ਹੈਦਰਾਬਾਦ: X ਵਿੱਚ ਜਲਦ ਹੀ ਤੁਹਾਨੂੰ ਵੀਡੀਓ ਕਾਲ ਦਾ ਆਪਸ਼ਨ ਮਿਲੇਗਾ। ਇਸ ਆਪਸ਼ਨ ਤੋਂ ਬਾਅਦ ਤੁਸੀਂ ਬਿਨ੍ਹਾਂ ਨੰਬਰ ਦਿੱਤੇ ਇੱਕ-ਦੂਜੇ ਨਾਲ ਗੱਲ ਕਰ ਸਕੋਗੇ। ਇਸ ਗੱਲ ਦੀ ਜਾਣਕਾਰੀ X ਦੀ ਸੀਈਓ ਲਿੰਡਾ ਨੇ ਇੱਕ ਇੰਟਰਵਿਊ 'ਚ ਦਿੱਤੀ ਹੈ। ਦਰਅਸਲ, ਐਲੋਨ ਮਸਕ X ਨੂੰ WeChat ਦੀ ਤਰ੍ਹਾਂ ਬਣਾਉਣਾ ਚਾਹੁੰਦੇ ਹਨ। WeChat ਚੀਨ ਦਾ ਮਸ਼ਹੂਰ ਸੋਸ਼ਲ ਮੀਡੀਆ ਐਪ ਹੈ, ਜੋ ਲੋਕਾਂ ਨੂੰ ਇੱਕ-ਦੂਜੇ ਨਾਲ ਗੱਲ ਕਰਨ ਤੋਂ ਇਲਾਵਾ ਭੁਗਤਾਨ ਕਰਨ ਵਰਗੀਆਂ ਸੁਵਿਧਾਵਾਂ ਵੀ ਦਿੰਦਾ ਹੈ।
-
just called someone on X 🤯🤯🤯🤯
— Andrea Conway (@ehikian) August 9, 2023 " class="align-text-top noRightClick twitterSection" data="
">just called someone on X 🤯🤯🤯🤯
— Andrea Conway (@ehikian) August 9, 2023just called someone on X 🤯🤯🤯🤯
— Andrea Conway (@ehikian) August 9, 2023
X ਦੀ ਡਿਜ਼ਾਈਨਰ ਨੇ ਵੀਡੀਓ ਕਾਲ ਫੀਚਰ ਬਾਰੇ ਦਿੱਤੀ ਜਾਣਕਾਰੀ: X ਦੀ ਡਿਜ਼ਾਈਨਰ Andrea Conway ਨੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ,"ਹਾਲ ਹੀ ਵਿੱਚ X 'ਤੇ ਕਿਸੇ ਨੂੰ ਕਾਲ ਕੀਤੀ।" ਇਸ ਤੋਂ ਪਤਾ ਲੱਗਦਾ ਹੈ ਕਿ ਕੰਪਨੀ ਇਸ ਫੀਚਰ 'ਤੇ ਕੰਮ ਕਰ ਰਹੀ ਹੈ। ਇਹ ਫੀਚਰ ਆਉਣ ਵਾਲੇ ਸਮੇਂ 'ਚ ਯੂਜ਼ਰਸ ਨੂੰ ਮਿਲ ਸਕਦਾ ਹੈ। ਕੁਝ ਸਮੇਂ ਪਹਿਲਾ X ਦੀ ਡਿਜ਼ਾਈਨਰ ਨੇ ਇਹ ਜਾਣਕਾਰੀ ਵੀ ਸ਼ੇਅਰ ਕੀਤੀ ਸੀ ਕਿ ਕੰਪਨੀ ਇੱਕ ਨਵੇਂ ਫੀਚਰ 'ਤੇ ਕੰਮ ਕਰ ਰਹੀ ਹੈ, ਜੋ ਲੋਕਾਂ ਨੂੰ ਦੂਜਿਆਂ ਦੀ ਪ੍ਰੋਫਾਈਲ 'ਤੇ ਪੋਸਟ ਨੂੰ ਸ਼ਾਰਟਲਿਸਟ ਕਰਨ 'ਚ ਮਦਦ ਕਰੇਗਾ। ਯੂਜ਼ਰਸ Most Reset, Liked ਅਤੇ Engaged ਦੇ ਆਧਾਰ 'ਤੇ ਪੋਸਟ ਨੂੰ ਸ਼ਾਰਟ ਲਿਸਟ ਕਰ ਸਕਣਗੇ। ਫਿਲਹਾਲ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਕੰਪਨੀ ਇਨ੍ਹਾਂ ਫੀਚਰਸ ਨੂੰ ਸਾਰਿਆਂ ਲਈ ਰੋਲਆਊਟ ਕਰੇਗੀ ਜਾਂ ਸਿਰਫ਼ X ਪ੍ਰੀਮੀਅਮ ਯੂਜ਼ਰਸ ਲਈ ਹੀ ਰੋਲਆਊਟ ਕੀਤਾ ਜਾਵੇਗਾ।
ਪਿਛਲੇ ਹਫ਼ਤੇ X ਨੇ ਕੀਤਾ ਸੀ ਇਸ ਫੀਚਰ ਦਾ ਐਲਾਨ: ਪਿਛਲੇ ਹਫ਼ਤੇ X ਨੇ ਐਲਾਨ ਕੀਤਾ ਸੀ ਕਿ X ਪ੍ਰੀਮੀਅਮ ਯੂਜ਼ਰਸ ਆਪਣੇ ਅਕਾਊਟ ਤੋਂ ਬਲੂ ਟਿੱਕ ਹਟਾ ਸਕਦੇ ਹਨ। ਬਲੂ ਟਿੱਕ ਚਾਹੇ ਤੁਹਾਡੀ ਪ੍ਰੋਫਾਈਲ ਅਤੇ ਪੋਸਟ ਤੋਂ ਹਟ ਜਾਵੇ, ਪਰ ਕਈ ਜਗ੍ਹਾਂ ਇਹ ਫਿਰ ਵੀ ਨਜ਼ਰ ਆਵੇਗੀ। ਬਲੂ ਟਿੱਕ ਨੂੰ ਹਟਾਉਣ ਲਈ ਤੁਹਾਨੂੰ Profile Customization 'ਚ ਜਾਣਾ ਹੋਵੇਗਾ।