ਹੈਦਰਾਬਾਦ: Redmi ਆਪਣੇ ਭਾਰਤੀ ਗ੍ਰਾਹਕਾਂ ਲਈ Redmi Note 13 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ ਦੀ ਲਾਂਚ ਡੇਟ ਸਾਹਮਣੇ ਆ ਗਈ ਹੈ। ਇਹ ਸੀਰੀਜ਼ 4 ਜਨਵਰੀ ਨੂੰ ਲਾਂਚ ਹੋਵੇਗੀ। Redmi Note 13 ਸੀਰੀਜ਼ 'ਚ Redmi Note 13, Redmi Note 13 ਪ੍ਰੋ ਅਤੇ Redmi Note 13 ਪ੍ਰੋ ਪਲੱਸ ਸਮਾਰਟਫੋਨ ਸ਼ਾਮਲ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Redmi Note 13 ਸੀਰੀਜ਼ ਨੂੰ ਚੀਨ 'ਚ ਲਾਂਚ ਕੀਤਾ ਜਾ ਚੁੱਕਾ ਹੈ।
-
Gear up, India!
— Xiaomi India (@XiaomiIndia) December 13, 2023 " class="align-text-top noRightClick twitterSection" data="
The #RedmiNote13 5G Series is making its grand entrance on January 4th, 2024.
Prepare to witness power like never before as we redefine the game. Brace for impact, the extraordinary is on its way!
Get Note-ified: https://t.co/BmFImsFpMZ#SuperNote pic.twitter.com/kYwuSSWfyw
">Gear up, India!
— Xiaomi India (@XiaomiIndia) December 13, 2023
The #RedmiNote13 5G Series is making its grand entrance on January 4th, 2024.
Prepare to witness power like never before as we redefine the game. Brace for impact, the extraordinary is on its way!
Get Note-ified: https://t.co/BmFImsFpMZ#SuperNote pic.twitter.com/kYwuSSWfywGear up, India!
— Xiaomi India (@XiaomiIndia) December 13, 2023
The #RedmiNote13 5G Series is making its grand entrance on January 4th, 2024.
Prepare to witness power like never before as we redefine the game. Brace for impact, the extraordinary is on its way!
Get Note-ified: https://t.co/BmFImsFpMZ#SuperNote pic.twitter.com/kYwuSSWfyw
Xiaomi ਨੇ Redmi Note 13 ਸੀਰੀਜ਼ ਦੀ ਲਾਂਚ ਡੇਟ ਨੂੰ ਕੀਤਾ ਟੀਜ਼: Xiaomi ਨੇ Redmi Note 13 ਸੀਰੀਜ਼ ਦੀ ਲਾਂਚ ਨੂੰ ਟੀਜ਼ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤਾ ਹੈ, ਜਿਸ ਰਾਹੀ ਪੁਸ਼ਟੀ ਕੀਤੀ ਗਈ ਹੈ ਕਿ Redmi Note 13 ਸੀਰੀਜ਼ ਨੂੰ ਭਾਰਤ 'ਚ 4 ਜਨਵਰੀ ਦੇ ਦਿਨ ਲਾਂਚ ਕੀਤਾ ਜਾਵੇਗਾ। ਇਸ ਲਾਂਚ ਇਵੈਂਟ ਨੂੰ ਕੰਪਨੀ ਦੇ ਅਧਿਕਾਰਿਤ ਚੈਨਲ ਅਤੇ ਸੋਸ਼ਲ ਮੀਡੀਆ ਪੇਜ 'ਤੇ ਲਾਈਵ ਸਟ੍ਰੀਮ ਕੀਤਾ ਜਾਵੇਗਾ।
Redmi Note 13 ਸੀਰੀਜ਼ ਦੇ ਫੀਚਰਸ: Redmi Note 13 ਸੀਰੀਜ਼ 'ਚ 6.67 ਇੰਚ 1.5K FHD AMOLED ਸਕ੍ਰੀਨ ਮਿਲੇਗੀ, ਜੋ 120Hz ਦੇ ਰਿਫ੍ਰੈਸ਼ ਪੈਨਲ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਸੀਰੀਜ਼ 'ਚ ਸਨੈਪਡ੍ਰੈਗਨ 7s ਜੇਨ 2 SoC ਅਤੇ ਮੀਡੀਆਟੇਕ Dimension 7200 ਅਲਟ੍ਰਾ SoC ਚਿਪਸੈੱਟ ਮਿਲੇਗੀ। ਇਸ ਸੀਰੀਜ਼ 'ਚ 16GB ਰੈਮ ਅਤੇ 512GB ਸਟੋਰੇਜ ਮਿਲ ਸਕਦੀ ਹੈ। Redmi Note 13 ਸੀਰੀਜ਼ ਨੂੰ 5,000mAh ਅਤੇ 5,100mAh ਦੀ ਬੈਟਰੀ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ, ਜੋ 67 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ 'ਚ ਆਪਟੀਕਲ ਇਮੇਜ਼ ਦੇ ਨਾਲ 200MP ਸੈਮਸੰਗ ISOCELL HP3 ਸੈਂਸਰ, 8MP ਦਾ ਅਲਟ੍ਰਾ ਵਾਈਡ ਸੈਂਸਰ ਅਤੇ 2MP ਦਾ ਮੈਕਰੋ ਸੈਂਸਰ ਮਿਲੇਗਾ। ਸੈਲਫ਼ੀ ਲਈ ਫੋਨ 'ਚ 16MP ਦਾ ਫਰੰਟ ਕੈਮਰਾ ਮਿਲ ਸਕਦਾ ਹੈ।
Redmi Note 13 ਸੀਰੀਜ਼ ਦੀ ਕੀਮਤ: Redmi Note 13 ਪ੍ਰੋ ਦੀ ਕੀਮਤ 23,000 ਰੁਪਏ ਦੇ ਕਰੀਬ ਹੋ ਸਕਦੀ ਹੈ, ਜਦਕਿ Redmi Note 13 ਪ੍ਰੋ ਪਲੱਸ ਦੀ ਕੀਮਤ 30,000 ਰੁਪਏ ਹੋ ਸਕਦੀ ਹੈ। ਹਾਲਾਂਕਿ, ਕੰਪਨੀ ਨੇ ਅਜੇ ਤੱਕ ਕੀਮਤ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ।