ ਹੀ ਵਿੱਚ ਇੱਕ ਨਵਾਂ ਬੀਟਾ ਅਪਡੇਟ ਵਰਜ਼ਨ 2.23.24.20 ਜ਼ਾਰੀ ਕੀਤਾ ਹੈ। ਇਸ ਅਪਡੇਟ 'ਚ ਲੌਕ ਕੀਤੀਆਂ ਚੈਟਾਂ ਲਈ Secret ਕੋਡ ਦਾ ਆਪਸ਼ਨ ਦਿੱਤਾ ਗਿਆ ਹੈ ਅਤੇ ਬੀਟਾ ਟੈਸਟਰ ਇਸ ਫੀਚਰ ਦੀ ਵਰਤੋ ਕਰ ਸਕਦੇ ਹਨ। ਇਸ ਫੀਚਰ ਦੀ ਵਰਤੋ ਕਰਨ ਲਈ ਯੂਜ਼ਰਸ ਨੂੰ ਸਭ ਤੋਂ ਪਹਿਲਾ ਕੋਈ Secret ਕੋਡ ਰੱਖਣਾ ਪਵੇਗਾ। ਇਹ ਕੋਡ ਲੌਕ ਕੀਤੀਆਂ ਗਈਆਂ ਚੈਟਾਂ ਓਪਨ ਕਰਨ 'ਚ ਮਦਦ ਕਰੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਅਜੇ ਤੱਕ ਚੈਟਾਂ ਨੂੰ ਬਾਇਓਮੈਟ੍ਰਿਕ ਲੌਕ ਜਾਂ ਫ਼ੋਨ ਪਿੰਨ ਨਾਲ ਅਨਲੌਕ ਕੀਤਾ ਜਾਂਦਾ ਹੈ। ਤੁਹਾਨੂੰ Secret ਕੋਡ ਫੀਚਰ ਚੈਟ ਲੌਕ ਸੈਟਿੰਗ 'ਚ ਨਜ਼ਰ ਆਵੇਗਾ।