ਸੀਈਐੱਸ 2021: ਕੰਜ਼ਿਊਮਰ ਇਲੈਕਟ੍ਰਾਨਿਕਸ ਸ਼ੋਅ, ਸੀਈਐੱਸ 2021 ਇਨੋਵੈਸ਼ਨ ਅਵਾਰਡਜ਼ ਡਿਸਪਲੇ ਸ਼੍ਰੇਣੀ ’ਚ ਸੈਮਸੰਗ ਨੇ ਕਈ ਨਵੇਂ ਇਨੋਵੈਸ਼ਨਜ਼ ਪੇਸ਼ ਕੀਤੇ ਹਨ। ਇਸ ’ਚ ਬ੍ਰਾਂਡ ਨਿਊ 110-ਇੰਚ ਮਾਈਕ੍ਰੋ ਐੱਲਈਡੀ, ਇੱਕ ਸਫ਼ਲ ਪ੍ਰੋਡਕਟ ਰਿਹਾ ਜਿਸਨੂੰ ਬੇਸਟ ਆਫ਼ ਇਨੋਵੇਸ਼ਨ ਅਵਾਰਡ ਪ੍ਰਾਪਤ ਹੋਇਆ। ਯੂਜਰਜ਼ ਰਨੂੰ ਇਸ 110-ਇੰਚ ਮਾਈਕ੍ਰੋ ਐੱਲਈਡੀ ਨਾਲ ਆਪਣੀ ਸਪੇਸ ਦਾ ਸਹੀ ਢੰਗ ਨਾਲ ਉਪਯੋਗ ਕਰ ਸਕਦੇ ਹਨ, ਨਾਲ ਹੀ ਉਨ੍ਹਾਂ ਨੂੰ ਬੇਹਤਰੀਨ ਵਿਜ਼ੂਅਲ ਅਨੁਭਵ ਵੀ ਮਿਲੇਗਾ।
110-ਇੰਚ ਮਾਈਕ੍ਰੋ ਐੱਲਈਡੀ ’ਚ ਇੱਕ ਮਾਈਕ੍ਰੋਲੈੱਡ ਪ੍ਰੋਸੈਸਰ ਹੈ, ਜੋ ਇੱਕ ਚੰਗੀ ਇਮੇਜ ਕੁਆਲਿਟੀ ਦਿੰਦਾ ਹੈ।
ਸੈਮਸੰਗ ਨੇ 85 ਇੰਚ ਦਾ QN900A ਨਿਯੋ ਕਿਊਐੱਲਈਡੀ ਵੀ ਪੇਸ਼ ਕੀਤਾ ਹੈ. ਇਹ ਅਪਗ੍ਰੇਡਡ ਏਆਈ-ਪਾਵਰਡ ਅੱਪਸਕੂਲਿੰਗ ਕੁਆਟੰਮ ਪ੍ਰੋਸੈਸਰ ਹੈ। ਇਸ ’ਚ ਨਵੀਂ ਲਾਈਟ ਸੋਰਸ ਤਕਨੀਕ ਅਤੇ ਐੱਲਈਡੀ ਬੈੱਕਲਾਈਟ ਵੀ ਹੈ। ਇਨ੍ਹਾਂ ਸਾਰੀਆਂ ਤਕਨੀਕਾਂ ਦੇ ਚੱਲਦਿਆਂ ਤੁਸੀਂ ਆਪਣੇ ਕੰਟੈਂਟ ਨੂੰ ਅਸਲ ਰੂਪ ’ਚ ਦੇਖਣ ਦਾ ਮਜ਼ਾ ਲੈ ਸਕਦੇ ਹੋ।
ਸਮਾਰਟ ਟੀਵੀ ਅਕਸੈਸਬਿਲਟੀ, ਨਵੀਂ ਏਆਈ ਤਕਨੀਕਾਂ ਅਤੇ ਹੋਰ ਤਕਨੀਕਾਂ ਦੀ ਪ੍ਰਗਤੀ ’ਤੇ ਅਧਾਰਿਤ ਹੈ। ਫਲਸਰੂਪ, ਯੂਜਰਜ਼ ਨਵੀਆਂ ਸੁਵਿਧਾਵਾਂ ਜਿਵੇਂ ਕੈਪਸ਼ਨ ਮੂਵਿੰਗ, ਸਾਈਨ ਲੈਗੁਏਜ਼ ਜ਼ੂਮ ਅਤੇ ਮਲਟੀਆਊਟਪੁੱਟ ਆਡੀਓ, ਆਦਿ ਦਾ ਆਨੰਦ ਲੈ ਸਕਦੇ ਹਨ।
