ਸੈਨ ਫ਼ਰਾਂਸਿਸਕੋ: ਗੂਗਲ ਨੇ 2025 ਤੱਕ ਆਪਣੇ ਉਤਪਾਦ ਦੀ ਪੈਕਿੰਗ ਨੂੰ 100 ਫ਼ੀਸਦੀ ਪਲਾਸਟਿਕ ਮੁਕਤ ਅਤੇ ਪੂਰੀ ਤਰ੍ਹਾਂ ਮੁੜ ਵਰਤੋਂ ਯੋਗ ਬਣਾਉਣ ਦਾ ਟੀਚਾ ਮਿਥਿਆ ਹੈ। ਗੂਗਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਾਲ ਹੀ ਵਿੱਚ ਜਾਰੀ ਕੀਤੇ ਗਏ ਪਿਕਸਲ-5 ਦਾ ਪਿਛਲਾ ਕਵਰ 100 ਫ਼ੀਸਦੀ ਰੀਸਾਈਕਲਿੰਗ ਐਲੂਮੀਨੀਅਮ ਨਾਲ ਤਿਆਰ ਕੀਤਾ ਗਿਆ ਹੈ।
ਗੂਗਲ ਨੇ ਕਿਹਾ ਕਿ ਉਸ ਨੇ ਪਹਿਲਾਂ ਹੀ 2016 ਤੋਂ ਬਾਅਦ ਆਪਣੀ ਪੈਕਿੰਗ ਵਿੱਚ ਪਲਾਸਟਿਕ ਦੀ ਵਰਤੋਂ ਘੱਟ ਕੀਤੀ ਹੈ ਪਰ ਇਸ ਨਵੇਂ ਉਦੇਸ਼ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਅੱਗੇ ਹੋਰ ਸਖਤ ਮਿਹਨਤ ਕਰਨੀ ਹੈ।
ਸਸਟੇਨਬਿਲਿਟੀ ਸਿਸਟਮਜ਼ ਆਰਕੀਟੈਕਟ, ਡੇਵਿਡ ਬਾਰਨ ਨੇ ਕਿਹਾ ਕਿ ਅਸੀਂ ਉਥੋਂ ਤੱਕ ਪੁੱਜਣ ਲਈ ਵਿਕਲਪ ਅਤੇ ਰੀਸਾਈਕਿਲ ਯੋਗ ਸਮੱਗਰੀਆਂ ਨੂੰ ਲੱਭਣਾ ਹੋਵੇਗਾ ਜਿਹੜੀਆਂ ਸਾਡੇ ਉਤਪਾਦਾਂ ਦੀ ਰੱਖਿਆ ਕਰਨਗੀਆਂ।
ਪਿਛਲੇ ਸਾਲ, ਗੂਗਲ ਨੇ ਕਿਹਾ ਸੀ ਕਿ ਉਸਦੇ ਸਾਰੇ ਉਤਪਾਦਾਂ ਵਿੱਚ 2025 ਤੱਕ ਰੀਸਾਈਕਲ ਸਮੱਗਰੀ ਸ਼ਾਮਲ ਹੋਵੇਗੀ।
ਸਾਡੇ ਨਵੀਨਤਮ ਨੈਸਟ ਥਰਮੋਸਟੇਟ ਲਈ, ਅਸੀਂ 75 ਫ਼ੀਸਦੀ ਪੋਸਟ ਉਪਭੋਗਤਾ ਰੀਸਾਈਕਲ ਪਲਾਸਟਿਕ ਤੋਂ ਪਤਲੀ ਟ੍ਰਿਮ ਪਲੇਟ ਬਣਾਈ ਹੈ।
ਕੰਪਨੀ ਨੇ ਕਿਹਾ ਕਿ ਸਾਡੀ 50ਫ਼ੀਸਦੀ ਵਚਨਬੱਧਤਾ ਉਦਯੋਗ ਮਾਪਦੰਡਾਂ ਤੋਂ ਪਰ੍ਹਾਂ ਬਾਰ ਨੂੰ ਉਪਰ ਚੁੱਕਦੀ ਹੈ।