ETV Bharat / science-and-technology

Samsung Galaxy: ਸੈਮਸੰਗ ਗਲੈਕਸੀ ਸੀਰੀਜ਼ ਸਮਾਰਟਫੋਨ ਬਹੁਤ ਜਲਦ ਹੋਵੇਗਾ ਲਾਂਚ, ਮਿਲਣਗੇ ਇਹ ਸ਼ਾਨਦਾਰ ਫੀਚਰਸ

ਸੈਮਸੰਗ ਇਸ ਮਹੀਨੇ ਦੇ ਅੰਤ ਵਿੱਚ Galaxy F54 ਨਾਮ ਦਾ ਇੱਕ ਪ੍ਰੀਮੀਅਮ Galaxy F ਸੀਰੀਜ਼ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ।Galaxy F54 5g ਸੁਪਰ AMOLED ਪਲੱਸ ਡਿਸਪਲੇਅ ਅਤੇ ਐਂਡਰਾਇਡ 13 OS ਆਓਟ ਆਫ਼ ਦ ਬਾਕਸ ਦੇ ਨਾਲ ਆਉਣ ਦੀ ਸੰਭਾਵਨਾ ਹੈ।

Samsung Galaxy
Samsung Galaxy
author img

By

Published : May 19, 2023, 1:33 PM IST

ਨਵੀਂ ਦਿੱਲੀ: ਸੈਮਸੰਗ ਜਲਦ ਹੀ ਭਾਰਤ 'ਚ Samsung Galaxy F54 5G ਨੂੰ ਲਾਂਚ ਕਰਨ ਜਾ ਰਿਹਾ ਹੈ। ਅਧਿਕਾਰਤ ਐਂਟਰੀ ਤੋਂ ਪਹਿਲਾਂ ਹੀ ਫੋਨ ਦੀ ਕੀਮਤ ਅਤੇ ਕੁਝ ਫੀਚਰਸ ਦਾ ਆਨਲਾਈਨ ਖੁਲਾਸਾ ਹੋਇਆ ਹੈ। ਸੈਮਸੰਗ ਇਸ ਮਹੀਨੇ ਦੇ ਅੰਤ 'ਚ Galaxy F54 ਨਾਂ ਦਾ ਪ੍ਰੀਮੀਅਮ Galaxy F ਸੀਰੀਜ਼ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਦੱਖਣੀ ਕੋਰੀਆਈ ਕੰਪਨੀ ਦਾ ਇਹ ਸਮਾਰਟਫੋਨ ਫਲੈਗਸ਼ਿਪ ਕੈਮਰਾ ਫੀਚਰਸ ਨਾਲ ਲੈਸ ਹੋਵੇਗਾ ਅਤੇ ਸਭ ਤੋਂ ਪ੍ਰੀਮੀਅਮ ਗਲੈਕਸੀ ਐੱਫ ਸੀਰੀਜ਼ ਦੇ ਸਮਾਰਟਫੋਨ 'ਚ ਸ਼ਾਮਲ ਹੋਵੇਗਾ। ਉਦਯੋਗਿਕ ਸੂਤਰਾਂ ਨੇ ਵੀਰਵਾਰ ਨੂੰ IANS ਨੂੰ ਦੱਸਿਆ ਕਿ Samsung Galaxy F54 ਸੁਪਰ-ਸਥਿਰ OIS ਦੇ ਨਾਲ-ਨਾਲ ਫੋਟੋਗ੍ਰਾਫੀ ਦੇ ਸ਼ੌਕੀਨਾਂ ਲਈ ਇੱਕ ਨਵੇਂ ਐਸਟ੍ਰੋਲੈਪਸ ਫੀਚਰ ਦੇ ਨਾਲ ਆਵੇਗਾ।

