ਨਵੀਂ ਦਿੱਲੀ: ਸੈਮਸੰਗ ਨੇ ਸੋਮਵਾਰ ਨੂੰ 50MP ਟ੍ਰਿਪਲ ਕੈਮਰਾ, 6000mAh ਬੈਟਰੀ, 5nm ਪ੍ਰੋਸੈਸਰ ਅਤੇ ਕਈ ਫ਼ੀਚਰ ਦੇ ਨਾਲ Galaxy M14 5G ਸਮਾਰਟਫੋਨ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਹ ਫ਼ੋਨ ਤਿੰਨ ਰੰਗਾਂ-ਆਈਸੀ ਸਿਲਵਰ, ਬੇਰੀ ਬਲੂ ਅਤੇ ਸਮੋਕੀ ਟੀਲ ਵਿੱਚ ਉਪਲਬਧ ਹੈ। ਸੈਮਸੰਗ ਇੰਡੀਆ ਦੇ ਮੋਬਾਈਲ ਬਿਜ਼ਨਸ ਦੇ ਡਾਇਰੈਕਟਰ ਰਾਹੁਲ ਪਾਹਵਾ ਨੇ ਕਿਹਾ, "2019 ਵਿੱਚ ਲਾਂਚ ਹੋਣ ਤੋਂ ਬਾਅਦ Galaxy M ਸੀਰੀਜ਼ ਨੇ ਭਾਰਤ ਵਿੱਚ ਲੱਖਾਂ ਉਪਭੋਗਤਾਵਾਂ ਦਾ ਪਿਆਰ ਅਤੇ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ। ਇਸ ਵਿਰਾਸਤ ਨੂੰ ਅੱਗੇ ਵਧਾਉਦੇ ਹੋਏ ਸਾਨੂੰ Galaxy M14 5ਜੀ ਪੇਸ਼ ਕਰਨ 'ਤੇ ਮਾਣ ਹੈ।"
Samsung Galaxy M14 5G ਫ਼ੋਨ ਦੀ ਕੀਮਤ: ਫੁੱਲ HD+90Hz ਡਿਸਪਲੇ ਵਾਲੇ 6.6 ਇੰਚ Galaxy M14 5G ਦੀ ਕੀਮਤ 13,490 ਰੁਪਏ ਅਤੇ 6+128GB ਵੇਰੀਐਂਟ ਲਈ ਕੀਮਤ 14,990 ਰੁਪਏ ਹੈ। F1.8 ਲੈਂਸ ਘੱਟ ਲਾਇਟ ਫੋਟੋਗ੍ਰਾਫੀ ਨੂੰ ਬਹੁਤ ਸਪੱਸ਼ਟਤਾ ਨਾਲ ਸਮਰੱਥ ਬਣਾਉਂਦਾ ਹੈ। ਸੈਲਫੀ ਲਈ ਡਿਵਾਈਸ 'ਚ 13MP ਦਾ ਫਰੰਟ ਕੈਮਰਾ ਹੈ। ਆਪਣੀ 6000mAh ਬੈਟਰੀ ਦੇ ਨਾਲ Galaxy M14 5G ਬਿੰਨਾਂ ਚਾਰਜ 'ਤੇ ਦੋ ਦਿਨਾਂ ਤੱਕ ਚੱਲਣ ਦਾ ਦਾਅਵਾ ਕਰਦਾ ਹੈ।
-
Galaxy M14 5G goes official in India with 5nm chip and 6,000mAh battery: https://t.co/ViG68w6wu1
— SamMobile - Samsung news! (@SamMobiles) April 17, 2023 " class="align-text-top noRightClick twitterSection" data="
">Galaxy M14 5G goes official in India with 5nm chip and 6,000mAh battery: https://t.co/ViG68w6wu1
— SamMobile - Samsung news! (@SamMobiles) April 17, 2023Galaxy M14 5G goes official in India with 5nm chip and 6,000mAh battery: https://t.co/ViG68w6wu1
— SamMobile - Samsung news! (@SamMobiles) April 17, 2023
