ਹੈਦਰਾਬਾਦ: Lava Blaze 2 5G ਸਮਾਰਟਫੋਨ ਹਾਲ ਹੀ ਵਿੱਚ ਲਾਂਚ ਹੋਇਆ ਸੀ। ਅੱਜ ਇਸ ਸਮਾਰਟਫੋਨ ਦੀ ਪਹਿਲੀ ਸੇਲ ਸ਼ੁਰੂ ਹੋ ਗਈ ਹੈ। ਇਸ ਸਮਾਰਟਫੋਨ ਦੀ ਕੀਮਤ 10 ਹਜ਼ਾਰ ਰੁਪਏ ਤੋਂ ਘਟ ਰੱਖੀ ਗਈ ਹੈ। Lava Blaze 2 5G ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਮਿਲ ਰਹੇ ਹਨ। ਇਸ ਸਮਾਰਟਫੋਨ ਨੂੰ ਤੁਸੀਂ ਕੰਪਨੀ ਦੀ ਵੈੱਬਸਾਈਟ ਅਤੇ ਐਮਾਜ਼ਾਨ ਤੋਂ ਖਰੀਦ ਸਕਦੇ ਹੋ।
-
The highly-anticipated sale of Blaze 2 5G, commences today at 12 PM, marking a game-changing moment with prices starting from ₹9,999!
— Lava Mobiles (@LavaMobile) November 9, 2023 " class="align-text-top noRightClick twitterSection" data="
Register now & Win*: https://t.co/BWVuRSJFLb
*T&C Apply#LordOf5G #Blaze25G #LavaMobiles #ProudlyIndian pic.twitter.com/EddhR1kIWx
">The highly-anticipated sale of Blaze 2 5G, commences today at 12 PM, marking a game-changing moment with prices starting from ₹9,999!
— Lava Mobiles (@LavaMobile) November 9, 2023
Register now & Win*: https://t.co/BWVuRSJFLb
*T&C Apply#LordOf5G #Blaze25G #LavaMobiles #ProudlyIndian pic.twitter.com/EddhR1kIWxThe highly-anticipated sale of Blaze 2 5G, commences today at 12 PM, marking a game-changing moment with prices starting from ₹9,999!
— Lava Mobiles (@LavaMobile) November 9, 2023
Register now & Win*: https://t.co/BWVuRSJFLb
*T&C Apply#LordOf5G #Blaze25G #LavaMobiles #ProudlyIndian pic.twitter.com/EddhR1kIWx
Lava Blaze 2 5G ਸਮਾਰਟਫੋਨ ਦੀ ਕੀਮਤ: Lava Blaze 2 5G ਸਮਾਰਟਫੋਨ ਨੂੰ ਦੋ ਰੈਮ ਅਤੇ ਸਟੋਰੇਜ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਸਮਾਰਟਫੋਨ ਦੇ 4GB ਰੈਮ ਅਤੇ 64GB ਸਟੋਰੇਜ ਵਾਲੇ ਮਾਡਲ ਦੀ ਕੀਮਤ 9,999 ਰੁਪਏ ਰੱਖੀ ਗਈ ਹੈ ਜਦਕਿ 6GB ਰੈਮ ਅਤੇ 128GB ਸਟੋਰੇਜ ਵਾਲੇ ਮਾਡਲ ਦੀ ਕੀਮਤ 10,999 ਰੁਪਏ ਹੈ। ਇਸ ਡਿਵਾਈਸ ਨੂੰ ਬਲੈਕ, ਬਲੂ ਅਤੇ ਲਵੈਂਡਰ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ।