Samsung Galaxy F54 5G ਦੇ ਫੀਚਰਸ: ਫੀਚਰਸ ਦੀ ਗੱਲ ਕਰੀਏ ਤਾਂ Samsung Galaxy F54 5G 'ਚ 6.7-ਇੰਚ ਦੀ ਫੁੱਲ HD+ AMOLED ਡਿਸਪਲੇ ਦਿੱਤੀ ਜਾ ਸਕਦੀ ਹੈ, ਜਿਸ ਦੀ ਰਿਫਰੈਸ਼ ਰੇਟ 120Hz ਹੈ। ਇਹ ਸਮਾਰਟਫੋਨ ਐਂਡ੍ਰਾਇਡ 13 'ਤੇ ਆਧਾਰਿਤ OneUI 5 'ਤੇ ਕੰਮ ਕਰ ਸਕਦਾ ਹੈ। ਇਸ ਸਮਾਰਟਫੋਨ 'ਚ Samsung Exynos 1380 ਪ੍ਰੋਸੈਸਰ ਦਿੱਤਾ ਜਾਵੇਗਾ। ਸਟੋਰੇਜ ਦੀ ਗੱਲ ਕਰੀਏ ਤਾਂ ਇਸ ਫੋਨ 'ਚ 8 ਜੀਬੀ ਰੈਮ ਅਤੇ 128 ਜੀਬੀ/256 ਜੀਬੀ ਸਟੋਰੇਜ ਵਿਕਲਪ ਮਿਲੇਗਾ। ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਸੈਮਸੰਗ ਦੇ ਗਲੈਕਸੀ ਐੱਫ54 5ਜੀ 'ਚ 108 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ, 8 ਮੈਗਾਪਿਕਸਲ ਦਾ ਅਲਟਰਾ ਵਾਈਡ ਕੈਮਰਾ ਅਤੇ 2 ਮੈਗਾਪਿਕਸਲ ਦਾ ਤੀਜਾ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਸੈਲਫੀ ਲਈ ਇਸ ਫੋਨ 'ਚ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਵੀ ਦਿੱਤਾ ਜਾ ਸਕਦਾ ਹੈ। Galaxy F54 5G 'ਚ 6,000mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ, ਜੋ 25W ਚਾਰਜਿੰਗ ਨੂੰ ਸਪੋਰਟ ਕਰੇਗੀ।

  1. Amazon: ਇਸ ਤਰੀਕ ਤੋਂ Amazon 'ਤੇ ਸਮਾਨ ਖਰੀਦਣਾ ਹੋਵੇਗਾ ਮਹਿੰਗਾ, ਜਾਣੋ ਕੀਮਤਾਂ ਵਿੱਚ ਕਿੰਨੇ ਫੀਸਦੀ ਹੋਇਆ ਵਾਧਾ
  2. Grammarly: ਕਰਮਚਾਰੀਆਂ ਦੇ ਸਹਿਯੋਗ ਲਈ Grammarly ਪੇਸ਼ ਕਰ ਰਿਹਾ ਨਵਾਂ ਉਤਪਾਦ
  3. Twitter Blue Tick: ਐਲੋਨ ਮਸਕ ਨੇ ਟਵਿਟਰ ਬਲੂ ਟਿੱਕ ਗਾਹਕਾਂ ਲਈ ਕੀਤਾ ਐਲਾਨ, ਹੁਣ 2 ਘੰਟੇ ਦੀ ਵੀਡੀਓ ਕੀਤੀ ਜਾ ਸਕੇਗੀ ਅਪਲੋਡ

Samsung Galaxy F54 5G ਦੀ ਕੀਮਤ: ਮਸ਼ਹੂਰ ਟਿਪਸਟਰ ਯੋਗੇਸ਼ ਬਰਾੜ ਨੇ ਟਵੀਟ ਕਰਕੇ Samsung Galaxy F54 5G ਦੀ ਕੀਮਤ ਅਤੇ ਫੀਚਰਸ ਦਾ ਖੁਲਾਸਾ ਕੀਤਾ ਹੈ। ਲੀਕ ਮੁਤਾਬਕ ਇਸ ਸਮਾਰਟਫੋਨ ਦੇ 8 ਜੀਬੀ ਰੈਮ ਅਤੇ 256 ਜੀਬੀ ਇਨਬਿਲਟ ਸਟੋਰੇਜ ਵੇਰੀਐਂਟ ਦੀ ਕੀਮਤ 35,999 ਰੁਪਏ ਹੈ। ਇਸ ਦੇ ਨਾਲ ਹੀ 8GB RAM + 128GB ਸਟੋਰੇਜ ਵੇਰੀਐਂਟ ਦੀ ਕੀਮਤ ਦਾ ਖੁਲਾਸਾ ਹੋਣਾ ਬਾਕੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.