ਹੈਦਰਾਬਾਦ: ਐਪਲ ਨੇ 30 ਅਕਤੂਬਰ ਨੂੰ MacBook Pro M3 ਅਤੇ 24-ਇੰਚ iMac M3 ਕੰਪਿਊਟਰਾਂ ਨੂੰ ਲਾਂਚ ਕੀਤਾ ਸੀ। ਨਵੇਂ ਡਿਵਾਈਸਾਂ ਦੀ ਸੇਲ ਭਾਰਤੀ ਬਾਜ਼ਾਰ 'ਚ ਅੱਜ ਤੋਂ ਸ਼ੁਰੂ ਹੋ ਗਈ ਹੈ। ਹੁਣ MacBook Pro ਮਾਡਲ ਨੂੰ 14 ਇੰਚ ਅਤੇ 16 ਇੰਚ ਸਕ੍ਰੀਨ ਸਾਈਜ਼ ਤੋਂ ਇਲਾਵਾ M3, M3 Pro ਅਤੇ M3 Max ਪ੍ਰੋਸੈਸਰ ਦੇ ਨਾਲ ਤੁਸੀਂ ਖਰੀਦ ਸਕਦੇ ਹੋ। ਪਹਿਲੀ ਸੇਲ ਦੌਰਾਨ ਇਨ੍ਹਾਂ ਡਿਵਾਈਸਾਂ 'ਤੇ ਭਾਰੀ ਡਿਸਕਾਊਂਟ ਮਿਲ ਰਿਹਾ ਹੈ।
-
Introducing the new MacBook Pro lineup and iMac with the most advanced chips ever built for a personal computer. Say hello to M3, M3 Pro, and M3 Max—the latest breakthroughs in Apple silicon! #AppleEvent pic.twitter.com/NavwrjJK02
— Tim Cook (@tim_cook) October 31, 2023 " class="align-text-top noRightClick twitterSection" data="
">Introducing the new MacBook Pro lineup and iMac with the most advanced chips ever built for a personal computer. Say hello to M3, M3 Pro, and M3 Max—the latest breakthroughs in Apple silicon! #AppleEvent pic.twitter.com/NavwrjJK02
— Tim Cook (@tim_cook) October 31, 2023Introducing the new MacBook Pro lineup and iMac with the most advanced chips ever built for a personal computer. Say hello to M3, M3 Pro, and M3 Max—the latest breakthroughs in Apple silicon! #AppleEvent pic.twitter.com/NavwrjJK02
— Tim Cook (@tim_cook) October 31, 2023
iMac M3 ਦੀ ਕੀਮਤ: ਭਾਰਤ 'ਚ 24-ਇੰਚ ਸਕ੍ਰੀਨ ਵਾਲੇ iMac M3 ਦੇ 8-ਕੋਰ GPU ਦੀ ਕੀਮਤ 134,900 ਰੁਪਏ ਤੋਂ ਸ਼ੁਰੂ ਹੁੰਦੀ ਹੈ ਜਦਕਿ 10-ਕੋਰ GPU ਨੂੰ 256GB ਸਟੋਰੇਜ ਦੇ ਨਾਲ 154,900 ਰੁਪਏ 'ਚ ਲਿਸਟ ਕੀਤਾ ਗਿਆ ਹੈ ਅਤੇ 10-ਕੋਰ GPU ਵਾਲੇ 512GB ਸਟੋਰੇਜ ਮਾਡਲ ਨੂੰ ਤੁਸੀਂ 174,900 ਰੁਪਏ 'ਚ ਖਰੀਦ ਸਕਦੇ ਹੋ। ਇਸਨੂੰ ਬਲੂ, ਗ੍ਰੀਨ, ਸੰਤਰੀ, ਪਰਪਲ, ਸਿਲਵਰ ਅਤੇ ਪੀਲੇ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ।
