ETV Bharat / science-and-technology

IPhone 15 ਦੀ ਲਾਂਚ ਡੇਟ ਆਈ ਸਾਹਮਣੇ, ਇਸ ਤਰੀਕ ਨੂੰ ਹੋ ਸਕਦੈ ਲਾਂਚ, ਮਿਲਣਗੇ ਇਹ ਸ਼ਾਨਦਾਰ ਫੀਚਰਸ

author img

By

Published : Aug 4, 2023, 9:54 AM IST

ਐਪਲ IPhone 15 ਸੀਰੀਜ ਨੂੰ ਸਤੰਬਰ ਵਿੱਚ ਲਾਂਚ ਕੀਤਾ ਜਾ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ IPhone 15 ਸੀਰੀਜ 13 ਸਤੰਬਰ ਨੂੰ ਲਾਂਚ ਇਵੈਟ ਦੌਰਾਨ ਐਪਲ ਪਾਰਕ 'ਚ ਲਾਂਚ ਹੋ ਸਕਦੀ ਹੈ।

IPhone 15
IPhone 15

ਹੈਦਰਾਬਾਦ: ਐਪਲ ਦੇ ਆਉਣ ਵਾਲੇ IPhone 15 ਸੀਰੀਜ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਵਾਰ ਇਹ ਸੀਰੀਜ ਕੁਝ ਬਦਲਾਅ ਦੇ ਨਾਲ ਆ ਰਹੀ ਹੈ। ਇਸ 'ਚ ਲੋਕਾਂ ਨੂੰ ਕੁਝ ਬਿਹਤਰ ਅਪਡੇਟ ਮਿਲਣ ਵਾਲੇ ਹਨ। ਟਿਪਸਟਰ ਅਭਿਸ਼ੇਕ ਯਾਦਵ ਨੇ IPhone 15 ਸੀਰੀਜ ਦੀ ਲਾਂਚ ਡੇਟ ਦਾ ਖੁਲਾਸਾ ਕੀਤਾ ਹੈ। ਟਿਪਸਟਰ ਅਨੁਸਾਰ, ਕੰਪਨੀ ਫੋਨ ਨੂੰ 13 ਸਤੰਬਰ ਨੂੰ ਲਾਂਚ ਕਰ ਸਕਦੀ ਹੈ। ਲਾਂਚ ਇਵੈਂਟ ਐਪਲ ਪਾਰਕ, ਕੈਲੀਫੋਰਨੀਆ 'ਚ ਆਯੋਜਿਤ ਹੋਵੇਗਾ। ਜਿਸਨੂੰ ਤੁਸੀਂ ਆਨਲਾਈਨ ਐਪਲ ਦੀ ਵੈੱਬਸਾਈਟ ਅਤੇ Youtube ਚੈਨਲ ਰਾਹੀ ਦੇਖ ਸਕਦੇ ਹੋ।

Breaking 😍
Apple to launch iPhone 15 series on 13 September, 2023.
USB-C#iPhone15 #USBC #Apple pic.twitter.com/2YPVLTMlbR

— Abhishek Yadav (@yabhishekhd) August 4, 2023

13 ਸਤੰਬਰ ਨੂੰ ਹੋ ਸਕਦੀ IPhone 15 ਸੀਰੀਜ ਲਾਂਚ: ਅਧਿਕਾਰਿਤ ਤੌਰ 'ਤੇ IPhone 15 ਸੀਰੀਜ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਲਾਂਚ ਇਵੈਂਟ ਨਾਲ ਜੁੜੇ ਕਰਮਚਾਰੀਆਂ ਨੇ 9to5Mac ਨੂੰ ਦੱਸਿਆਂ ਕਿ ਕੰਪਨੀ ਕਰਮਚਾਰੀਆਂ ਨੂੰ 13 ਸਤੰਬਰ ਨੂੰ ਛੁੱਟੀ ਨਾ ਕਰਨ ਲਈ ਕਹਿ ਰਹੀ ਹੈ। ਕਿਉਕਿ ਇਸ ਦਿਨ ਇੱਕ ਲਾਂਚ ਇਵੈਂਟ ਹੋ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਇਹ ਲਾਂਚ ਇਵੈਂਟ ਮੰਗਲਵਾਰ ਨੂੰ ਹੋਏ ਹਨ। ਹਾਲਾਂਕਿ ਪਿਛਲਾ ਇਵੈਂਟ ਬੁੱਧਵਾਰ ਨੂੰ ਹੋਇਆ ਸੀ। ਇਸ ਵਾਰ 13 ਸਤੰਬਰ ਨੂੰ ਵੀ ਬੁੱਧਵਾਰ ਦਾ ਦਿਨ ਆ ਰਿਹਾ ਹੈ।

