ਹੈਦਰਾਬਾਦ: ਕੁਝ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਇਕ ਬਹੁਤ ਹੀ ਛੋਟੇ ਬੈਗ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਹ ਬੈਗ ਬਹੁਤ ਛੋਟਾ ਹੈ। ਇਸ ਨੂੰ ਦੇਖਣ ਲਈ ਮਾਈਕ੍ਰੋਸਕੋਪ ਦੀ ਲੋੜ ਪੈਂਦੀ ਹੈ। ਹੁਣ ਇਹ ਬੈਗ ਇੱਕ ਨਿਲਾਮੀ ਵਿੱਚ 50 ਲੱਖ ਰੁਪਏ ਤੋਂ ਵੱਧ ਵਿੱਚ ਵਿਕਿਆ ਹੈ। ਜਿਸ ਤੋਂ ਬਾਅਦ ਯੂਜ਼ਰਸ ਪੁੱਛ ਰਹੇ ਹਨ ਕਿ ਇਸ ਬੈਗ ਦੀ ਵਰਤੋਂ ਕਿਸ ਮਕਸਦ ਲਈ ਕੀਤੀ ਜਾਵੇਗੀ।
ਮੁਸ਼ਕਿਲ ਨਾਲ ਦਿਖਾਈ ਦੇਣ ਵਾਲੇ ਇਸ ਬੈਗ ਦਾ ਨਿਰਮਾਣ: CNN ਦੀ ਰਿਪੋਰਟ ਅਨੁਸਾਰ, ਮੁਸ਼ਕਿਲ ਨਾਲ ਦਿਖਾਈ ਦੇਣ ਵਾਲਾ ਇਹ ਬੈਗ ਲੂਈ ਵਿਟਨ ਦੇ ਡਿਜ਼ਾਈਨ 'ਤੇ ਅਧਾਰਤ ਹੈ। ਹਾਲਾਂਕਿ, ਇਸਨੂੰ ਨਿਊਯਾਰਕ ਆਰਟ ਗਰੁੱਪ MSCHF ਦੁਆਰਾ ਬਣਾਇਆ ਗਿਆ ਸੀ। 2016 ਵਿੱਚ MSCHF ਦੀ ਸਥਾਪਨਾ ਹੋਈ ਸੀ ਅਤੇ MSCHF ਵਿਅੰਗਾਤਮਕ ਨਿਲਾਮੀ ਲਈ ਜਾਣਿਆ ਜਾਂਦਾ ਹੈ।
ਸਭ ਤੋਂ ਛੋਟਾ ਦਿਖਣ ਵਾਲਾ ਇਹ ਬੈਗ ਇੰਨੀ ਕੀਮਤ 'ਚ ਵਿਕਿਆ: ਇਹ ਬੈਗ ਪਿਛਲੇ ਦਿਨ ਇੱਕ ਆਨਲਾਈਨ ਨਿਲਾਮੀ ਵਿੱਚ 63,000 ਡਾਲਰ ਵਿੱਚ ਵਿਕਿਆ। ਇਸ ਬੈਗ ਨੂੰ ਖਰੀਦਦਾਰ ਨੇ ਇੱਕ ਡਿਜੀਟਲ ਡਿਸਪਲੇ ਦੇ ਨਾਲ ਮਾਈਕ੍ਰੋਸਕੋਪ ਰਾਹੀ ਦੇਖਿਆ ਅਤੇ ਫਿਰ ਇਸ ਬੈਗ ਨੂੰ ਖਰੀਦਿਆਂ। ਕਿਉਂਕਿ ਇਸ ਬੈਗ ਦਾ ਆਕਾਰ ਸਿਰਫ 657×222×700 ਮਾਈਕ੍ਰੋਮੀਟਰ ਹੈ। ਬੈਗ ਫਲੋਰੋਸੈਂਟ ਪੀਲਾ-ਹਰਾ ਹੈ।
MSCHF ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਬੈਗ ਦੀ ਤਸਵੀਰ ਕੀਤੀ ਸੀ ਪੋਸਟ: ਇਹ ਬੈਗ ਇੰਨਾ ਛੋਟਾ ਹੈ ਕਿ ਇਹ ਸੂਈ ਦੀ ਮੋਰੀ ਵਿੱਚੋਂ ਲੰਘ ਜਾਵੇਗਾ। ਇਸ ਮਹੀਨੇ ਦੇ ਸ਼ੁਰੂ ਵਿੱਚ ਜਦੋਂ MSCHF ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਬੈਗ ਦੀ ਇੱਕ ਤਸਵੀਰ ਪੋਸਟ ਕੀਤੀ ਸੀ, ਤਾਂ ਇਸ ਬੈਗ ਨੇ ਆਨਲਾਈਨ ਬਹੁਤ ਸਾਰੀਆਂ ਸੁਰਖੀਆਂ ਬਣਾਈਆਂ ਸੀ। ਬੈਗ 'ਚ ਲੁਈਸ ਵਿਟਨ ਕੰਪਨੀ 'ਐੱਲ.