ਹੈਦਰਾਬਾਦ: Realme ਨੇ ਇਸ ਮਹੀਨੇ Realme Narzo 60x 5G ਸਮਾਰਟਫੋਨ ਨੂੰ ਲਾਂਚ ਕੀਤਾ ਹੈ। ਅੱਜ ਇਸ ਸਮਾਰਟਫੋਨ ਦੀ ਦੂਜੀ ਸੇਲ ਹੈ। ਫੋਨ ਦੀ ਵਿਕਰੀ ਦੁਪਹਿਰ 12 ਵਜੇ ਤੋਂ ਸ਼ੁਰੂ ਹੋ ਰਹੀ ਹੈ। ਇਸ ਸਮਾਰਟਫੋਨ ਨੂੰ ਤੁਸੀਂ ਐਮਾਜ਼ਾਨ ਅਤੇ ਫਲਿੱਪਕਾਰਟ ਰਾਹੀ ਖਰੀਦ ਸਕਦੇ ਹੋ। ਇਸ ਤੋਂ ਪਹਿਲਾ 12 ਸਤੰਬਰ ਨੂੰ Realme Narzo 60x 5G ਦੀ ਪਹਿਲੀ ਸੇਲ ਸੀ। ਜਿਹੜੇ ਲੋਕ ਇਸ ਸਮਾਰਟਫੋਨ ਨੂੰ ਉਸ ਸਮੇਂ ਨਹੀਂ ਖਰੀਦ ਸਕੇ, ਤਾਂ ਹੁਣ ਉਨ੍ਹਾ ਗ੍ਰਾਹਕਾਂ ਲਈ Realme Narzo 60x 5G ਸਮਾਰਟਫੋਨ ਨੂੰ ਖਰੀਦਣ ਦਾ ਦੂਜਾ ਮੌਕਾ ਹੈ।
Realme Narzo 60x 5G ਦੀ ਕੀਮਤ ਅਤੇ ਮਿਲ ਰਹੇ ਸ਼ਾਨਦਾਰ ਆਫ਼ਰਸ: Realme Narzo 60x 5G ਦੇ 4GB ਰੈਮ ਦੀ ਕੀਮਤ 12,999 ਰੁਪਏ ਅਤੇ 6GB ਰੈਮ ਦੀ ਕੀਮਤ 14,499 ਰੁਪਏ ਤੈਅ ਕੀਤੀ ਗਈ ਹੈ। ਪਹਿਲੀ ਸੇਲ 'ਚ ਫੋਨ 'ਤੇ 1,000 ਰੁਪਏ ਤੱਕ ਦਾ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਜਿਸ ਕਰਕੇ ਫੋਨ ਦੀ ਕੀਮਤ 1000 ਰੁਪਏ ਘਟ ਹੋ ਜਾਵੇਗੀ। ਇਸਦੇ ਨਾਲ ਹੀ Realme Narzo 60x 5G ਦੀ ਸੇਲ ਦੌਰਾਨ ਤੁਹਾਨੂੰ ਬੈਂਕ ਅਤੇ ਐਕਸਚੇਜ਼ ਆਫ਼ਰਸ ਵੀ ਦੇਖਣ ਨੂੰ ਮਿਲਣਗੇ। ਇਸ ਫੋਨ ਨੂੰ ਦੋ ਕਲਰ ਆਪਸ਼ਨ ਗ੍ਰੀਨ ਅਤੇ ਬਲੈਕ 'ਚ ਉਪਲਬਧ ਕਰਵਾਇਆ ਗਿਆ ਹੈ।
Realme Narzo 60x 5G ਦੇ ਫੀਚਰਸ: Realme Narzo 60x 5G 'ਚ 6.72 ਇੰਚ ਫੁੱਲ HD ਪਲੱਸ ਆਈਪੀਸੀ ਡਿਸਪਲੇ ਦਿੱਤੀ ਗਈ ਹੈ। ਫੋਨ 'ਚ MediaTek Dimensity 6100+ਚਿਪਸੈਟ ਸਪੋਰਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ Mali G57 MC2 GPU ਸਪੋਰਟ ਦਿੱਤਾ ਗਿਆ ਹੈ। ਫੋਨ 6GB ਰੈਮ ਅਤੇ 128GB ਸਟੋਰੇਜ ਆਪਸ਼ਨ 'ਚ ਆਉਦਾ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ 50MP ਪ੍ਰਾਈਮਰੀ ਕੈਮਰਾ ਅਤੇ 2MP ਡੈਪਥ ਸੈਂਸਰ ਦਿੱਤਾ ਗਿਆ ਹੈ। ਫੋਨ ਦੇ ਫਰੰਟ 'ਚ 8MP ਦਾ ਸੈਲਫ਼ੀ ਕੈਮਰਾ ਦਿੱਤਾ ਗਿਆ ਹੈ। ਪਾਵਰ ਬੈਕਅੱਪ ਲਈ ਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 33 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।