ਹੈਦਰਾਬਾਦ: iQOO ਆਪਣੇ ਗ੍ਰਾਹਕਾਂ ਲਈ iQOO Neo9 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਕੰਪਨੀ ਨੇ ਇਸ ਸੀਰੀਜ਼ ਦੀ ਲਾਂਚ ਡੇਟ ਬਾਰੇ ਅਧਿਕਾਰਿਤ ਤੌਰ 'ਤੇ ਜਾਣਕਾਰੀ ਸ਼ੇਅਰ ਕਰ ਦਿੱਤੀ ਹੈ। ਕੰਪਨੀ ਨੇ ਟੀਜ਼ਰ ਸ਼ੇਅਰ ਕੀਤਾ ਹੈ, ਜਿਸ ਰਾਹੀ iQOO Neo9 ਸੀਰੀਜ਼ ਦੀ ਲਾਂਚ ਡੇਟ ਬਾਰੇ ਪੁਸ਼ਟੀ ਕੀਤੀ ਗਈ ਹੈ। iQOO Neo9 ਸੀਰੀਜ਼ 'ਚ iQOO Neo9 ਅਤੇ iQOO Neo9 ਪ੍ਰੋ ਸਮਾਰਟਫੋਨ ਸ਼ਾਮਲ ਹੋਣਗੇ। iQOO Neo9 ਸੀਰੀਜ਼ ਨੂੰ ਲੈ ਕੇ ਕੰਪਨੀ ਨੇ ਨਵਾਂ ਟੀਜ਼ਰ ਸ਼ੇਅਰ ਕੀਤਾ ਹੈ। ਇਸ ਟੀਜ਼ਰ ਰਾਹੀ iQOO Neo9 ਸੀਰੀਜ਼ ਦੀ ਲਾਂਚ ਡੇਟ ਸਾਹਮਣੇ ਆ ਗਈ ਹੈ। iQOO Neo9 ਸੀਰੀਜ਼ ਨੂੰ ਚੀਨ 'ਚ ਇਸ ਸਾਲ ਦਸੰਬਰ ਮਹੀਨੇ 'ਚ ਲਾਂਚ ਕੀਤਾ ਜਾਵੇਗਾ।
-
iQOO Neo9 series confirmed to launch in December in China.#iQOO #iQOONeo9 pic.twitter.com/vgcj7tgy5m
— Mukul Sharma (@stufflistings) November 29, 2023 " class="align-text-top noRightClick twitterSection" data="
">iQOO Neo9 series confirmed to launch in December in China.#iQOO #iQOONeo9 pic.twitter.com/vgcj7tgy5m
— Mukul Sharma (@stufflistings) November 29, 2023iQOO Neo9 series confirmed to launch in December in China.#iQOO #iQOONeo9 pic.twitter.com/vgcj7tgy5m
— Mukul Sharma (@stufflistings) November 29, 2023
iQOO Neo9 ਸੀਰੀਜ਼ ਦਾ ਡਿਜ਼ਾਈਨ: ਨਵੇਂ ਟੀਜ਼ਰ 'ਚ iQOO Neo9 ਸੀਰੀਜ਼ ਦਾ ਡਿਜ਼ਾਈਨ ਵੀ ਸਾਹਮਣੇ ਆਇਆ ਹੈ। ਇਸ ਟੀਜ਼ਰ 'ਚ ਦੇਖਿਆ ਜਾ ਸਕਦਾ ਹੈ ਕਿ iQOO Neo9 ਅਤੇ iQOO Neo9 ਪ੍ਰੋ ਸਮਾਰਟਫੋਨ ਨੂੰ ਵਾਈਟ ਅਤੇ ਲਾਲ ਦੋਹਰੇ ਟੋਨ ਡਿਜ਼ਾਈਨ ਦੇ ਨਾਲ ਲਿਆਂਦਾ ਜਾ ਰਿਹਾ ਹੈ। ਇਸ ਸੀਰੀਜ਼ ਦੇ ਬੈਕ 'ਚ ਦੋਹਰਾ ਰਿਅਰ ਕੈਮਰਾ ਮਿਲ ਸਕਦਾ ਹੈ। ਇਸਦੇ ਨਾਲ ਹੀ iQOO Neo9 ਸੀਰੀਜ਼ ਨੂੰ ਇੱਕ ਪਲਾਸਟਿਕ ਫਰੇਮ ਦੇ ਨਾਲ ਦੇਖਿਆ ਜਾ ਰਿਹਾ ਹੈ।
