ਹੈਦਰਾਬਾਦ: OnePlus ਆਪਣੇ ਗ੍ਰਾਹਕਾਂ ਲਈ OnePlus Buds 3 ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। OnePlus Buds ਨੂੰ 23 ਜਨਵਰੀ ਦੇ ਦਿਨ OnePlus 12 ਅਤੇ OnePlus 12R ਸਮਾਰਟਫੋਨ ਦੇ ਨਾਲ ਲਾਂਚ ਕੀਤਾ ਜਾਵੇਗਾ। OnePlus Buds 3 ਨੂੰ ਯੂਰੋਪ, ਅਮਰੀਕਾ ਅਤੇ ਭਾਰਤੀ ਬਾਜ਼ਾਰ 'ਚ ਲਿਆਂਦਾ ਜਾ ਰਿਹਾ ਹੈ। ਕੰਪਨੀ ਨੇ ਇੱਕ ਪੋਸਟਰ ਸ਼ੇਅਰ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
-
The Buds series is back with its consistent pursuit of product quality and user experience. Introducing the OnePlus Buds 3 sporting a beautiful new colour with the same ergonomic design for utmost comfort. Launching on 23rd Jan 🗓️ 🔔 pic.twitter.com/1ZRVOwAv2F
— OnePlus India (@OnePlus_IN) January 15, 2024 " class="align-text-top noRightClick twitterSection" data="
">The Buds series is back with its consistent pursuit of product quality and user experience. Introducing the OnePlus Buds 3 sporting a beautiful new colour with the same ergonomic design for utmost comfort. Launching on 23rd Jan 🗓️ 🔔 pic.twitter.com/1ZRVOwAv2F
— OnePlus India (@OnePlus_IN) January 15, 2024The Buds series is back with its consistent pursuit of product quality and user experience. Introducing the OnePlus Buds 3 sporting a beautiful new colour with the same ergonomic design for utmost comfort. Launching on 23rd Jan 🗓️ 🔔 pic.twitter.com/1ZRVOwAv2F
— OnePlus India (@OnePlus_IN) January 15, 2024
OnePlus Buds 3 ਦੇ ਫੀਚਰਸ: OnePlus Buds 3 ਨੂੰ ਦੋਹਰੇ ਗਤੀਸ਼ੀਲ ਡਰਾਈਵਰ ਦੇ ਨਾਲ ਲਿਆਂਦਾ ਜਾ ਰਿਹਾ ਹੈ। ਇਸ ਡਿਵਾਈਸ 'ਚ 6mm ਟਵਿੱਟਰ ਦੇ ਨਾਲ 10.4mm ਵੂਫਰ ਦਿੱਤਾ ਜਾ ਰਿਹਾ ਹੈ। OnePlus ਦੇ ਇਨ੍ਹਾਂ ਬਡਸ ਨਾਲ 15Hz- 40KHz ਤੱਕ ਦੀ Broad Frequency ਮਿਲੇਗੀ। ਇਸ ਤੋਂ ਇਲਾਵਾ ਕੰਪਨੀ ਦੇ ਆਉਣ ਵਾਲੇ ਪ੍ਰੋਡਕਟ ਨੂੰ ਪਾਵਰਫੁੱਲ ਬੇਸ ਅਤੇ 49dB ANC ਫੀਚਰ ਦੇ ਨਾਲ ਲਿਆਂਦਾ ਜਾ ਰਿਹਾ ਹੈ। OnePlus Buds 3 ਨੂੰ Splendid Blue ਅਤੇ Metallic Gray ਕਲਰ ਆਪਸ਼ਨ 'ਚ ਪੇਸ਼ ਕੀਤਾ ਜਾਵੇਗਾ।
OnePlus ਦਾ ਇਵੈਂਟ: ਭਾਰਤੀ ਸਮੇਂ ਅਨੁਸਾਰ, OnePlus ਦਾ ਲਾਂਚ ਇਵੈਂਟ 23 ਜਨਵਰੀ ਨੂੰ ਸ਼ਾਮ 7:30 ਵਜੇ ਸ਼ਡਿਊਲ ਕੀਤਾ ਗਿਆ ਹੈ। ਲਾਂਚ ਹੋਣ ਤੋਂ ਬਾਅਦ OnePlus Buds ਦੀ ਖਰੀਦਦਾਰੀ ਤੁਸੀਂ ਆਨਲਾਈਨ ਸ਼ਾਪਿੰਗ ਪਲੇਟਫਾਰਮ ਐਮਾਜ਼ਾਨ, ਫਲਿੱਪਕਾਰਟ, ਮਿੰਤਰਾ ਅਤੇ OnePlus ਦੇ ਆਨਲਾਈਨ ਸਟੋਰ ਤੋਂ ਕਰ ਸਕੋਗੇ।
OnePlus 12 ਅਤੇ OnePlus 12R ਸਮਾਰਟਫੋਨ ਦੀ ਲਾਂਚ ਡੇਟ: ਇਸ ਤੋਂ ਇਲਾਵਾ, OnePlus ਆਪਣੇ ਗ੍ਰਾਹਕਾਂ ਲਈ OnePlus 12 ਅਤੇ OnePlus 12R ਸਮਾਰਟਫੋਨ ਨੂੰ ਵੀ ਲਾਂਚ ਕਰਨ ਦੀ ਤਿਆਰੀ 'ਚ ਹੈ। ਇਨ੍ਹਾਂ ਸਮਾਰਟਫੋਨਾਂ ਨੂੰ OnePlus Buds 3 ਦੇ ਨਾਲ 23 ਜਨਵਰੀ ਵਾਲੇ ਦਿਨ ਲਾਂਚ ਕੀਤਾ ਜਾਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ OnePlus 12 ਨੂੰ ਚੀਨੀ ਬਾਜ਼ਾਰ 'ਚ ਪਹਿਲਾ ਹੀ ਲਾਂਚ ਕਰ ਦਿੱਤਾ ਗਿਆ ਹੈ। ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ OnePlus 12 ਸਮਾਰਟਫੋਨ 'ਚ 6.82 ਇੰਚ ਦੀ LTPO OLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਰਿਫ੍ਰੈਸ਼ ਦਰ, 4500nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Qualcomm Snapdragon 8 Gen 3 ਚਿਪਸੈੱਟ ਮਿਲ ਸਕਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ OnePlus 12 ਸਮਾਰਟਫੋਨ 'ਚ 50MP ਦਾ ਪ੍ਰਾਈਮਰੀ ਸੈਂਸਰ OIS ਦੇ ਨਾਲ ਮਿਲਦਾ ਹੈ ਅਤੇ ਟ੍ਰਿਪਲ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਇਸਦੇ ਨਾਲ ਹੀ ਇਨ੍ਹਾਂ ਫੋਨਾਂ 'ਚ 24GB ਤੱਕ LPDDR5X ਰੈਮ ਦਾ ਸਪੋਰਟ ਮਿਲੇਗਾ। OnePlus 12 ਸਮਾਰਟਫੋਨ 'ਚ 5,400mAh ਦੀ ਬੈਟਰੀ ਮਿਲਦੀ ਹੈ, ਜੋ ਕਿ 100 ਵਾਟ ਦੀ SuperVOOC ਚਾਰਜਿੰਗ ਨੂੰ ਸਪੋਰਟ ਕਰੇਗੀ।