ਹੈਦਰਾਬਾਦ: Honor ਨੇ ਹਾਲ ਹੀ ਵਿੱਚ ਭਾਰਤੀ ਬਾਜ਼ਾਰ 'ਚ Honor 90 5G ਸਮਾਰਟਫੋਨ ਲਾਂਚ ਕੀਤਾ ਸੀ। ਹੁਣ ਇਸ ਸਮਾਰਟਫੋਨ ਨੂੰ ਸ਼ਾਨਦਾਰ ਛੋਟ ਦੇ ਨਾਲ ਵੇਚਿਆ ਜਾ ਰਿਹਾ ਹੈ। ਇਸ ਸਮਾਰਟਫੋਨ ਨੂੰ ਐਮਾਜ਼ਾਨ 'ਤੇ ਸਸਤੇ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਚੀਨੀ ਕੰਪਨੀ Honor ਨੇ ਤਿੰਨ ਸਾਲ ਬਾਅਦ Honor 90 5G ਸਮਾਰਟਫੋਨ ਦੇ ਨਾਲ ਭਾਰਤੀ ਬਾਜ਼ਾਰ 'ਚ ਵਾਪਸੀ ਕੀਤੀ ਹੈ ਅਤੇ Honor 90 5G ਸਮਾਰਟਫੋਨ ਨੂੰ ਲਾਂਚ ਕੀਤਾ ਹੈ। ਇਸ ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ।
Honor 90 5G ਸਮਾਰਟਫੋਨ 'ਤੇ ਮਿਲ ਰਹੀ ਛੋਟ: ਭਾਰਤੀ ਬਾਜ਼ਾਰ 'ਚ Honor 90 5G ਸਮਾਰਟਫੋਨ ਦੇ 8GB ਰੈਮ ਅਤੇ 256GB ਸਟੋਰੇਜ ਵਾਲੇ ਮਾਡਲ ਨੂੰ 47,999 ਰੁਪਏ 'ਚ ਲਾਂਚ ਕੀਤਾ ਗਿਆ ਸੀ, ਪਰ ਐਮਾਜ਼ਾਨ ਦੀ ਸੇਲ 'ਚ ਇਸ ਫੋਨ 'ਤੇ 21 ਫੀਸਦੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਡਿਸਕਾਊਂਟ ਤੋਂ ਬਾਅਦ Honor 90 5G ਸਮਾਰਟਫੋਨ ਦੀ ਕੀਮਤ 37,999 ਰੁਪਏ ਹੋ ਗਈ ਹੈ। ਇਹ ਫੋਨ No-Cost EMI 'ਤੇ ਵੀ ਖਰੀਦਿਆ ਜਾ ਸਕਦਾ ਹੈ ਅਤੇ ਇਸ ਸਮਾਰਟਫੋਨ 'ਤੇ 34,500 ਰੁਪਏ ਤੱਕ ਦਾ ਐਕਸਚੇਜ਼ ਡਿਸਕਾਊਂਟ ਵੀ ਮਿਲ ਰਿਹਾ ਹੈ। ਇਸ ਫੋਨ ਨੂੰ ਗ੍ਰੀਨ, ਸਿਲਵਰ ਅਤੇ ਬਲੈਕ ਕਲਰ ਆਪਸ਼ਨਾਂ 'ਚ ਲਾਂਚ ਕੀਤਾ ਗਿਆ ਹੈ।
- OnePlus 12 ਦੀ ਲਾਂਚਿੰਗ ਡੇਟ ਨੂੰ ਲੈ ਕੇ ਕੰਪਨੀ ਨੇ ਕੀਤਾ ਐਲਾਨ, ਮਿਲਣਗੇ ਸ਼ਾਨਦਾਰ ਫੀਚਰਸ
- Oppo Reno 11 ਸੀਰੀਜ਼ ਨੂੰ ਲੋਕਾਂ ਦੀ ਮਿਲ ਰਹੀ ਵਧੀਆਂ ਪ੍ਰਤੀਕਿਰੀਆਂ, ਲਾਂਚਿੰਗ ਤੋਂ ਪਹਿਲਾ ਪ੍ਰੀ-ਰਿਜ਼ਰਵੇਸ਼ਨ ਦਾ ਅੰਕੜਾ ਹੋਇਆ 2.5 ਲੱਖ ਤੋਂ ਪਾਰ
- Xiaomi ਦੇ ਇਸ 5G ਸਮਾਰਟਫੋਨ ਨੂੰ ਲੋਕ ਕਰ ਰਹੇ ਨੇ ਬਹੁਤ ਪਸੰਦ, 100 ਦਿਨਾਂ 'ਚ 30 ਲੱਖ ਤੋਂ ਜ਼ਿਆਦਾ ਲੋਕ ਖਰੀਦ ਚੁੱਕੇ ਨੇ ਇਹ ਫੋਨ
Honor 90 5G ਸਮਾਰਟਫੋਨ ਦੇ ਫੀਚਰਸ: Honor 90 5G ਸਮਾਰਟਫੋਨ 'ਚ 6.7 ਇੰਚ ਦੀ AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਇਸ ਸਮਾਰਟਫੋਨ ਨੂੰ 1600nits ਦੀ ਪੀਕ ਬ੍ਰਾਈਟਨੈੱਸ ਅਤੇ 3840 PMW ਡਿਮਿੰਗ ਤਕਨਾਲੋਜੀ ਦੇ ਨਾਲ ਆਉਦਾ ਹੈ। ਇਸ ਸਮਾਰਟਫੋਨ 'ਚ Qualcomm Snapdragon 7 Gen 1 ਪ੍ਰੋਸੈਸਰ ਦਿੱਤਾ ਗਿਆ ਹੈ। Honor 90 5G ਸਮਾਰਟਫੋਨ 'ਚ 12GB ਰੈਮ ਅਤੇ 512GB ਤੱਕ ਦੀ ਸਟੋਰੇਜ ਮਿਲਦੀ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਬੈਕ ਪੈਨਲ 'ਤੇ 200MP ਦੇ ਪ੍ਰਾਈਮਰੀ ਕੈਮਰੇ ਦੇ ਨਾਲ 12MP ਅਲਟ੍ਰਾਵਾਈਡ ਕੈਮਰਾ ਅਤੇ 2MP ਦਾ ਡੈਪਥ ਕੈਮਰਾ ਦਿੱਤਾ ਗਿਆ ਹੈ। ਸੈਲਫ਼ੀ ਲਈ ਫੋਨ 'ਚ 50MP ਦਾ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 66 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।