ਹੈਦਰਾਬਾਦ: ਚੀਨੀ ਕੰਪਨੀ Realme ਦੀ C ਸੀਰੀਜ਼ ਬਹੁਤ ਪਸੰਦ ਕੀਤੀ ਜਾ ਰਹੀ ਹੈ ਅਤੇ ਇਸ ਹਫ਼ਤੇ ਹੀ Realme C51 ਸਮਾਰਟਫੋਨ ਵੀ ਲਾਂਚ ਕੀਤਾ ਗਿਆ ਹੈ। ਇਸ ਸਮਾਰਟਫੋਨ 'ਚ ਸ਼ਾਨਦਾਰ ਫੀਚਰ ਦਿੱਤੇ ਗਏ ਹਨ। ਅੱਜ ਇਸ ਸਮਾਰਟਫੋਨ ਦੀ ਸਪੈਸ਼ਲ ਸੇਲ ਹੈ। ਜਿਸ ਵਿੱਚ 2 ਘੰਟੇ ਲਈ ਇਸ ਫੋਨ ਨੂੰ ਸਸਤੇ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ।
-
Don't miss out on the special sale!
— realme (@realmeIndia) September 6, 2023 " class="align-text-top noRightClick twitterSection" data="
Your chance to own the #ChargingKaChampion for just Rs 8,499 starts tomorrow from 6PM to 8PM.#realmeC51 @Flipkart
Know more: https://t.co/OAVZziMfEr pic.twitter.com/0OWKOIBJCK
">Don't miss out on the special sale!
— realme (@realmeIndia) September 6, 2023
Your chance to own the #ChargingKaChampion for just Rs 8,499 starts tomorrow from 6PM to 8PM.#realmeC51 @Flipkart
Know more: https://t.co/OAVZziMfEr pic.twitter.com/0OWKOIBJCKDon't miss out on the special sale!
— realme (@realmeIndia) September 6, 2023
Your chance to own the #ChargingKaChampion for just Rs 8,499 starts tomorrow from 6PM to 8PM.#realmeC51 @Flipkart
Know more: https://t.co/OAVZziMfEr pic.twitter.com/0OWKOIBJCK
Realme C51 ਸਮਾਰਟਫੋਨ ਦੀ ਸੇਲ ਦਾ ਸਮਾਂ: Realme C51 ਨੂੰ ਭਾਰਤੀ ਬਾਜ਼ਾਰ 'ਚ ਕੰਪਨੀ ਵੈੱਬਸਾਈਟ ਤੋਂ ਇਲਾਵਾ ਸ਼ਾਪਿੰਗ ਪਲੇਟਫਾਰਮ ਫਲਿੱਪਕਾਰਟ ਤੋਂ ਵੀ ਖਰੀਦਿਆਂ ਜਾ ਸਕੇਗਾ। ਇਸਦੀ ਪਹਿਲੀ ਸੇਲ 11 ਸਤੰਬਰ ਨੂੰ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। ਪਹਿਲੀ ਸੇਲ ਸ਼ੁਰੂ ਹੋਣ ਤੋਂ ਪਹਿਲਾ ਹੀ ਕੰਪਨੀ ਅੱਜ ਸ਼ਾਮ 6 ਵਜੇ ਤੋਂ 8 ਵਜੇ ਦੇ ਵਿਚਕਾਰ ਗ੍ਰਾਹਕਾਂ ਨੂੰ ਇਹ ਫੋਨ ਖਰੀਦਣ ਦਾ ਮੌਕਾਂ ਦੇ ਰਹੀ ਹੈ। ਇਸ ਫੋਨ 'ਚ ਮਿਲਣ ਵਾਲੀ 4GB ਰੈਮ ਨੂੰ 8Gb ਤੱਕ ਵਧਾਇਆ ਜਾ ਸਕਦਾ ਹੈ। ਇਸਦੇ ਨਾਲ ਹੀ 50MP AI ਕੈਮਰਾ ਅਤੇ 90Hz ਰਿਫ੍ਰੇਸ਼ ਦਰ ਡਿਸਪਲੇ ਵਰਗੇ ਫੀਚਰਸ ਦਿੱਤੇ ਗਏ ਹਨ।
Realme C51 'ਤੇ ਮਿਲ ਰਿਹਾ ਡਿਸਕਾਊਂਟ: Realme C51 ਨੂੰ ਭਾਰਤੀ ਬਾਜ਼ਾਰ 'ਚ 4GB ਰੈਮ ਅਤੇ 64GB ਸਟੋਰੇਜ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਇਸਦੀ ਕੀਮਤ 8,999 ਰੁਪਏ ਰੱਖੀ ਗਈ ਹੈ। ਸਪੈਸ਼ਲ ਸੇਲ ਦੌਰਾਨ ICICI ਬੈਂਕ ਜਾਂ ਕਾਰਡ ਰਾਹੀ ਭੁਗਤਾਨ ਕਰਨ 'ਤੇ 500 ਰੁਪਏ ਦਾ ਡਿਸਕਾਊਂਟ ਮਿਲੇਗਾ ਅਤੇ ਫੋਨ ਦੀ ਕੀਮਤ 8,499 ਰੁਪਏ ਰਹਿ ਜਾਵੇਗੀ। ਇਸ ਸੇਲ 'ਚ ਤੁਸੀਂ Realme C51 ਸਮਾਰਟਫੋਨ ਨੂੰ ਗ੍ਰੀਨ ਅਤੇ ਕਾਰਬਨ ਬਲੈਕ ਕਲਰ 'ਚ ਖਰੀਦ ਸਕਦੇ ਹੋ।
Realme C51 ਸਮਾਰਟਫੋਨ ਦੇ ਫੀਚਰਸ: Realme C51 'ਚ 6.7 ਇੰਚ ਦਾ HD+ ਡਿਸਪਲੇ ਦਿੱਤਾ ਗਿਆ ਹੈ, ਜੋ 90Hz ਰਿਫ੍ਰੇਸ਼ ਦਰ ਅਤੇ 180Hz ਟਚ ਸੈਪਲਿੰਗ ਦਰ ਦੇ ਇਲਾਵਾ 560nits ਦੀ ਪੀਕ ਬ੍ਰਾਈਟਨੈਸ ਆਫ਼ਰ ਕਰਦਾ ਹੈ। ਵਧੀਆਂ ਪ੍ਰਦਰਸ਼ਨ ਲਈ ਇਸ ਵਿੱਚ Unisoc T612 ਪ੍ਰੋਸੈਸਰ ਦੇ ਨਾਲ 8GB ਰੈਮ ਅਤੇ 64GB ਸਟੋਰੇਜ ਮਿਲਦਾ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਬੈਕ ਪੈਨਲ 'ਤੇ 50MP AI ਦੋਹਰਾ ਕੈਮਰਾ ਸੈਟਅੱਪ ਅਤੇ LED ਫਲੈਸ਼ ਤਿੰਨ ਅਲੱਗ-ਅਲੱਗ ਰਿੰਗਸ 'ਚ ਦਿੱਤੇ ਗਏ ਹਨ। ਸੈਲਫੀ ਅਤੇ ਵੀਡੀਓ ਕਾਲ ਲਈ 5MP AI ਕੈਮਰਾ ਦਿੱਤਾ ਗਿਆ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 33 ਵਾਟ SuperVOOC ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।