ਹੈਦਰਾਬਾਦ: ਸੈਮਸੰਗ ਨੇ ਆਪਣੀ ਭਾਰਤੀ ਗ੍ਰਾਹਕਾਂ ਲਈ Samsung Galaxy A15 5G ਅਤੇ Galaxy A25 5G ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਹਾਲਾਂਕਿ, ਲਾਂਚ ਸਮੇਂ ਕਿਹਾ ਗਿਆ ਸੀ ਕਿ ਇਨ੍ਹਾਂ ਸਮਾਰਟਫੋਨਾਂ ਦੀ ਸੇਲ 1 ਜਨਵਰੀ ਤੋਂ ਸ਼ੁਰੂ ਹੋਵੇਗੀ, ਪਰ ਇਹ ਡਿਵਾਈਸਾਂ ਪਹਿਲਾ ਤੋ ਹੀ ਉਪਲਬਧ ਹੋ ਗਈਆ ਹਨ। ਤੁਸੀਂ ਕੰਪਨੀ ਦੀ ਵੈੱਬਸਾਈਟ ਅਤੇ ਫਲਿੱਪਕਾਰਟ ਤੋਂ ਇਨ੍ਹਾਂ ਸਮਾਰਟਫੋਨਾਂ ਨੂੰ ਖਰੀਦ ਸਕਦੇ ਹੋ।
Samsung Galaxy A15 5G ਅਤੇ Galaxy A25 5G ਦੇ ਫੀਚਰਸ: Samsung Galaxy A15 5G ਅਤੇ Galaxy A25 5G ਸਮਾਰਟਫੋਨ 'ਚ 6.5 ਇੰਚ ਦੀ ਸੂਪਰ AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 1000nits ਤੱਕ ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ Samsung Galaxy A15 5G 'ਚ ਮੀਡੀਆਟੇਕ Dimensity 6100+ ਅਤੇ Galaxy A25 5G 'ਚ Exynos 1280 ਚਿਪਸੈੱਟ ਦਿੱਤੀ ਗਈ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ Samsung Galaxy A15 5G ਸਮਾਰਟਫੋਨ 'ਚ 50MP+5MP+2MP ਕੈਮਰਾ ਸੈਟਅੱਪ ਅਤੇ Galaxy A25 5G 'ਚ 50MP+8MP+2MP ਦਾ ਟ੍ਰਿਪਲ ਕੈਮਰਾ ਮਿਲਦਾ ਹੈ। ਇਨ੍ਹਾਂ ਦੋਨੋ ਹੀ ਸਮਾਰਟਫੋਨਾਂ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ।
Samsung Galaxy A15 5G 'ਤੇ ਮਿਲ ਰਹੇ ਨੇ ਆਫ਼ਰਸ: ਤੁਸੀਂ ਇਨ੍ਹਾਂ ਦੋਨੋ ਸਮਾਰਟਫੋਨਾਂ ਨੂੰ ਆਨਲਾਈਨ ਸ਼ਾਪਿੰਗ ਪਲੇਟਫਾਰਮ ਫਲਿੱਪਕਾਰਟ ਤੋਂ ਖਰੀਦ ਸਕਦੇ ਹੋ। Samsung Galaxy A15 5G ਦੇ 8GB+128GB ਮਾਡਲ ਦੀ ਕੀਮਤ 19,499 ਰੁਪਏ ਅਤੇ 8GB+256GB ਦੀ ਕੀਮਤ 22,499 ਰੁਪਏ ਰੱਖੀ ਗਈ ਹੈ। ਇਸ ਫੋਨ 'ਤੇ SBI ਕਾਰਡ ਦੇ ਨਾਲ 1500 ਰੁਪਏ ਤੱਕ ਦਾ ਕੈਸ਼ਬੈਕ ਦਿੱਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਦੋਨੋ ਮਾਡਲਾਂ ਦੀ ਕੀਮਤ 18,999 ਅਤੇ 20,999 ਰੁਪਏ ਰਹਿ ਜਾਵੇਗੀ। ਇਹ ਫੋਨ ਬਲੂ, ਬਲੈਕ ਅਤੇ ਲਾਈਟ ਬਲੂ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ।
Samsung Galaxy A25 5G 'ਤੇ ਮਿਲ ਰਹੇ ਨੇ ਆਫ਼ਰਸ: Samsung Galaxy A25 5G ਸਮਾਰਟਫੋਨ ਦੇ 8GB+128GB ਮਾਡਲ ਦੀ ਕੀਮਤ 26,999 ਰੁਪਏ ਅਤੇ 8GB+256GB ਦੀ ਕੀਮਤ 29,999 ਰੁਪਏ ਰੱਖੀ ਗਈ ਹੈ। ਜੇਕਰ ਤੁਸੀਂ ਇਸ ਫੋਨ ਨੂੰ SBI ਕਾਰਡ ਰਾਹੀ ਖਰੀਦਦੇ ਹੋ, ਤਾਂ ਤੁਹਾਨੂੰ 3,000 ਰੁਪਏ ਤੱਕ ਦਾ ਕੈਸ਼ਬੈਕ ਵੀ ਮਿਲ ਸਕਦਾ ਹੈ, ਜਿਸ ਤੋਂ ਬਾਅਦ ਇਨ੍ਹਾਂ ਦੋਨੋ ਮਾਡਲਾਂ ਦੀ ਕੀਮਤ 23,999 ਰੁਪਏ ਅਤੇ 26,999 ਰੁਪਏ ਹੋ ਜਾਵੇਗੀ। ਇਸ ਫੋਨ ਨੂੰ ਬਲੂ ਬਲੈਕ, ਬਲੂ ਅਤੇ ਪੀਲੇ ਕਲਰ ਆਪਸ਼ਨਾਂ 'ਚ ਖਰੀਦਿਆ ਜਾ ਸਕਦਾ ਹੈ।