ਸੈਮਸੰਗ ਦੇ ਸੀਈਐੱਸ 2021 ਇਨੋਵੇਸ਼ਨ ਅਵਾਰਡ ਜੇਤੂਆਂ ’ਚ, ਕੰਪਨੀ ਦੇ ਕੁਝ ਨਵੇਂ ਘਰੇਲੂ ਉਪਕਰਣ ਅਤੇ ਸਮਾਰਟ ਹੋਮ ਪ੍ਰੋਡਕਟਜ਼ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਨਵੀਆਂ ਇਨੋਵੇਸ਼ਨ ਦੇ ਨਾਲ, ਇਹ ਕਿਸੇ ਵੀ ਜੀਵਨਸ਼ੈਲੀ ਲਈ ਬਿਲਕੁਲ ਸਹੀ ਸਾਬਤ ਹੋ ਸਕਦੇ ਹਨ:-
ਸੈਮਸੰਗ ਬੀਸਪੋਕ 4-ਡੋਰ ਫਲੈਕਸ ਰੈਫ੍ਰੀਜਰੇਟਰ, ਯੂਜਰਜ਼ ਆਪਣੇ ਪਸੰਦੀਦਾ ਰੰਗ ਨੂੰ ਚੁਣ ਕੇ ਰੈਫ਼ਿਜਰੇਟਰ ਘਰ ਲਿਆ ਸਕਦੇ ਹਨ। ਇਹ ਕਈ ਰੰਗਾਂ ਅਤੇ ਅਲੱਗ-ਅਲੱਗ ਫਿਨਿਸ਼ ’ਚ ਆਉਂਦਾ ਹੈ। ਇਸ ’ਚ ਫਲੈਕਸੀਬਲ ਸਟੋਰੇਜ (ਸਮਾਨ ਰੱਖਣ ਲਈ ਜਗ੍ਹਾ ਨੂੰ ਘਟਾਇਆ ਤੇ ਵਧਾਇਆ ਜਾ ਸਕਦਾ ਹੈ) ਦੀ ਸੁਵਿਧਾ ਹੈ। ਇਸ ਤੋਂ ਇਲਾਵਾ, ਇਸ ’ਚ ਨਵਾਂ ਬੇਵਰੇਜ਼ ਸੈਂਟਰ ਵੀ ਹੈ।
ਫੈਮਿਲੀ ਹੱਬ ਫ਼ਾਰ 2021, ਇਸ ਫ਼ੂਡ ਮੈਨੇਜਮੈਂਟ ਸੇਵਾ ਹੈ। ਇਸ ’ਚ ਤੁਸੀਂ ਪਰਿਵਾਰ ਦੇ ਨਾਲ ਕਈ ਸੁਵਿਧਾਵਾਂ ਦਾ ਆਨੰਦ ਲੈ ਸਕਦੇ ਹੋ। 21.5 ਇੰਚ ਐੱਲਈਡੀ ਟੱਚਸਕ੍ਰੀਨ, ਜਿਸ ਨੂੰ ਤੁਸੀਂ ਆਪਣੇ ਮੁਤਾਬਕ ਕਸਟਮਾਈਜ਼ ਕਰ ਸਕਦੇ ਹੋ। ਇਹ ਸੁਵਿਧਾਜਨਕ ਖਾਣਾ ਪਕਾਉਣ ’ਚ ਸਹਾਇਕ ਹੈ। ਇਸ ਤੋਂ ਇਲਾਵਾ, ਤੁਸੀਂ ਆਪਣਾ ਮਨੋਰੰਜਨ ਕਰ ਸਕਦੇ ਹੋ, ਆਦਿ।
