ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਵਟਸਐਪ ਇੱਕ ਨਵਾਂ ਫੀਚਰ ਲੈ ਕੇ ਆ ਰਿਹਾ ਹੈ। ਇਸ ਫੀਚਰ ਰਾਹੀ ਆਡੀਓ ਮੈਸੇਜ ਪ੍ਰਾਈਵੇਟ ਹੋ ਜਾਣਗੇ। ਜੇਕਰ ਤੁਸੀਂ ਕਿਸੇ ਨੂੰ ਆਡੀਓ ਮੈਸੇਜ ਕਰਦੇ ਹੋ, ਤਾਂ ਇਹ ਮੈਸੇਜ ਇੱਕ ਵਾਰ ਸੁਣਨ ਤੋਂ ਬਾਅਦ ਆਪਣੇ ਆਪ ਗਾਇਬ ਹੋ ਜਾਵੇਗਾ। ਵਟਸਐਪ ਨੇ ਇਸ ਫੀਚਰ ਨੂੰ 'Self Destructing Audio Message' ਦਾ ਨਾਮ ਦਿੱਤਾ ਹੈ। ਇਹ ਫੀਚਰ ਆਉਣ ਵਾਲੇ ਦਿਨਾਂ 'ਚ ਸਾਰੇ ਯੂਜ਼ਰਸ ਲਈ ਪੇਸ਼ ਕੀਤਾ ਜਾ ਸਕਦਾ ਹੈ।
ਵਟਸਐਪ 'ਤੇ ਆਡੀਓ ਮੈਸੇਜ ਹੋਵੇਗਾ ਪ੍ਰਾਈਵੇਟ: ਵਟਸਐਪ ਆਪਣੇ 'Self Destructing Audio Message' ਫੀਚਰ ਨੂੰ ਐਂਡਰਾਈਡ ਅਤੇ IOS ਦੋਨੋ ਵਰਜ਼ਨ 'ਚ ਪੇਸ਼ ਕਰੇਗਾ। ਫਿਲਹਾਲ ਇਸ ਫੀਚਰ ਨੂੰ ਟੈਸਟ ਕੀਤਾ ਜਾ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਆਡੀਓ ਮੈਸੇਜ ਪ੍ਰਾਈਵੇਟ ਹੋ ਜਾਣਗੇ। ਇਹ ਫੀਚਰ ਵਟਸਐਪ ਦੇ View Once ਫੀਚਰ ਦੀ ਤਰ੍ਹਾਂ ਹੋਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਫੀਚਰ ਰਾਹੀ ਫੋਟੋ ਅਤੇ ਵੀਡੀਓ ਇੱਕ ਵਾਰ ਦੇਖਣ ਤੋਂ ਬਾਅਦ ਆਪਣੇ ਆਪ ਡਿਲੀਟ ਹੋ ਜਾਂਦੀਆਂ ਹਨ ਜਦਕਿ Self Destructing Audio Message ਫੀਚਰ ਰਾਹੀ ਆਡੀਓ ਮੈਸੇਜ ਇੱਕ ਵਾਰ ਸੁਣਨ ਤੋਂ ਬਾਅਦ ਆਪਣੇ ਆਪ ਡਿਲੀਟ ਹੋ ਜਾਵੇਗਾ।
ਵਟਸਐਪ 'ਚ ਆਡੀਓ ਮੈਸੈਜ ਇੱਕ ਵਾਰ ਸੁਣਨ ਤੋਂ ਬਾਅਦ ਹੋ ਜਾਵੇਗਾ ਗਾਇਬ: Wabetainfo ਦੀ ਰਿਪੋਰਟ ਅਨੁਸਾਰ, ਵਟਸਐਪ ਦਾ 'Self Destructing Audio Message' ਫੀਚਰ ਇੱਕ ਵਾਰ ਜਦੋ ਐਂਡਰਾਈਡ ਅਤੇ IOS ਵਰਜ਼ਨ 'ਚ ਪੇਸ਼ ਹੋ ਗਿਆ, ਤਾਂ ਯੂਜ਼ਰਸ ਆਸਾਨੀ ਨਾਲ ਇਸ ਫੀਚਰ ਦਾ ਇਸਤੇਮਾਲ ਕਰ ਸਕਣਗੇ। ਇਸ ਫੀਚਰ ਰਾਹੀ ਕੋਈ ਵੀ ਆਡੀਓ ਮੈਸੇਜ ਇੱਕ ਵਾਰ ਸੁਣਨ ਤੋਂ ਬਾਅਦ ਆਪਣੇ ਆਪ ਡਿਲੀਟ ਹੋ ਜਾਵੇਗਾ।
ਇਸ ਤਰ੍ਹਾਂ ਕੰਮ ਕਰਗੇ 'Self Destructing Audio Message' ਫੀਚਰ: ਪਬਲੀਕੇਸ਼ਨ ਵੱਲੋ ਸ਼ੇਅਰ ਕੀਤੇ ਗਏ ਸਕ੍ਰੀਸ਼ਾਰਟ 'ਚ ਨਜ਼ਰ ਆ ਰਿਹਾ ਹੈ ਕਿ ਯੂਜ਼ਰਸ ਨੂੰ ਵਾਈਸ ਮੈਸੇਜ ਇੱਕ ਬਟਨ ਦੇ ਨਾਲ ਦਿਖਾਇਆ ਜਾ ਰਿਹਾ ਹੈ। ਇਸ ਬਟਨ 'ਤੇ ਟੈਪ ਕਰਨ ਤੋਂ ਬਾਅਦ ਵਾਈਸ ਮੈਸੇਜ ਪਲੇ ਹੋਵੇਗਾ ਅਤੇ ਆਡੀਓ ਖਤਮ ਹੋਣ ਤੋਂ ਬਾਅਦ ਇਹ ਮੈਸੇਜ ਗਾਇਬ ਹੋ ਜਾਵੇਗਾ।