ਵੀ' ਦਾ ਲੋਗੋ ਬਣਿਆ ਹੈ।
- OPPO ਜੁਲਾਈ ਦੀ ਇਸ ਤਰੀਕ ਨੂੰ ਲਾਂਚ ਕਰੇਗਾ ਨਵਾਂ ਸਮਾਰਟਫ਼ੋਨ, ਮਿਲਣਗੇ ਇਹ ਸ਼ਾਨਦਾਰ ਫੀਚਰਸ
- WhatsApp ਨੇ ਪੇਸ਼ ਕੀਤਾ ਇੱਕ ਹੋਰ ਨਵਾਂ ਫੀਚਰ, ਹੁਣ 32 ਲੋਕਾਂ ਨਾਲ ਕੀਤੀ ਜਾ ਸਕੇਗੀ Video Call
- ਡਾਇਨਾਸੌਰ ਦੇ ਸਮੇਂ ਮੌਜੂਦ ਸੀ ਮਨੁੱਖੀ ਪੂਰਵਜ, ਜਾਣੋ ਅਧਿਐਨ 'ਚ ਕੀ ਹੋਇਆ ਖੁਲਾਸਾ
ਬੈਗ ਦੀ ਵਿਕਰੀ: ਬੈਗ ਦੀ ਵਿਕਰੀ ਅਮਰੀਕੀ ਸੰਗੀਤਕਾਰ ਫਰੇਲ ਵਿਲੀਅਮਜ਼ ਦੁਆਰਾ ਸਥਾਪਿਤ ਇੱਕ ਔਨਲਾਈਨ ਨਿਲਾਮੀ ਘਰ ਜੁਪੀਟਰ ਦੁਆਰਾ ਹੋਸਟ ਕੀਤੀ ਗਈ ਸੀ। ਹਾਲਾਂਕਿ, ਵਿਲੀਅਮਜ਼ ਵਰਤਮਾਨ ਵਿੱਚ ਲੁਈਸ ਵਿਟਨ ਲਈ ਮੇਨਸਵੇਅਰ ਦੇ ਰਚਨਾਤਮਕ ਨਿਰਦੇਸ਼ਕ ਵਜੋਂ ਕੰਮ ਕਰਦਾ ਹੈ।
ਬੈਗ ਦੀ ਫੋਟੋ 'ਤੇ ਯੂਜ਼ਰਸ ਨੇ ਕੀਤੇ ਕੰਮੇਟ: ਬੈਗ ਦੀ ਫੋਟੋ 'ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, "ਆਖਿਰ ਇਸ ਦਾ ਕੀ ਫਾਇਦਾ ਹੈ।" ਦੂਜੇ ਨੇ ਕਿਹਾ, "ਇਸ ਨੂੰ ਬਣਾਉਣ ਵਿੱਚ ਕਿੰਨਾ ਧਿਆਨ ਰੱਖਿਆ ਹੋਵੇਗਾ।" ਤੀਜੇ ਨੇ ਲਿਖਿਆ, "ਕੀੜੀ ਤੋਂ ਵੀ ਛੋਟਾ ਹੈਂਡਬੈਗ।"
ਕੀ ਹੈ ਲੁਈਸ ਵਿਟਨ?: ਤੁਹਾਨੂੰ ਦੱਸ ਦੇਈਏ ਕਿ ਲੁਈਸ ਵਿਟਨ ਇੱਕ ਅੰਤਰਰਾਸ਼ਟਰੀ ਲਗਜ਼ਰੀ ਬ੍ਰਾਂਡ ਹੈ। ਇਸ ਦੇ ਹਰ ਬੈਗ ਦੀ ਕੀਮਤ ਲੱਖਾਂ ਰੁਪਏ ਹੈ। ਅਮੀਰ ਅਤੇ ਵੱਡੀਆਂ ਹਸਤੀਆਂ ਇਸ ਦੇ ਬੈਗ ਲੈਣਾ ਪਸੰਦ ਕਰਦੀਆਂ ਹਨ। ਲੂਈ ਵਿਟਨ ਬੈਗ ਬਣਾਉਣ ਵਾਲੀ ਕੰਪਨੀ ਦੀ ਸੂਚੀ ਵਿੱਚ ਇੱਕ ਮਸ਼ਹੂਰ ਅਤੇ ਸਥਾਪਿਤ ਬ੍ਰਾਂਡ ਹੈ।