MacBook Pro M3 ਦੀ ਕੀਮਤ: ਐਪਲ ਦੇ 14-ਇੰਚ MacBook Pro M3 ਮਾਡਲ ਨੂੰ 10-ਕੋਰ GPU ਅਤੇ 512GB ਸਟੋਰੇਜ ਦੇ ਨਾਲ 169,900 ਰੁਪਏ 'ਚ ਲਿਸਟ ਕੀਤਾ ਗਿਆ ਹੈ ਜਦਕਿ 1TB ਵਾਲੀ ਸਟੋਰੇਜ ਨੂੰ 189,900 ਰੁਪਏ 'ਚ ਤੁਸੀਂ ਖਰੀਦ ਸਕਦੇ ਹੋ। M3 ਚਿਪ ਵਾਲੇ MacBook Pro ਦੇ 14-ਕੋਰ GPU ਮਾਡਲ ਨੂੰ 199,900 ਰੁਪਏ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ ਜਦਕਿ 18-ਕੋਰ GPU ਮਾਡਲ ਨੂੰ 239,900 ਰੁਪਏ 'ਚ ਖਰੀਦਿਆਂ ਜਾ ਸਕਦਾ ਹੈ। M3 Max ਪ੍ਰੋਸੈਸਰ 14-ਇੰਚ ਸਕ੍ਰੀਨ ਅਤੇ 30-ਕੋਰ GPU ਮਾਡਲ ਵਾਲੇ MacBook Pro ਦੀ ਕੀਮਤ 319,900 ਰੁਪਏ ਰੱਖੀ ਗਈ ਹੈ। ਇਹ ਮਾਡਲ ਸਿਲਵਰ ਅਤੇ ਗ੍ਰੇ ਕਲਰ ਆਪਸ਼ਨਾਂ 'ਚ ਉਪਲਬਧ ਹਨ।
MacBook Pro M3 ਅਤੇ iMac M3 'ਤੇ ਮਿਲ ਰਹੇ ਨੇ ਆਫ਼ਰਸ: ਜੇਕਰ ਤੁਸੀਂ 18GB+512GB ਅਤੇ M3 Pro ਚਿਪ ਵਾਲੇ 16 ਇੰਚ ਦੇ MacBook Pro M3 ਨੂੰ ਖਰੀਦਦੇ ਹੋ, ਤਾਂ ਤੁਹਾਨੂੰ 249,900 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ ਜਦਕਿ 36GB+512GB ਨੂੰ 289,900 ਰੁਪਏ 'ਚ ਖਰੀਦ ਸਕਦੇ ਹੋ। M3 Max ਚਿਪ ਨਾਲ ਆਉਣ ਵਾਲਾ MacBook Pro ਮਾਡਲ 36GB+1TB और 48GB+1TB 'ਚ ਉਪਲਬਧ ਹੈ ਅਤੇ ਇਸਦੀ ਕੀਮਤ 349,900 ਰੁਪਏ ਅਤੇ 39,900 ਰੁਪਏ ਹੈ। ਇਨ੍ਹਾਂ ਡਿਵਾਈਸਾਂ ਲਈ ਚੁਣੇ ਹੋਏ ਬੈਂਕ ਕਾਰਡਸ ਤੋਂ ਭੁਗਤਾਨ ਕਰਕੇ ਤੁਹਾਨੂੰ ਕੈਸ਼ਬੈਕ ਅਤੇ ਡਿਸਕਾਊਂਟ ਦਾ ਫਾਇਦਾ ਮਿਲ ਸਕਦਾ ਹੈ।
- iPhone 15 ਸੀਰੀਜ਼ ਦੇ ਲਾਂਚ ਹੋਣ ਤੋਂ ਬਾਅਦ ਹੁਣ ਆਈਫੋਨ 16 ਸੀਰੀਜ਼ ਵੀ ਹੋ ਸਕਦੀ ਲਾਂਚ, ਕੰਪਨੀ iPhone 16 Pro Max 'ਚ ਕਰ ਸਕਦੀ ਹੈ ਕਈ ਬਦਲਾਅ
- Samsung ਯੂਜ਼ਰਸ ਲਈ ਕੰਪਨੀ ਨੇ ਰੋਲਆਊਟ ਕੀਤਾ 'Bixby Text Call' ਫੀਚਰ, ਹੁਣ ਆਉਣ ਵਾਲੀਆਂ ਕਾਲਾਂ ਨੂੰ ਚੁੱਕਣ ਦੀ ਸਮੱਸਿਆਂ ਹੋਵੇਗੀ ਖਤਮ
- iQOO 12 ਸੀਰੀਜ਼ ਅੱਜ ਹੋਣ ਜਾ ਰਹੀ ਲਾਂਚ, ਜਾਣੋ ਕੀਮਤ ਅਤੇ ਮਿਲਣਗੇ ਸ਼ਾਨਦਾਰ ਫੀਚਰਸ
iMac M3 ਦੇ ਫੀਚਰਸ: iMac 'ਚ M3 ਚਿਪ ਤੋਂ ਇਲਾਵਾ 24-ਇੰਚ ਦੀ 4.5K ਦੀ ਰੇਟਿਨਾ ਡਿਸਪਲੇ ਦਿੱਤੀ ਗਈ ਹੈ ਅਤੇ 500nits ਦੀ ਪੀਕ ਬ੍ਰਾਈਟਨੈਸ ਮਿਲਦੀ ਹੈ। ਇਸ 'ਚ WiFi 6E, Bluetooth 5.3, ਚਾਰ USB ਟਾਈਪ-ਸੀ ਪੋਰਟ ਕਨੈਕਟੀਵਿਟੀ ਮਿਲਦੀ ਹੈ। ਇਸ 'ਚ 108P ਫੇਸਟਾਈਮ ਕੈਮਰਾ ਅਤੇ 6-ਸਪੀਕਰਸ ਸੈਟਅੱਪ ਸਪੈਸ਼ਲ ਆਡੀਓ ਜਾਂ Dolby Atmos ਦਾ ਸਪੋਰਟ ਦਿੱਤਾ ਗਿਆ ਹੈ।
MacBook Pro M3 ਦੇ ਫੀਚਰਸ: MacBook Pro M3 ਮਾਡਲਸ ਨੂੰ ਗ੍ਰਾਹਕ M3, M3 Pro और M3 Max ਚਿਪਸੈੱਟ ਦੇ ਨਾਲ ਖਰੀਦ ਸਕਦੇ ਹਨ। ਇਸ 'ਚ 14 ਇੰਚ ਅਤੇ 16 ਇੰਚ ਰੇਟਿਨਾ XDR ਡਿਸਪਲੇ, ਜੋ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਇਸਦੇ ਨਾਲ ਹੀ ਇਸ ਡਿਵਾਈਸ 'ਚ 1600nits ਅਤੇ 600nits ਦੀ ਪੀਕ ਬ੍ਰਾਈਟਨੈਸ ਆਫ਼ਰ ਕੀਤੀ ਜਾ ਰਹੀ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ MacBook Pro M3 ਮਾਡਲ ਦੇ ਨਾਲ ਯੂਜ਼ਰਸ ਨੂੰ 22 ਘੰਟੇ ਤੱਕ ਦੀ ਬੈਟਰੀ ਲਾਈਫ਼ ਵੀ ਮਿਲ ਸਕਦੀ ਹੈ।