ਹੈਦਰਾਬਾਦ: Redmi ਨੇ ਆਪਣੇ ਗ੍ਰਾਹਕਾਂ ਲਈ Redmi Note 13 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ ਨੂੰ ਭਾਰਤ 'ਚ ਲਾਂਚ ਕੀਤਾ ਗਿਆ ਹੈ। Redmi Note 13 ਸੀਰੀਜ਼ 'ਚ Redmi Note 13 5G, Redmi Note 13 Pro ਅਤੇ Redmi Note 13 Plus ਸਮਾਰਟਫੋਨ ਸ਼ਾਮਲ ਹਨ।
-
Hold onto your excitement—it's the final 13 minutes!
— Xiaomi India (@XiaomiIndia) January 4, 2024 " class="align-text-top noRightClick twitterSection" data="
The grand reveal of the #RedmiNote13 5G Series is almost here. 🎉
Join us live for the unforgettable #SuperNote launch:
Xiaomi India: https://t.co/DBwAlisvW6
Redmi India: https://t.co/TTRpYACdaThttps://t.co/D3b3Qt4Ujl:… pic.twitter.com/hmmfdFBwWL
">Hold onto your excitement—it's the final 13 minutes!
— Xiaomi India (@XiaomiIndia) January 4, 2024
The grand reveal of the #RedmiNote13 5G Series is almost here. 🎉
Join us live for the unforgettable #SuperNote launch:
Xiaomi India: https://t.co/DBwAlisvW6
Redmi India: https://t.co/TTRpYACdaThttps://t.co/D3b3Qt4Ujl:… pic.twitter.com/hmmfdFBwWLHold onto your excitement—it's the final 13 minutes!
— Xiaomi India (@XiaomiIndia) January 4, 2024
The grand reveal of the #RedmiNote13 5G Series is almost here. 🎉
Join us live for the unforgettable #SuperNote launch:
Xiaomi India: https://t.co/DBwAlisvW6
Redmi India: https://t.co/TTRpYACdaThttps://t.co/D3b3Qt4Ujl:… pic.twitter.com/hmmfdFBwWL
Redmi Note 13 ਸੀਰੀਜ਼ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Redmi Note 13 ਦੇ 6GB ਰੈਮ+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 20,999 ਰੁਪਏ, 8GB ਰੈਮ+256GB ਸਟੋਰੇਜ ਵਾਲੇ ਮਾਡਲ ਦੀ ਕੀਮਤ 22,999 ਰੁਪਏ ਅਤੇ 12GB ਰੈਮ+256GB ਸਟੋਰੇਜ ਵਾਲੇ ਮਾਡਲ ਦੀ ਕੀਮਤ 24,999 ਰੁਪਏ ਰੱਖੀ ਗਈ ਹੈ। ਇਸ ਸਮਾਰਟਫੋਨ ਨੂੰ ਗੋਲਡ, ਵਾਈਟ ਅਤੇ ਬਲੈਕ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ। Redmi Note 13 ਪ੍ਰੋ ਸਮਾਰਟਫੋਨ ਦੇ 8GB ਰੈਮ+256GB ਸਟੋਰੇਜ ਵਾਲੇ ਮਾਡਲ ਦੀ ਕੀਮਤ 33,999 ਰੁਪਏ ਅਤੇ 12GB ਰੈਮ+512GB ਸਟੋਰੇਜ ਵਾਲੇ ਮਾਡਲ ਨੂੰ 37,999 ਰੁਪਏ 'ਚ ਪੇਸ਼ ਕੀਤਾ ਗਿਆ ਹੈ। ਇਸ ਫੋਨ ਨੂੰ ਵਾਈਟ, ਪਰਪਲ ਅਤੇ ਬਲੈਕ ਕਲਰ ਆਪਸ਼ਨਾਂ 'ਚ ਲਿਆਂਦਾ ਗਿਆ ਹੈ। Redmi Note 13 Pro + 5G ਦੇ 8GB ਰੈਮ+256GB ਸਟੋਰੇਜ ਵਾਲੇ ਮਾਡਲ ਦੀ ਕੀਮਤ 33,999 ਰੁਪਏ ਅਤੇ 12GB ਰੈਮ+512GB ਸਟੋਰੇਜ ਦੀ ਕੀਮਤ 37,999 ਰੁਪਏ ਹੈ। ਇਸ ਫੋਨ ਨੂੰ ਵਾਈਟ, ਪਰਪਲ ਅਤੇ ਬਲੈਕ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ।
Redmi Note 13 ਸੀਰੀਜ਼ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Redmi Note 13 ਸੀਰੀਜ਼ 'ਚ 6.67 ਇੰਚ ਦੀ AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 2400x1080 ਪਿਕਸਲ, 120Hz ਰਿਫ੍ਰੈਸ਼ ਦਰ ਅਤੇ 240Hz ਟਚ ਸੈਪਲਿੰਗ ਦਰ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Dimension 6080 ਚਿਪਸੈੱਟ ਮਿਲਦੀ ਹੈ, ਜਿਸਨੂੰ 8GB ਤੱਕ LPDDR4X ਰੈਮ ਅਤੇ 256GB ਤੱਕ UFS 2.2 ਦੀ ਸਟੋਰੇਜ ਦੇ ਨਾਲ ਜੋੜਿਆ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ Redmi Note 13 ਦੇ ਵੈਨਿਲਾ ਮਾਡਲ 'ਚ 100MP ਦਾ ਦੋਹਰਾ ਰਿਅਰ ਦਿੱਤਾ ਗਿਆ ਹੈ, ਪ੍ਰੋ ਮਾਡਲ 'ਚ OIS ਦੇ ਨਾਲ 200MP ਸੈਮਸੰਗ ISOCELL HP3 ਪ੍ਰਾਈਮਰੀ ਟ੍ਰਿਪਲ ਰਿਅਰ ਕੈਮਰਾ ਮਿਲਦਾ ਹੈ। Redmi Note 13 ਸੀਰੀਜ਼ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ।