ਹੈਦਰਾਬਾਦ: ਸਨੈਪਚੈਟ ਯੂਜ਼ਰਸ ਲਈ ਕੰਪਨੀ ਨੇ ਇੱਕ ਨਵਾਂ ਫੀਚਰ ਜਾਰੀ ਕੀਤਾ ਹੈ। ਹਾਲਾਂਕਿ, ਇਹ ਫੀਚਰ ਅਜੇ ਸਿਰਫ਼ ਪ੍ਰੀਮੀਅਮ ਯੂਜ਼ਰਸ ਤੱਕ ਸੀਮਿਤ ਹੈ। ਦਰਅਸਲ, ਕੰਪਨੀ AI ਸਨੈਪ ਭੇਜਣ ਦੀ ਸੁਵਿਧਾ ਪ੍ਰੀਮੀਅਮ ਯੂਜ਼ਰਸ ਨੂੰ ਦੇ ਰਹੀ ਹੈ। ਹੁਣ ਤੁਸੀਂ AI ਦੀ ਮਦਦ ਨਾਲ ਆਪਣੇ ਦੋਸਤਾਂ ਨੂੰ ਸਨੈਪ ਭੇਜ ਸਕੋਗੇ। ਇਸ ਨਾਲ ਤੁਹਾਨੂੰ ਸਟਰੀਕ ਟੁੱਟਣ ਦਾ ਡਰ ਨਹੀਂ ਰਹੇਗਾ, ਕਿਉਕਿ AI ਦੀ ਮਦਦ ਨਾਲ ਤੁਸੀਂ ਸਕਿੰਟਾਂ 'ਚ ਸਨੈਪ ਬਣਾ ਕੇ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਸਕੋਗੇ।
ਸਨੈਪਚੈਟ ਪ੍ਰੀਮੀਅਮ ਦੀ ਸਬਸਕ੍ਰਿਪਸ਼ਨ ਫੀਸ: ਸਨੈਪਚੈਟ ਪ੍ਰੀਮੀਅਮ ਦਾ ਸਬਸਕ੍ਰਿਪਸ਼ਨ 49 ਰੁਪਏ ਮਹੀਨਾ ਅਤੇ 499 ਰੁਪਏ ਸਾਲ ਭਰ ਦਾ ਹੈ। ਸਨੈਪਚੈਟ ਪ੍ਰੀਮੀਅਮ 'ਚ ਕਈ ਤਰ੍ਹਾਂ ਦੀਆ ਸੁਵਿਧਾਵਾਂ ਮਿਲਦੀਆਂ ਹਨ, ਜੋ ਆਮ ਯੂਜ਼ਰਸ ਨੂੰ ਨਹੀਂ ਮਿਲਦੀਆਂ।
ਸਨੈਪਚੈਟ ਯੂਜ਼ਰਸ ਨੂੰ ਮਿਲੇਗੀ AI ਸਨੈਪ ਭੇਜਣ ਦੀ ਸੁਵਿਧਾ: ਸਨੈਪਚੈਟ 'ਤੇ 7 ਮਿਲੀਅਨ ਤੋਂ ਜ਼ਿਆਦਾ ਪ੍ਰੀਮੀਅਮ ਯੂਜ਼ਰਸ ਹਨ। ਤੁਹਾਨੂੰ ਕੈਮਰੇ ਦੇ ਰਾਈਟ ਸਾਈਡ 'ਚ 'AI' ਬਟਨ ਨਜ਼ਰ ਆਵੇਗਾ। ਇਸ 'ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਪ੍ਰੀਸੈਟ ਪ੍ਰੋਂਪਟ ਤੋਂ ਜਾਂ ਆਪਣਾ ਖੁਦ ਦਾ ਪ੍ਰੋਂਪਟ ਦੇ ਕੇ ਸਨੈਪ ਬਣਾ ਸਕਦੇ ਹੋ। ਤੁਸੀਂ ਸਨੈਪ ਨੂੰ ਸੇਵ ਅਤੇ ਹੋਰ ਐਪਾਂ ਵਿੱਚ ਵੀ ਸਾਂਝਾ ਕਰ ਸਕਦੇ ਹੋ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਕੰਪਨੀ ਦੇ ਐਕਟਿਵ ਯੂਜ਼ਰਸ ਦੀ ਕੁੱਲ ਸੰਖਿਆ 750 ਮਿਲੀਅਨ ਤੋਂ ਜ਼ਿਆਦਾ ਹੈ।
ਵਟਸਐਪ 'ਚ ਆਡੀਓ ਮੈਸੇਜ ਲਈ ਆਇਆ 'View Once' ਫੀਚਰ: ਇਸਦੇ ਨਾਲ ਹੀ, ਹਾਲ ਹੀ ਵਿੱਚ ਵਟਸਐਪ ਨੇ ਫੋਟੋ ਅਤੇ ਵੀਡੀਓ ਲਈ 'View Once' ਫੀਚਰ ਪੇਸ਼ ਕੀਤਾ ਸੀ। ਹੁਣ ਇਹ ਫੀਚਰ ਆਡੀਓ ਮੈਸੇਜ ਲਈ ਵੀ ਪੇਸ਼ ਕਰ ਦਿੱਤਾ ਗਿਆ ਹੈ। ਇਸ ਫੀਚਰ ਨੂੰ ਵਿਸ਼ਵ ਪੱਧਰ 'ਤੇ ਰੋਲਆਊਟ ਕੀਤਾ ਗਿਆ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਭੇਜੇ ਗਏ ਮੈਸੇਜ ਨੂੰ ਸਿਰਫ਼ ਇੱਕ ਵਾਰ ਹੀ ਸੁਣ ਸਕੋਗੇ ਅਤੇ ਸੁਣਨ ਤੋਂ ਬਾਅਦ ਮੈਸੇਜ ਗਾਈਬ ਹੋ ਜਾਵੇਗਾ। ਇਸ ਫੀਚਰ ਦੀ ਵਰਤੋ ਕਰਕੇ ਤੁਸੀਂ ਕਿਸੇ ਵਿਅਕਤੀ ਨੂੰ ਕੋਈ ਪਰਸਨਲ ਮੈਸੇਜ ਭੇਜ ਸਕਦੇ ਹੋ। ਜਿਵੇ ਕਿ ਤੁਸੀਂ ਆਪਣੇ ਬੈਂਕ ਦੀ ਜਾਣਕਾਰੀ ਜਾਂ ਕ੍ਰੇਡਿਟ ਕਾਰਡ ਦੀ ਜਾਣਕਾਰੀ ਕਿਸੇ ਨਾਲ ਸ਼ੇਅਰ ਕਰਨੀ ਹੈ, ਤਾਂ 'View Once' ਫੀਚਰ ਦੀ ਵਰਤੋ ਕਰਕੇ ਇਹ ਜਾਣਕਾਰੀ ਦੂਜੇ ਯੂਜ਼ਰਸ ਨੂੰ ਭੇਜ ਸਕਦੇ ਹੋ। 'View Once' ਫੀਚਰ ਨੂੰ 'One Time' ਆਈਕਨ ਦੇ ਨਾਲ ਮਾਰਕ ਕੀਤਾ ਜਾਂਦਾ ਹੈ। ਇਸ ਫੀਚਰ ਦੀ ਮਦਦ ਨਾਲ ਤੁਹਾਡੇ ਪਰਸਨਲ ਮੈਸੇਜ ਸੁਰੱਖਿਅਤ ਰਹਿਣਗੇ।