ਹੈਦਰਾਬਾਦ: ਸੈਮਸੰਗ ਆਪਣੇ ਨਵੇਂ ਫੋਨ Samsung Galaxy A55 ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਕੰਪਨੀ ਨੇ ਅਜੇ ਇਸ ਫੋਨ ਦੀ ਲਾਂਚਿੰਗ ਡੇਟ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ। ਇਸ ਦੌਰਾਨ Samsung Galaxy A55 ਫੋਨ ਨੂੰ ਚੀਨ ਦੀ 3C ਨੇ ਪ੍ਰਮਾਣਿਤ ਕਰ ਦਿੱਤਾ ਹੈ। ਇਸ ਲਿਸਟਿੰਗ ਅਨੁਸਾਰ, Samsung Galaxy A55 ਫੋਨ ਦਾ ਮਾਡਲ ਨੰਬਰ SM-A5560 ਹੈ। ਇਸ ਲਿਸਟਿੰਗ 'ਚ Samsung Galaxy A55 ਫੋਨ ਦੇ ਕਈ ਫੀਚਰਸ ਬਾਰੇ ਖੁਲਾਸਾ ਹੋਇਆ ਹੈ। ਕੁਝ ਦਿਨ ਪਹਿਲਾ Samsung Galaxy A55 ਸਮਾਰਟਫੋਨ ਨੂੰ ਲੈ ਕੇ ਕੁਝ ਲੀਕਸ ਸਾਹਮਣੇ ਆਏ ਸੀ। ਲੀਕਸ ਅਨੁਸਾਰ, ਇਹ ਗਲੈਕਸੀ A ਸੀਰੀਜ਼ ਦਾ ਪਹਿਲਾ ਫੋਨ ਹੋਵੇਗਾ, ਜੋ Exynos 1480 ਚਿਪਸੈੱਟ ਦੇ ਨਾਲ ਆਵੇਗਾ। ਲੀਕ 'ਚ ਹੋਰ ਵੀ ਕਈ ਸਾਰੇ ਫੀਚਰਸ ਦਾ ਖੁਲਾਸਾ ਹੋਇਆ ਹੈ।
Samsung Galaxy A55 ਸਮਾਰਟਫੋਨ ਦੇ ਫੀਚਰਸ: Samsung Galaxy A55 ਸਮਾਰਟਫੋਨ ਨੂੰ 2400x1080 ਪਿਕਸਲ Resolution ਦੇ ਨਾਲ 6.4 ਇੰਚ ਦੀ ਫੁੱਲ HD+ਡਿਸਪਲੇ ਦਿੱਤੀ ਜਾ ਸਕਦੀ ਹੈ, ਜੋ ਕਿ sAMOLED ਡਿਸਪਲੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਸਦੇ ਨਾਲ ਹੀ ਕੰਪਨੀ ਇਸ ਫੋਨ 'ਚ Mali G68 MP5 GPU ਦੇ ਨਾਲ Exynos 1380 ਚਿਪਸੈੱਟ ਆਫ਼ਰ ਕਰ ਰਹੀ ਹੈ। ਜੇਕਰ ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਤਿੰਨ ਕੈਮਰੇ ਦਿੱਤੇ ਜਾ ਸਕਦੇ ਹਨ। ਇਨ੍ਹਾਂ 'ਚ 50MP ਦੇ ਮੇਨ ਕੈਮਰੇ ਦੇ ਨਾਲ 12MP ਅਲਟ੍ਰਾਵਾਈਡ ਐਂਗਲ ਕੈਮਰਾ ਅਤੇ ਇੱਕ 5MP ਦਾ ਡੈਪਥ ਸੈਂਸਰ ਸ਼ਾਮਲ ਹੋ ਸਕਦਾ ਹੈ। ਸੈਲਫ਼ੀ ਲਈ ਫੋਨ 'ਚ 32MP ਦਾ ਕੈਮਰਾ ਮਿਲ ਸਕਦਾ ਹੈ। Samsung Galaxy A55 ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲ ਸਕਦੀ ਹੈ, ਜੋ 25ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।
ਸੈਮਸੰਗ ਦੇ ਇਨ੍ਹਾਂ ਸਮਾਰਟਫੋਨਾਂ 'ਤੇ ਮਿਲ ਰਿਹਾ ਡਿਸਕਾਊਂਟ: ਇਸਦੇ ਨਾਲ ਹੀ, ਸੈਮਸੰਗ ਦੀ Samsung Galaxy F ਸੀਰੀਜ਼ ਅਤੇ M ਸੀਰੀਜ਼ ਦੇ 5G ਸਮਾਰਟਫੋਨਾਂ ਨੂੰ ਕੰਪਨੀ ਘਟ ਕੀਮਤ 'ਤੇ ਵੇਚ ਰਹੀ ਹੈ। ਕੰਪਨੀ ਦੀ ਵੈੱਬਸਾਈਟ 'ਤੇ Samsung Galaxy F54 5G ਅਤੇ Galaxy M34 ਸਮਾਰਟਫੋਨ ਘਟ ਕੀਮਤ 'ਤੇ ਖਰੀਦਣ ਲਈ ਉਪਲਬਧ ਹੋਣਗੇ। ਇਨ੍ਹਾਂ ਸਮਾਰਟਫੋਨਾਂ ਨੂੰ ਤੁਸੀਂ ਬੈਂਕ ਅਤੇ ਐਕਸਚੇਜ਼ ਆਫ਼ਰ ਦੇ ਨਾਲ ਘਟ ਕੀਮਤ 'ਤੇ ਖਰੀਦ ਸਕਦੇ ਹੋ। ਇਨ੍ਹਾਂ ਸਮਾਰਟਫੋਨਾਂ 'ਚ ਕਈ ਸ਼ਾਨਦਾਰ ਫੀਚਰਸ ਮਿਲਦੇ ਹਨ।