Lava Blaze 2 5G ਸਮਾਰਟਫੋਨ ਦੇ ਫੀਚਰਸ: Lava Blaze 2 5G ਸਮਾਰਟਫੋਨ 'ਚ 6.56 ਇੰਚ ਦੀ HD+IPS ਪੰਚ ਹੋਲ ਡਿਸਪਲੇ ਦਿੱਤੀ ਗਈ ਹੈ, ਜੋ ਕਿ 2.5D ਕਰਵਰਡ ਸਕ੍ਰੀਨ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਇਸ ਸਮਾਰਟਫੋਨ 'ਚ ਵਧੀਆਂ ਪ੍ਰਦਰਸ਼ਨ ਲਈ ਮੀਡੀਆਟੇਕ Dimensity 6020 ਪ੍ਰੋਸੈਸਰ ਮਿਲਦਾ ਹੈ। ਇਸ ਸਮਾਰਟਫੋਨ 'ਚ 6GB ਰੈਮ ਅਤੇ 128GB ਤੱਕ ਦੀ ਸਟੋਰੇਜ ਮਿਲਦੀ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਬੈਕ ਪੈਨਲ 'ਤੇ 50MP ਦਾ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 8MP ਦਾ ਫਰੰਟ ਕੈਮਰਾ ਮਿਲਦਾ ਹੈ। ਇਸਦੇ ਨਾਲ ਹੀ Lava Blaze 2 5G ਸਮਾਰਟਫੋਨ 'ਚ ਫਿਲਮ, ਸਲੋ ਮੋਸ਼ਨ, ਟਾਈਮ ਲੈਪਸ, GIF, ਬਿਊਟੀ ਨਾਈਟ ਅਤੇ ਪੋਰਟਰੇਟ ਵਰਗੇ ਕੈਮਰਾ ਫੀਚਰਸ ਵੀ ਦਿੱਤੇ ਗਏ ਹਨ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 18ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
- OnePlus 12 ਸਮਾਰਟਫੋਨ ਜਲਦ ਹੋਵੇਗਾ ਲਾਂਚ, ਲਾਂਚ ਤੋਂ ਪਹਿਲਾ ਕੰਪਨੀ ਅੱਜ ਕਰ ਰਹੀ ਹੈ ਇੱਕ ਇਵੈਂਟ ਆਯੋਜਿਤ
- Apple Diwali Sale 2023: ਦਿਵਾਲੀ ਮੌਕੇ ਆਈਫੋਨ ਤੋਂ ਲੈ ਕੇ ਮੈਕਬੁੱਕ ਤੱਕ, ਇਨ੍ਹਾਂ ਡਿਵਾਈਸਾਂ 'ਤੇ ਮਿਲ ਰਿਹਾ ਭਾਰੀ ਡਿਸਕਾਊਂਟ, ਇਸ ਦਿਨ ਹੋਵੇਗਾ ਸੇਲ ਦਾ ਆਖਰੀ ਦਿਨ
- Amazon ਦੀ ਸੇਲ ਖਤਮ ਹੋਣ 'ਚ ਸਿਰਫ਼ 1 ਦਿਨ ਬਾਕੀ, ਸੇਲ 'ਚ ਸ਼ਾਨਦਾਰ ਆਫ਼ਰਸ ਦੇ ਨਾਲ ਮਿਲ ਰਿਹਾ OnePlus 11 5G ਸਮਾਰਟਫੋਨ
OnePlus ਅੱਜ ਆਪਣਾ ਇਵੈਂਟ ਆਯੋਜਿਤ ਕਰੇਗਾ: OnePlus ਆਪਣੇ ਯੂਜ਼ਰਸ ਲਈ OnePlus 12 ਸਮਾਰਟਫੋਨ ਨੂੰ ਜਲਦ ਹੀ ਲਾਂਚ ਕਰੇਗਾ। ਇਸ ਸਮਾਰਟਫੋਨ ਨੂੰ ਚੀਨ 'ਚ ਲਾਂਚ ਕੀਤਾ ਜਾ ਰਿਹਾ ਹੈ। ਲਾਂਚਿੰਗ ਤੋਂ ਪਹਿਲਾ ਕੰਪਨੀ ਇਸ ਫੋਨ ਦੇ ਫੀਚਰ ਤੋਂ ਪਰਦਾ ਹਟਾਉਣ ਲਈ ਇੱਕ ਇਵੈਂਟ ਆਯੋਜਿਤ ਕਰ ਰਹੀ ਹੈ। ਇਹ ਇਵੈਂਟ ਅੱਜ ਸ਼ੁਰੂ ਹੋ ਰਿਹਾ ਹੈ।