Galaxy M14 5G ਫ਼ੋਨ ਦੀ ਵਿਕਰੀ ਇਸ ਦਿਨ ਤੋਂ ਹੋਵੇਗੀ ਸ਼ੁਰੂ: Galaxy M14 5G ਦੀ ਵਿਕਰੀ 21 ਅਪ੍ਰੈਲ ਨੂੰ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। ਕੰਪਨੀ ਨੇ ਕਿਹਾ ਕਿ ਇਹ ਸਮਾਰਟਫੋਨ 25W ਫਾਸਟ ਚਾਰਜਿੰਗ ਨੂੰ ਵੀ ਸਪੋਰਟ ਕਰਦਾ ਹੈ ਜੋ ਤੁਹਾਡੇ ਫੋਨ ਨੂੰ ਤੇਜ਼ ਸਮੇਂ 'ਚ ਰੀਚਾਰਜ ਕਰ ਸਕਦਾ ਹੈ। ਡਿਵਾਈਸ ਵਿੱਚ ਮਲਟੀ-ਟਾਸਕਿੰਗ ਲਈ ਸੈਗਮੈਂਟ ਲੀਡਿੰਗ 5nm Exynos 1330 ਪ੍ਰੋਸੈਸਰ ਹੈ। ਇਸ ਵਿੱਚ ਇੱਕ ਪਾਵਰ-ਕੁਸ਼ਲ CPU ਹੈ ਅਤੇ ਬਿਹਤਰ ਗੇਮਿੰਗ ਅਨੁਭਵ ਲਈ ਨਿਰਵਿਘਨ ਅਤੇ ਇਮਰਸਿਵ 3D ਗ੍ਰਾਫਿਕਸ ਪ੍ਰਦਾਨ ਕਰਦਾ ਹੈ। Galaxy M14 5G RAM ਪਲੱਸ ਵਿਸ਼ੇਸ਼ਤਾ ਦੇ ਨਾਲ 12 GB ਤੱਕ ਰੈਮ ਦੇ ਨਾਲ ਆਉਂਦਾ ਹੈ।
ਨਿੱਜੀ ਡੇਟਾ ਅਤੇ ਐਪਲੀਕੇਸ਼ਨਾਂ ਨੂੰ ਸਟੋਰ ਕਰਨਾ: ਜਦੋਂ ਨਿੱਜੀ ਡੇਟਾ ਅਤੇ ਐਪਲੀਕੇਸ਼ਨਾਂ ਨੂੰ ਸਟੋਰ ਕਰਨ ਦੀ ਗੱਲ ਆਉਂਦੀ ਹੈ ਤਾਂ ਇਹ ਡਿਵਾਈਸ ਬਿਹਤਰ ਸੁਰੱਖਿਆ ਅਤੇ ਪ੍ਰਾਇਵੇਸੀ ਲਈ ਸੁਰੱਖਿਅਤ ਫੋਲਡਰ ਦਾ ਸਮਰਥਨ ਕਰਦੀ ਹੈ। ਇਹ Android 13 'ਤੇ ਆਧਾਰਿਤ One UI 5.1 ਕੋਰ ਦੇ ਨਾਲ ਆਉਂਦਾ ਹੈ। ਸੈਮਸੰਗ ਨੇ ਕਿਹਾ ਕਿ ਇਹ Galaxy M14 5G ਲਈ 2 ਪੀੜ੍ਹੀਆਂ ਦੇ OS ਅੱਪਗਰੇਡ ਅਤੇ 4 ਸਾਲਾਂ ਤੱਕ ਸੁਰੱਖਿਆ ਅਪਡੇਟ ਪ੍ਰਦਾਨ ਕਰੇਗਾ।
-
Buy this Samsung galaxy M14 mobile phone. It's have fanatics features and low prices #GalaxyM14isHERE pic.twitter.com/AdLk5TI2ws
— Rajvi Solanki (@rajvi_solanki9) April 17, 2023 " class="align-text-top noRightClick twitterSection" data="
">Buy this Samsung galaxy M14 mobile phone. It's have fanatics features and low prices #GalaxyM14isHERE pic.twitter.com/AdLk5TI2ws
— Rajvi Solanki (@rajvi_solanki9) April 17, 2023Buy this Samsung galaxy M14 mobile phone. It's have fanatics features and low prices #GalaxyM14isHERE pic.twitter.com/AdLk5TI2ws
— Rajvi Solanki (@rajvi_solanki9) April 17, 2023
ਇਹ ਵੀ ਪੜ੍ਹੋ: TruthGpt: ਐਲੋਨ ਮਸਕ ਨੇ ਕੀਤਾ ਐਲਾਨ, ਕਿਹਾ," ਮੈਂ AI ਦਾ ਮੁਕਾਬਲਾ ਕਰਨ ਲਈ ਟਰੂਥਜੀਪੀਟੀ ਬਣਾਵਾਗਾਂ"