WF8800A ਫ੍ਰੰਟ ਲੋਡ ਵਾਸ਼ਰ ’ਚ ਇੱਕ ਸਮਾਰਟ ਡਾਇਲ ਹੈ, ਜਿਸਦਾ ਉਪਯੋਗ ਕਰਕੇ ਯੂਜਰਜ਼ ਇਹ ਜਾਣ ਸਕਦੇ ਹਨ ਕਿ ਕੱਪੜਿਆਂ ਨੂੰ ਧੋਣ ’ਚ ਕਿੰਨਾ ਸਮਾਂ ਲੱਗੇਗਾ। ਕੱਪੜਿਆਂ ਦੇ ਹਿਸਾਬ ਨਾਲ ਵਾਸ਼ਿੰਗ ਦੇ ਤਰੀਕਿਆਂ ਬਾਰੇ ਬਿਹਤਰ ਜਾਣਕਾਰੀ ਦਿੰਦਾ ਹੈ। ਬਸ, ਕੱਪੜਿਆਂ ਨੂੰ WF8800A ਫ੍ਰੰਟ ਲੋਡ ਵਾਸ਼ਰ ’ਚ ਪਾਓ ਤੇ ਚਿੰਤਾਮੁਕਤ ਹੋ ਜਾਓ।
JetBot 90 AI+, ਇਕ ਸਲੀਕ (ਪਤਲਾ) ਰੋਬੇਟ ਵੈਕਿਊਮ ਕਲੀਨਰ ਹੈ, ਇਸ ’ਚ ਸੈਲਫ਼-ਐਮਪਟਿੰਗ ਕਲੀਨ ਸਟੇਸ਼ਨ (ਖ਼ੁਦ ਖਾਲੀ ਹੋ ਜਾਂਦਾ ਹੈ) ਅਤੇ ਫ਼੍ਰੰਟ ਕੈਮਰਾ ਹੈ। LiDAR ਅਤੇ 3D ਸੈਂਸਰਸ ਵਾਲਾ ਇਹ ਰੋਬੇਟ ਵੈਕਿਊਮ ਕਲੀਨਰ, ਚੀਜਾਂ ਨੂੰ ਪਹਿਚਾਣ ਕੇ ਘਰ ਦੀ ਸਫ਼ਾਈ ’ਚ ਮਦਦ ਕਰਦਾ ਹੈ। ਚੀਜਾਂ ਨੂੰ ਪਹਿਚਾਨਣ ਦੀ ਤਕਨੀਕ ਇੰਟੇਲ ਵੱਲੋਂ ਬਣਾਈ ਗਈ ਹੈ।
ਜੈਟ 95 ਕਾਰਡਲੈਸ ਸਟਿੱਕ ਵੈਕਿਊਮ, ਇਸ ’ਚ ਬੈਟਰੀ ਚਾਰਜਿੰਗ ਸਟੇਸ਼ਨ ਦੇ ਨਾਲ ਇੱਕ ਆਟੋਮੈਟਿਕ ਡਸਟ ਐਮਪਟਿੰਗ ਸਿਸਟਮ (ਆਪਣੇ ਆਪ ਖ਼ਾਲੀ ਹੋ ਜਾਂਦਾ ਹੈ) ਦਾ ਫ਼ੀਚਰ ਹੈ। ਜੈਟ 95 ਸਫ਼ਾਈ ਕਰਨ ਦੀ ਪ੍ਰਕਿਰਿਆ ’ਚ ਬਦਲਾਓ ਲਿਆ ਸਕਦਾ ਹੈ।
ਸਲਿੱਮ ਓਵਰ-ਦ-ਰੇਂਜ (OTR)ਮਾਈਕ੍ਰੋਵੇਵ, ਇਹ ਕਿਚਨ ਦੀ ਸਲੈਬ ’ਤੇ ਆਸਾਨੀ ਨਾਲ ਆ ਜਾਂਦਾ ਹੈ। ਇਸ ਨਾਲ ਘੱਟ ਜਗ੍ਹਾ ਦਾ ਉਚਿਤ ਇਸਤੇਮਾਲ ਹੁੰਦਾ ਹੈ। ਇਹ 100W ’ਤੇ ਚੱਲਦਾ ਹੈ। ਇਸ ’ਚ ਪਾਵਰ ਵੈਂਟੀਲੈਸ਼ਨ ਸਿਸਟਮ ਵੀ ਹੈ।
