ETV Bharat / science-and-technology

Snap Suffered A Loss: ਸਨੈਪ ਨੂੰ 368 ਮਿਲੀਅਨ ਡਾਲਰ ਦਾ ਘਾਟਾ, ਪਿਛਲੇ ਸਾਲ ਦੇ ਮੁਕਾਬਲੇ ਹਾਲਤ ਥੋੜੀ ਬਿਹਤਰ - My AI ਲਾਂਚ ਕਰਨ ਤੋਂ ਬਾਅਦ ਸਨੈਪਚੈਟ ਦੀ ਹਾਲਤ

ਸਨੈਪਚੈਟ ਨੂੰ 30 ਸਤੰਬਰ ਨੂੰ ਮਹੀਨਾ ਖਤਮ ਹੋਣ ਦੇ ਨਾਲ ਹੀ 368 ਮਿਲੀਅਨ ਡਾਲਰ ਦਾ ਘਾਟਾ ਹੋਇਆ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕੰਪਨੀ ਦੀ ਹਾਲਤ ਥੋੜੀ ਬਿਹਤਰ ਹੈ, ਪਰ ਕੰਪਨੀ ਅਜੇ ਵੀ ਹੌਲੀ ਸਪੀਡ ਨਾਲ ਅੱਗੇ ਵਧ ਰਹੀ ਹੈ।

Snap Suffered A Loss
Snap Suffered A Loss
author img

By ETV Bharat Punjabi Team

Published : Oct 25, 2023, 2:14 PM IST

ਨਵੀਂ ਦਿੱਲੀ: ਸਨੈਪਚੈਟ ਦੀ ਕੰਪਨੀ ਸਨੈਪ ਨੂੰ 30 ਸਤੰਬਰ ਨੂੰ ਮਹੀਨਾ ਖਤਮ ਹੋਣ ਦੇ ਨਾਲ ਹੀ 368 ਮਿਲੀਅਨ ਡਾਲਰ ਦਾ ਘਾਟਾ ਹੋਇਆ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕੰਪਨੀ ਦੀ ਹਾਲਤ 'ਚ ਸੁਧਾਰ ਹੋਇਆ ਹੈ, ਪਰ ਕੰਪਨੀ ਅਜੇ ਵੀ ਹੌਲੀ ਸਪੀਡ ਨਾਲ ਅੱਗੇ ਵਧ ਰਹੀ ਹੈ। ਕੰਪਨੀ ਨੇ ਮੰਗਲਵਾਰ ਨੂੰ ਕਿਹਾ ਕਿ ਸਨੈਪ ਨੇ ਲਗਭਗ 1.2 ਬਿਲੀਅਨ ਡਾਲਰ ਦੀ ਕੁੱਲ ਆਮਦਨ ਦਰਜ ਕੀਤੀ ਹੈ, ਜੋ ਪਿਛਲੇ ਸਾਲ ਦੇ ਸਮੇਂ ਤੋਂ ਸਿਰਫ਼ 5 ਫੀਸਦੀ ਜ਼ਿਆਦਾ ਹੈ। ਸਨੈਪਚੈਟ ਦੇ ਐਕਟਿਵ ਯੂਜ਼ਰਸ 'ਚ 12 ਫੀਸਦੀ ਵਾਧਾ ਹੋਇਆ ਹੈ। ਇਸਦੇ ਐਕਟਿਵ ਯੂਜ਼ਰਸ 406 ਮਿਲੀਅਨ ਤੱਕ ਪਹੁੰਚ ਗਏ ਹਨ।

ਸਨੈਪ ਦੇ ਸੀਈਓ ਈਵਾਨ ਸਪੀਗਲ ਨੇ ਕਹੀ ਇਹ ਗੱਲ: ਸਨੈਪ ਦੇ ਸੀਈਓ ਈਵਾਨ ਸਪੀਗਲ ਨੇ ਕਿਹਾ,"ਅਸੀ ਆਪਣੇ ਵਿਗਿਆਪਨ ਭਾਗੀਦਾਰਾਂ ਲਈ ਨਿਵੇਸ਼ 'ਤੇ ਉੱਚ ਰਿਟਰਨ ਪ੍ਰਾਪਤ ਕਰਨ ਲਈ ਆਪਣੇ ਵਿਗਿਆਪਨ ਪਲੇਟਫਾਰਮ ਨੂੰ ਬਿਹਤਰ ਬਣਾਉਣ 'ਤੇ ਧਿਆਨ ਦੇ ਰਹੇ ਹਾਂ ਅਤੇ ਅਸੀ ਆਪਣੇ ਭਾਗੀਦਾਰਾਂ ਨੂੰ ਬਿਹਤਰ ਸੇਵਾ ਦੇਣ ਅਤੇ ਗ੍ਰਾਹਕਾਂ ਦੀ ਸਫ਼ਲਤਾ ਲਈ ਆਪਣੇ ਬਾਜ਼ਾਰ ਦੀਆਂ ਕੋਸ਼ਿਸ਼ਾਂ ਨੂੰ ਵਿਕਸਿਤ ਕੀਤਾ ਹੈ।" ਸੀਈਓ ਹੰਟਰ ਸੱਤ ਸਾਲ ਪਹਿਲਾ ਸਨੈਪ 'ਚ ਸ਼ਾਮਲ ਹੋਏ ਸੀ ਅਤੇ ਉਨ੍ਹਾਂ ਨੇ ਕੰਪਨੀ ਦੇ ਇੰਜੀਨੀਅਰਿੰਗ ਅਤੇ ਕਾਰੋਬਾਰੀ ਢਾਂਚੇ ਦੇ ਨਿਰਮਾਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ।

My AI ਨੂੰ ਲਾਂਚ ਕਰਨ ਤੋਂ ਬਾਅਦ ਇੰਨੇਂ ਲੋਕਾਂ ਨੇ AI ਨੂੰ ਭੇਜੇ ਮੈਸੇਜ: ਸਨੈਪ ਅਨੁਸਾਰ, AI ਚੈਟਬਾਟ 'My AI' ਨੂੰ ਲਾਂਚ ਕਰਨ ਤੋਂ ਬਾਅਦ 200 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੇ 20 ਬਿਲੀਅਨ ਤੋਂ ਜ਼ਿਆਦਾ ਮੈਸੇਜ ਭੇਜੇ ਹਨ। ਕੰਪਨੀ ਨੇ ਕਿਹਾ ਕਿ ਅਸੀ ਜ਼ਿਆਦਾ ਕ੍ਰਿਏਟਰਸ ਨੂੰ ਸਨੈਪਚੈਟ 'ਤੇ ਕੰਟੈਟ ਪੋਸਟ ਕਰਦੇ ਹੋਏ ਦੇਖ ਰਹੇ ਹਾਂ। 2022 ਦੇ ਤੀਜੇ ਮਹੀਨੇ ਦੀ ਤੁਲਨਾ 'ਚ ਅਮਰੀਕਾ 'ਚ ਲਗਭਗ ਤਿੰਨ ਗੁਣਾ ਜ਼ਿਆਦਾ ਜਨਤਕ ਸਟੋਰੀਆਂ ਪੋਸਟ ਕੀਤੀਆਂ ਗਈਆ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.