iQoo Neo 9 ਸੀਰੀਜ਼ ਦੇ ਫੀਚਰਸ: ਮਿਲੀ ਜਾਣਕਾਰੀ ਅਨੁਸਾਰ, iQoo Neo 9 ਸੀਰੀਜ਼ 'ਚ 6.78 ਇੰਚ ਦੀ ਡਿਸਪਲੇ ਮਿਲ ਸਕਦੀ ਹੈ। ਇਸ ਸਾਲ ਦਸੰਬਰ ਮਹੀਨੇ 'ਚ iQOO Neo9 ਸੀਰੀਜ਼ ਨੂੰ ਲਾਂਚ ਕੀਤਾ ਜਾ ਸਕਦਾ ਹੈ। iQoo Neo 9 ਸੀਰੀਜ਼ 'ਚ iQoo Neo 9 ਅਤੇ iQoo Neo 9 ਪ੍ਰੋ ਸਮਾਰਟਫੋਨ ਸ਼ਾਮਲ ਹਨ। ਇਸ ਸੀਰੀਜ਼ ਨੂੰ ਸਨੈਪਡ੍ਰੈਗਨ 8 ਜੇਨ 2 SoC ਚਿਪਸੈੱਟ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। iQoo Neo 9 ਸੀਰੀਜ਼ 'ਚ 16GB ਰੈਮ ਅਤੇ 256GB ਸਟੋਰੇਜ ਮਿਲ ਸਕਦੀ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP Sony IMX920 1.49 ਇੰਚ ਸੈਂਸਰ ਮਿਲ ਸਕਦਾ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਮੀਡੀਆਟੇਕ Dimension 9300 ਚਿਪਸੈੱਟ ਮਿਲ ਸਕਦੀ ਹੈ। ਜੇਕਰ ਕੀਮਤ ਦੀ ਗੱਲ ਕੀਤੀ ਜਾਵੇ, ਤਾਂ iQoo Neo 9 ਸੀਰੀਜ਼ ਦੀ ਸ਼ੁਰੂਆਤੀ ਕੀਮਤ 29,300 ਰੁਪਏ ਹੋ ਸਕਦੀ ਹੈ।
4 ਦਸੰਬਰ ਨੂੰ ਲਾਂਚ ਹੋਵੇਗਾ OnePlus 12 ਸਮਾਰਟਫੋਨ: ਇਸਦੇ ਨਾਲ ਹੀ, OnePlus 12 ਸਮਾਰਟਫੋਨ ਵੀ ਜਲਦ ਲਾਂਚ ਹੋਵੇਗਾ। OnePlus 12 ਸਮਾਰਟਫੋਨ ਦੀ ਲਾਂਚਿੰਗ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਚਰਚਾ ਚਲ ਰਹੀ ਹੈ। ਹੁਣ ਇਸ ਸਮਾਰਟਫੋਨ ਦੀ ਲਾਂਚਿੰਗ ਨੂੰ ਲੈ ਕੇ ਕੰਪਨੀ ਵੱਲੋਂ ਅਧਿਕਾਰਿਤ ਤੌਰ 'ਤੇ ਜਾਣਕਾਰੀ ਦੇ ਦਿੱਤੀ ਗਈ ਹੈ। OnePlus 12 ਸਮਾਰਟਫੋਨ 4 ਦਸੰਬਰ ਨੂੰ ਲਾਂਚ ਹੋਵੇਗਾ। ਇਹ ਜਾਣਕਾਰੀ ਕੰਪਨੀ ਦੇ Weibo ਹੈਂਡਲ ਤੋਂ ਸਾਹਮਣੇ ਆਈ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਦਸੰਬਰ ਮਹੀਨੇ ਕੰਪਨੀ ਦੀ 10ਵੀਂ ਵਰ੍ਹੇਗੰਢ ਵੀ ਹੋਣ ਜਾ ਰਹੀ ਹੈ। ਇਸ ਦੌਰਾਨ ਕੰਪਨੀ OnePlus 12 ਨੂੰ ਲਾਂਚ ਕਰੇਗੀ। ਇਸਦੇ ਨਾਲ ਹੀ ਕੰਪਨੀ OnePlus Ace 3 ਅਤੇ OnePlus Buds 3 ਦੀ ਲਾਂਚਿੰਗ ਨੂੰ ਲੈ ਕੇ ਵੀ ਐਲਾਨ ਕਰ ਸਕਦੀ ਹੈ।