ਨਵੀਂ ਦਿੱਲੀ: ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇੱਕ ਹਜ਼ਾਰ ਤੋਂ ਵੱਧ ਰੈਸਟੋਰੈਂਟਾਂ ਵਿੱਚ ਪਕਵਾਨਾਂ ਲਈ ਮੈਕਰੋ ਪੌਸ਼ਟਿਕ ਤੱਤਾਂ ਜਿਵੇਂ ਪ੍ਰੋਟੀਨ, ਕਾਰਬਸ ਅਤੇ ਫੈਟ ਆਦਿ ਬਾਰੇ ਵਿਸਥਾਰਪੂਰਵਕ ਪੋਸ਼ਣ ਸਬੰਧੀ ਜਾਣਕਾਰੀ ਹੋਵੇਗੀ। ਇਹ ਸੁਵਿਧਾ ਅਜੇ ਸਿਰਫ਼ ਬੈਂਗਲੁਰੂ ਵਿੱਚ ਮੌਜੂਦ ਹੈ।
ਸਵਿਗੀ ਦੇ ਸੀਓਓ ਵਿਵੇਕ ਸੁੰਦਰ ਨੇ ਕਿਹਾ, ''ਹੈਲਥ ਹਬ' ਫੀਚਰ ਦੇ ਨਾਲ, ਅਸੀਂ ਦੇਸ਼ ਭਰ ਵਿੱਚ ਸਿਹਤਮੰਦ ਖਾਣੇ ਦੇ ਢੰਗਾਂ ਨੂੰ ਉਤਸ਼ਾਹਤ ਕਰਨਾ ਚਾਹੁੰਦੇ ਹਾਂ ਅਤੇ ਆਮ ਤੌਰ ਧਾਰਨਾਵਾਂ ਨੂੰ ਸਿਰੇ ਤੋਂ ਖ਼ਾਰਜ ਕਰਨਾ ਚਾਹੁੰਦੇ ਹਾਂ ਕਿ ਸਿਹਤਮੰਦ ਭੋਜਨ ਲੱਭਣਾ ਔਖਾ ਅਤੇ ਮਹਿੰਗਾ ਹੈ।"
ਸਵਿਗੀ ਦਾ ਉਦੇਸ਼ ਅਗਲੇ 6 ਮਹੀਨਿਆਂ ਵਿੱਚ ਸਿਹਤਮੰਦ ਪਕਵਾਨਾਂ ਨੂੰ ਵਧਾਉਣ ਅਤੇ ਦੁੱਗਣਾ ਕਰਨ ਦੇ ਰੁਝਾਨ ਵੱਲ ਹੈ।
ਕੰਪਨੀ ਨੇ ਕਿਹਾ ਕਿ ਉਸਨੇ ਸਿਹਤਮੰਦ ਭੋਜਨ ਦੇ ਆਡਰਸ ਵਿੱਚ ਇੱਕ ਮਹੱਤਵਪੂਰਣ ਉਤਸ਼ਾਹ ਦੇਖਿਆ ਹੈ, ਜਿਸ ਵਿੱਚ ਖਿਚੜੀ ਵਰਗੇ ਪਕਵਾਨ ਅਤੇ ਕੇਟੋ ਪਕਵਾਨ ਵਰਗੇ ਸ਼ਾਮਲ ਹਨ।
'ਹੈਲਥ ਹਬ' ਹੁਣ ਬੈਂਗਲੁਰੂ ਵਿੱਚ 30 ਤੋਂ ਜ਼ਿਆਦਾ ਖੇਤਰਾਂ ਵਿੱਚ ਮੌਜੂਦ ਹੈ ਅਤੇ ਗਰੋ ਫਿੱਟ, ਟ੍ਰਫਲਸ, ਚਾਈ ਪੁਆਇੰਟ, ਅਪਸਰਾ ਆਈਸ ਕਰੀਮ ਅਤੇ ਬਰੁਕਲਿਨ ਕਰੀਮਰੀ ਵਰਗੇ ਪ੍ਰਸਿੱਧ ਰੈਸਟੋਰੈਂਟਾਂ ਰਾਹੀਂ ਕਈ ਵਿਕਲਪ ਪ੍ਰਦਾਨ ਕਰਦਾ ਹੈ।