ਹੈਦਰਾਬਾਦ: Vivo ਨੇ ਪਿਛਲੇ ਹਫ਼ਤੇ ਆਪਣਾ ਨਵਾਂ ਸਮਾਰਟਫੋਨ Vivo T2 Pro ਲਾਂਚ ਕੀਤਾ ਸੀ। ਅੱਜ ਇਹ ਫੋਨ ਖਰੀਦਣ ਲਈ ਉਪਲਬਧ ਹੋ ਰਿਹਾ ਹੈ। ਪਹਿਲੀ ਸੇਲ 'ਚ ਤੁਹਾਨੂੰ ਇੱਹ ਸਮਾਰਟਫੋਨ 2000 ਰੁਪਏ ਸਸਤਾ ਮਿਲ ਰਿਹਾ ਹੈ। 2000 ਰੁਪਏ ਸਸਤਾ ਸਮਾਰਟਫੋਨ ਲੈਣ ਲਈ ਤੁਹਾਨੂੰ ਬੈਂਕ ਆਫ਼ਰ ਦਾ ਫਾਇਦਾ ਲੈਣਾ ਹੋਵੇਗਾ।
-
When it comes to living life at turbo speed, #WeGotThisBro with the new
— vivo India (@Vivo_India) September 22, 2023 " class="align-text-top noRightClick twitterSection" data="
vivo T2 Pro 5G. Sale starts on 29th September.#WeGotThisBro #GetSetTurbo pic.twitter.com/rOKdls4fu1
">When it comes to living life at turbo speed, #WeGotThisBro with the new
— vivo India (@Vivo_India) September 22, 2023
vivo T2 Pro 5G. Sale starts on 29th September.#WeGotThisBro #GetSetTurbo pic.twitter.com/rOKdls4fu1When it comes to living life at turbo speed, #WeGotThisBro with the new
— vivo India (@Vivo_India) September 22, 2023
vivo T2 Pro 5G. Sale starts on 29th September.#WeGotThisBro #GetSetTurbo pic.twitter.com/rOKdls4fu1
Vivo T2 Pro ਦੀ ਕੀਮਤ: ਭਾਰਤ 'ਚ Vivo T2 Pro ਨੂੰ 8GB+128Gb ਅਤੇ 8GB+256GB 'ਚ ਪੇਸ਼ ਕੀਤਾ ਗਿਆ ਹੈ। Vivo T2 Pro ਸਮਾਰਟਫੋਨ ਦੇ 8GB+128GB ਦੀ ਕੀਮਤ 23,999 ਰੁਪਏ ਹੈ ਜਦਕਿ 8GB+256GB ਦੀ ਕੀਮਤ 24,999 ਰੁਪਏ ਹੈ।
Vivo T2 Pro 'ਤੇ ਮਿਲਣਗੇ ਇਹ ਆਫ਼ਰਸ: Vivo T2 Pro ਸਮਾਰਟਫੋਨ 'ਤੇ ICICI ਬੈਂਕ ਅਤੇ Axis ਬੈਂਕ ਕ੍ਰੇਡਿਟ ਕਾਰਡ ਨਾਲ ਭੁਗਤਾਨ ਕਰਨ 'ਤੇ 2000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। Vivo T2 Pro ਸਮਾਰਟਫੋਨ ਅੱਜ ਸ਼ਾਮ 7 ਵਜੇ ਫਲਿੱਪਕਾਰਟ ਅਤੇ ਵੀਵੋ ਸਟੋਰ ਤੋਂ ਖਰੀਦਣ ਲਈ ਉਪਲਬਧ ਹੋਵੇਗਾ। ਇਸ ਸਮਾਰਟਫੋਨ ਨੂੰ ਬਲੈਕ ਅਤੇ ਗੋਲਡ ਕਲਰ 'ਚ ਲਾਂਚ ਕੀਤਾ ਗਿਆ ਹੈ।
Vivo T2 Pro ਸਮਾਰਟਫੋਨ ਦੇ ਫੀਚਰਸ: Vivo T2 Pro ਸਮਾਰਟਫੋਨ 'ਚ 6.78 ਇੰਚ ਦੀ AMOLED ਡਿਸਪਲੇ ਦਿੱਤੀ ਗਈ ਹੈ, ਜੋ ਫੁੱਲ HD+ Resolution 120Hz ਰਿਫ੍ਰੈਸ਼ ਦਰ ਅਤੇ 1300nits ਪੀਕ ਬ੍ਰਾਈਟਨੈਸ ਨੂੰ ਸਪੋਰਟ ਕਰਦੀ ਹੈ। ਵਧੀਆਂ ਪ੍ਰਦਰਸ਼ਨ ਲਈ ਫੋਨ 'ਚ MediaTek Dimensity 7200 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 8GB+128GB ਅਤੇ 8GB+256 ਰੈਮ ਮਿਲਦੀ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ Vivo T2 Pro ਫਲੈਸ਼ ਲਾਈਟ ਦੇ ਨਾਲ ਦੋ ਰਿਅਰ ਕੈਮਰੇ ਦਿੱਤੇ ਗਏ ਹਨ। ਜਿਸ 'ਚ OIS ਸਪੋਰਟ ਦੇ ਨਾਲ 64 ਮੈਗਾਪਿਕਸਲ ਦਾ ਪ੍ਰਾਈਮਰੀ ਲੈਂਸ ਅਤੇ 2 ਮੈਗਾਪਿਕਸਲ ਦਾ ਬੈਕ ਲੈਂਸ ਦਿੱਤਾ ਗਿਆ ਹੈ। ਸੈਲਫ਼ੀ ਲਈ ਸਮਾਰਟਫੋਨ 'ਚ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। Vivo T2 Pro ਸਮਾਰਟਫੋਨ 'ਚ 4,600mAh ਦੀ ਬੈਟਰੀ ਦਿੱਤੀ ਗਈ ਹੈ, ਜੋ 66ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।