ਫ਼੍ਰੰਟ ਕੰਟ੍ਰੋਲ ਸਲਾਈਡ-ਇਨ ਫਲੈਕਸ ਡੁਓ ਇੰਡਕਸ਼ਨ ਰੇਂਜ, ਇਸ ’ਚ ਵਾਈ-ਫਾਈ ਕਨੈਕਟਵਿਟੀ, ਸਮਾਰਟ ਡਾਇਲ ਦੇ ਨਾਲ ਸਿੰਪਲ ਰੇਂਜ ਕੰਟ੍ਰੋਲ ਅਤੇ ਇੱਕ ਇਨ-ਬਿਲਟ ਏਅਰ-ਫ੍ਰਾਈ ਮੋਡ ਹੈ। ਇਸ ਦੁਆਰਾ ਖਾਣਾ ਪਕਾਉਣਾ ਆਸਾਨ ਹੋ ਜਾਂਦਾ ਹੈ। ਬਿਜਲੀ ਦੀ ਘੱਟ ਖ਼ਪਤ ਹੋਣਾ ਵੀ ਸੰਭਵ ਹੈ, ਇਸ ’ਚ ਡੁਅਲ ਡੋਰ ( ਦੋ ਦਰਵਾਜੇ ) ਵੀ ਹਨ। ਇਸ ਨਾਲ ਤੁਹਾਨੂੰ ਓਵਨ ’ਚ ਇੱਕ ਹੀ ਸਮੇਂ ਦੋ ਅਲੱਗ-ਅਲੱਗ ਚੀਜਾਂ ਪਕਾ ਸਕਦੇ ਹੋ।
ਸੈਮਸੰਗ ਵਾਟਰ ਪਿਊਰੀਫਾਇਰ (ਫੈਮਲੀ ਫਾਸਟ/ ਸੇਫ਼ ਫਾਸਟ), ਇਹ ਵਾਈ-ਫਾਈ ਅਤੇ ਵੁਆਇਸ ਇਨੇਬਲਡ ਹੈ। ਦੋ ਫਾਸਟ (ਨਲ) ਸਹਿਤ, ਇਹ ਬਿਹਤਰ ਫਿਲਟ੍ਰੇਸ਼ਨ ਦੀ ਸੁਵਿਧਾ ਦਿੰਦਾ ਹੈ। ਇਸ ਨਾਲ ਤੁਹਾਨੂੰ ਹੋਰੀਜ਼ੇਨਟਲੀ ਜਾ ਵਰਟੀਕਲੀ (ਲੰਮਾ) ਇੰਸਟਾਲ ਕਰ ਸਕਦੇ ਹੋ। ਇਸ ’ਚ ਰਿਮੋਟ ਅਤੇ ਸਮਾਰਟ ਕੰਟਰੋਲ ਦੀ ਵੀ ਸੁਵਿਧਾ ਹੈ।
ਸਮਾਰਟ ਥਿੰਗਜ਼ ਕੁਕਿੰਗ, ਇਹ ਵਿਹਸਕ ਫੂਡ ਏਆਈ ਦੁਆਰਾ ਚਲਦੀ ਹੈ। ਸਮਾਰਟ ਥਿੰਗਜ਼ ਕੁਕਿੰਗ ਯੂਜਰਜ਼ ਦੇ ਸੁਆਦ ਅਤੇ ਖ਼ੁਰਾਕ ਨਾਲ ਜੁੜੀਆਂ ਜਰੂਰਤਾਂ ਨੂੰ ਧਿਆਨ ’ਚ ਰੱਖਦਿਆਂ ਹੋਇਆਂ, ਰੇਸਿਪੀ, ਮੀਲ ਪਲਾਨ, ਕਰਿਆਨੇ ਦੀ ਸੂਚੀ ਬਣਾਉਂਦਾ ਹੈ।