IPhone 15 ਸੀਰੀਜ ਦਾ ਪ੍ਰੀ-ਆਰਡਰ ਇਸ ਦਿਨ ਹੋ ਸਕਦਾ ਸ਼ੁਰੂ: 9to5Mac ਦੀ ਰਿਪੋਰਟ ਅਨੁਸਾਰ, ਜੇਕਰ ਫੋਨ 13 ਸਤੰਬਰ ਨੂੰ ਲਾਂਚ ਹੁੰਦਾ ਹੈ, ਤਾਂ ਕੰਪਨੀ ਪ੍ਰੀ-ਆਰਡਰ 15 ਸਤੰਬਰ ਤੋਂ ਸ਼ੁਰੂ ਕਰ ਸਕਦੀ ਹੈ। ਮੋਬਾਈਲ ਫੋਨ ਦੀ ਸੇਲ 22 ਸਤੰਬਰ ਤੋਂ ਕੰਪਨੀ ਸ਼ੁਰੂ ਕਰ ਸਕਦੀ ਹੈ।

ਐਪਲ ਇਵੈਂਟ ਦੌਰਾਨ ਪੇਸ਼ ਕਰ ਸਕਦੀ 4 ਨਵੇਂ ਮਾਡਲ: ਲੀਕਸ ਦੀ ਮੰਨੀਏ, ਤਾਂ IPhone 15 ਸੀਰੀਜ ਵਿੱਚ ਥੋੜੇ ਕਰਵਡ ਕਿਨਾਰੇ ਅਤੇ ਡਿਸਪਲੇ ਦੇ ਆਲੇ-ਦੁਆਲੇ ਪਤਲੇ ਬੇਜ਼ਲ ਦੀ ਪੇਸ਼ਕਸ਼ ਮਿਲ ਸਕਦੀ ਹੈ। ਸਾਰੇ 4 ਨਵੇਂ ਮਾਡਲ 'ਚ ਲਾਈਟਨਿੰਗ ਦੀ ਜਗ੍ਹਾਂ ਡਾਇਨਾਮਿਕ ਆਈਲੈਂਡ ਅਤੇ USB-C ਦੀ ਸੁਵਿਧਾ ਹੋਵੇਗੀ। ਕਿਹਾ ਜਾ ਰਿਹਾ ਹੈ ਕਿ ਕੰਪਨੀ ਪ੍ਰੋ ਮਾਡਲ ਵਿੱਚ ਸਟੇਨਲੈੱਸ ਸਟੀਲ ਫਰੇਮ ਦੀ ਬਜਾਏ ਟਾਈਟੇਨੀਅਮ ਦੇ ਬਣੇ ਨਵੇਂ ਫਰੇਮ ਦੇ ਸਕਦੀ ਹੈ। IPhone 15 ਅਤੇ 15 ਪਲੱਸ ਵਿੱਚ ਕੰਪਨੀ A16 ਬਾਇਓਨਿਕ ਚਿੱਪਸੈੱਟ ਦਾ ਸਪੋਰਟ ਦੇ ਸਕਦੀ ਹੈ ਜਦਕਿ IPhone 15 Pro ਅਤੇ 15 Pro Max ਨਵੇਂ A17 ਚਿਪ 'ਤੇ ਨਿਰਭਰ ਹੋਣਗੇ। ਪ੍ਰੋ ਮਾਡਲ ਵਿੱਚ ਕੰਪਨੀ ਬਿਹਤਰ ਆਪਟੀਕਲ ਜ਼ੂਮ ਲਈ ਇੱਕ ਨਵਾਂ ਪੇਰੀਸਕੋਪ ਲੈਂਸ ਵੀ ਦੇ ਸਕਦੀ ਹੈ। ਇਸਦੇ ਨਾਲ ਹੀ ਰਿਪੋਰਟਸ 'ਚ ਕਿਹਾ ਜਾ ਰਿਹਾ ਹੈ ਕਿ ਐਪਲ ਦੀ IPhone 15 ਸੀਰੀਜ ਬਾਕੀ ਮੌਜ਼ੂਦ ਸੀਰੀਜ ਦੀ ਤੁਲਨਾ 'ਚ ਮਹਿੰਗੀ ਹੋ ਸਕਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.