ਹੈਦਰਾਬਾਦ: OnePlus ਨੇ 5 ਦਸੰਬਰ ਨੂੰ ਆਪਣੇ ਗ੍ਰਾਹਕਾਂ ਲਈ OnePlus 12 ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਹ ਫੋਨ ਤਿੰਨ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ। ਲਾਂਚਿੰਗ ਤੋਂ ਬਾਅਦ ਫੋਨ ਦੀ ਪਹਿਲੀ ਸੇਲ ਲਾਈਵ ਹੋ ਚੁੱਕੀ ਹੈ। ਇਸ ਸਮਾਰਟਫੋਨ ਦੀ ਪਹਿਲੀ ਸੇਲ ਲਾਈਵ ਹੋਣ ਦੇ ਨਾਲ ਹੀ OnePlus 12 ਖਰੀਦਦਾਰੀ ਲਈ ਪੇਸ਼ ਹੋ ਚੁੱਕਾ ਹੈ। ਗ੍ਰਾਹਕ ਫੋਨ ਦੀ ਖਰੀਦਦਾਰੀ ਕੰਪਨੀ ਦੀ ਵੈੱਬਸਾਈਟ ਤੋਂ ਕਰ ਸਕਦੇ ਹਨ।
OnePlus 12 ਦੇ ਫੀਚਰਸ: OnePlus 12 ਸਮਾਰਟਫੋਨ 'ਚ 6.82 ਇੰਚ BOE X1 OLED screen ਦਿੱਤੀ ਗਈ ਹੈ, ਜੋ ਕਿ 2K Resolution ਅਤੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 8 ਜੇਨ 3 ਚਿਪਸੈੱਟ ਦਿੱਤੀ ਗਈ ਹੈ। OnePlus 12 ਨੂੰ 12GB ਰੈਮ+256GB ਸਟੋਰੇਜ, 16GB ਰੈਮ+512GB ਸਟੋਰੇਜ, 16GB ਰੈਮ+1TB ਸਟੋਰੇਜ ਅਤੇ 24GB ਰੈਮ+1TB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP ਪ੍ਰਾਈਮਰੀ, 50MP ਅਲਟ੍ਰਾ ਵਾਈਡ ਲੈਂਸ ਅਤੇ 64MP 3X ਪੈਰੀਸਕੋਪ ਟੈਲੀਫੋਟੋ ਕੈਮਰਾ ਦਿੱਤਾ ਗਿਆ ਹੈ। ਸੈਲਫ਼ੀ ਲਈ ਫੋਨ 'ਚ 32MP ਦਾ ਕੈਮਰਾ ਮਿਲਦਾ ਹੈ। OnePlus 12 'ਚ 5,400mAh ਦੀ ਬੈਟਰੀ ਦਿੱਤੀ ਗਈ ਹੈ, ਜੋ 100 ਵਾਟ ਵਾਇਰਡ ਅਤੇ 50 ਵਾਟ ਵਾਈਰਲੈਂਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
OnePlus 12 ਸਮਾਰਟਫੋਨ ਦੀ ਕੀਮਤ: OnePlus 12 ਸਮਾਰਟਫੋਨ ਦੇ 12GB ਰੈਮ+256GB ਸਟੋਰੇਜ ਵਾਲੇ ਮਾਡਲ ਕੀਮਤ 50,040 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਸਮਾਰਟਫੋਨ ਦੇ 16GB ਰੈਮ+512GB ਸਟੋਰੇਜ ਵਾਲੇ ਮਾਡਲ ਦੀ ਕੀਮਤ 55,860, 16GB ਰੈਮ+1TB ਸਟੋਰੇਜ ਵਾਲੇ ਮਾਡਲ ਦੀ ਕੀਮਤ 61,680 ਰੁਪਏ ਅਤੇ 24GB ਰੈਮ+1TB ਸਟੋਰੇਜ ਦੀ ਕੀਮਤ 67,500 ਰੁਪਏ ਰੱਖੀ ਗਈ ਹੈ।
OnePlus 12 ਸਮਾਰਟਫੋਨ ਭਾਰਤ 'ਚ ਇਸ ਦਿਨ ਹੋਵੇਗਾ ਲਾਂਚ: OnePlus 12 ਸਮਾਰਟਫੋਨ ਨੂੰ ਭਾਰਤ 'ਚ 23 ਜਨਵਰੀ ਦੇ ਦਿਨ ਲਾਂਚ ਕੀਤਾ ਜਾਵੇਗਾ। ਹਾਲਾਂਕਿ, ਕੰਪਨੀ ਵੱਲੋ ਅਜੇ ਤੱਕ ਭਾਰਤ 'ਚ ਇਸਦੀ ਲਾਂਚ ਡੇਟ ਨੂੰ ਲੈ ਕੇ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਗਈ ਹੈ। ਫਿਲਹਾਲ, OnePlus 12 ਸਮਾਰਟਫੋਨ ਚੀਨ 'ਚ ਲਾਂਚ ਕੀਤਾ ਜਾ ਚੁੱਕਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ OnePlus ਆਪਣੇ ਆਉਣ ਵਾਲੇ ਫੋਨ ਲਈ ਪ੍ਰਮੋਸ਼ਨਲ ਮੁਹਿੰਮ ਵੀ ਚਲਾ ਰਿਹਾ ਹੈ। ਕੰਪਨੀ ਵੱਲੋ ਭਾਰਤੀ ਯੂਜ਼ਰਸ ਲਈ ਇਹ ਮੁਹਿੰਮ 27 ਨਵੰਬਰ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਇਹ ਮੁਹਿੰਮ 27 ਨਵੰਬਰ ਤੋਂ 23 ਜਨਵਰੀ ਤੱਕ ਚਲੇਗੀ। ਇਸ ਤੋਂ ਬਾਅਦ, 23 ਜਨਵਰੀ ਨੂੰ OnePlus 12 ਸਮਾਰਟਫੋਨ ਭਾਰਤ 'ਚ ਲਾਂਚ ਕਰ ਦਿੱਤਾ ਜਾਵੇਗਾ। OnePlus 12 ਸਮਾਰਟਫੋਨ ਨੂੰ ਭਾਰਤੀ ਵੈੱਬਸਾਈਟ 'ਤੇ ਲਿਸਟ ਕਰ ਦਿੱਤਾ ਗਿਆ ਹੈ।