ਹੈਦਰਾਬਾਦ: Sony ਨੇ Sony INZONE Buds ਨੂੰ ਲਾਂਚ ਕਰ ਦਿੱਤਾ ਹੈ। ਇਨ੍ਹਾਂ ਏਅਰਬੱਡਸ ਨੂੰ ਭਾਰਤ 'ਚ ਲਾਂਚ ਕੀਤਾ ਗਿਆ ਹੈ। ਲਾਂਚ ਤੋਂ ਪਹਿਲਾ ਕੰਪਨੀ ਨੇ ਇੱਕ ਟੀਜ਼ਰ ਵੀ ਸ਼ੇਅਰ ਕੀਤਾ ਸੀ। ਇਨ੍ਹਾਂ ਏਅਰਬਡਸ ਨਾਲ ਗੇਮ ਦੇ ਸ਼ੌਕੀਨ ਯੂਜ਼ਰਸ ਨੂੰ ਵਧੀਆਂ ਅਨੁਭਵ ਮਿਲੇਗਾ।
-
Discover the best audio companion for your daily commute with the WF-1000XM5. These earbuds deliver the best noise-canceling* for drowning out background noises, astonishing sound quality & a secure fit for hours of wearing comfort.
— Sony India (@sony_india) January 16, 2024 " class="align-text-top noRightClick twitterSection" data="
Shop now: https://t.co/a2Tv2luQ1T pic.twitter.com/IZECdT1XAU
">Discover the best audio companion for your daily commute with the WF-1000XM5. These earbuds deliver the best noise-canceling* for drowning out background noises, astonishing sound quality & a secure fit for hours of wearing comfort.
— Sony India (@sony_india) January 16, 2024
Shop now: https://t.co/a2Tv2luQ1T pic.twitter.com/IZECdT1XAUDiscover the best audio companion for your daily commute with the WF-1000XM5. These earbuds deliver the best noise-canceling* for drowning out background noises, astonishing sound quality & a secure fit for hours of wearing comfort.
— Sony India (@sony_india) January 16, 2024
Shop now: https://t.co/a2Tv2luQ1T pic.twitter.com/IZECdT1XAU
ਗੇਮ ਦਾ ਅਨੁਭਵ ਵਧੇਗਾ: ਇਹ ਏਅਰਬਡਸ ਉਨ੍ਹਾਂ ਯੂਜ਼ਰਸ ਲਈ ਪੇਸ਼ ਕੀਤੇ ਗਏ ਹਨ, ਜਿਨ੍ਹਾਂ ਨੂੰ ਗੇਮ ਪਸੰਦ ਹੈ ਅਤੇ ਇਸ ਦੌਰਾਨ ਵਧੀਆਂ ਸਾਊਂਡ ਕਵਾਇਲੀਟੀ ਚਾਹੁੰਦੇ ਹਨ। Sony INZONE Buds ਨੂੰ ANC ਸੁਵਿਧਾ ਦੇ ਨਾਲ ਪੇਸ਼ ਕੀਤਾ ਗਿਆ ਹੈ। Noise ਫਿਲਟਰੇਸ਼ਨ ਲਈ ਬਿਲਟ-ਇਨ-ਮਾਈਕ੍ਰੋਫੋਨ ਦੀ ਸਹੂਲਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਟਚ ਕੰਟਰੋਲ ਦਿੱਤੇ ਗਏ ਹਨ, ਜਿਨ੍ਹਾਂ 'ਚ ਆਵਾਜ਼ ਨੂੰ ਆਪਣੇ ਹਿਸਾਬ ਨਾਲ ਐਡਜਸਟ ਕੀਤਾ ਜਾ ਸਕਦਾ ਹੈ।
Sony INZONE Buds ਦੇ ਫੀਚਰਸ: ਵਧੀਆਂ ਸਾਊਂਡ ਕਵਾਇਲੀਟੀ ਲਈ ਇਸ 'ਚ 30ms ਤੱਕ ਦਾ low-latency ਰੇਟ ਮਿਲਦਾ ਹੈ। ਇਸ 'ਚ ਆਡੀਓ ਟ੍ਰਾਂਸਮਿਸ਼ਨ ਲਈ LC3 ਕੋਡੇਕ ਦੇ ਨਾਲ ਬਲੂਟੁੱਥ ਲੋ ਐਨਰਜ਼ੀ ਮਿਲਦੀ ਹੈ। ਗੇਮ ਦੇ ਅਨੁਭਵ ਨੂੰ ਬਿਹਤਰ ਕਰਨ ਲਈ ਇਸ 'ਚ Spatial Audio Support ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਗੇਮਿੰਗ ਦੌਰਾਨ ਇਸਦੀ ਬੈਟਰੀ 12 ਘੰਟੇ ਦਾ ਬੈਕਅੱਪ ਦੇ ਸਕਦੀ ਹੈ ਅਤੇ ਨਾਰਮਲ ਯੂਜ਼ 'ਚ 24 ਘੰਟੇ ਦਾ ਬੈਕਅੱਪ ਦੇ ਸਕਦੀ ਹੈ। Sony INZONE Buds 'ਚ ਚਾਰਜਿੰਗ ਲਈ USB-C ਪੋਰਟ ਦਿੱਤਾ ਗਿਆ ਹੈ।
Sony INZONE Buds ਦੀ ਕੀਮਤ: Sony INZONE Buds ਨੂੰ 17,990 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਗਿਆ ਹੈ। ਇਸਨੂੰ ਤੁਸੀਂ ਈ-ਕਮਾਰਸ ਸਾਈਟ ਫਲਿੱਪਕਾਰਟ ਅਤੇ ਐਮਾਜ਼ਾਨ ਤੋਂ ਖਰੀਦ ਸਕਦੇ ਹੋ। Sony INZONE Buds ਨੂੰ ਵਾਈਟ ਅਤੇ ਬਲੈਕ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ।
iQOO Neo 9 Pro ਦੀ ਲਾਂਚ ਡੇਟ: ਇਸ ਤੋਂ ਇਲਾਵਾ, iQOO ਆਪਣੇ ਗ੍ਰਾਹਕਾਂ ਲਈ iQOO Neo 9 Pro ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਫੋਨ ਦੀ ਲਾਂਚਿੰਗ ਡੇਟ ਸਾਹਮਣੇ ਆ ਗਈ ਹੈ। iQOO Neo 9 Pro ਸਮਾਰਟਫੋਨ ਨੂੰ ਭਾਰਤੀ ਬਾਜ਼ਾਰ 'ਚ 22 ਫਰਵਰੀ ਦੇ ਦਿਨ ਲਾਂਚ ਕੀਤਾ ਜਾਵੇਗਾ। ਇਸ ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਮਿਲਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਸਮਾਰਟਫੋਨ ਨੂੰ ਚੀਨ 'ਚ ਲਾਂਚ ਕੀਤਾ ਜਾ ਚੁੱਕਾ ਹੈ।