ETV Bharat / science-and-technology

Redmi Note 13 ਸੀਰੀਜ਼ ਕੱਲ੍ਹ ਭਾਰਤ 'ਚ ਲਾਂਚ ਹੋਣ ਲਈ ਹੈ ਤਿਆਰ, ਜਾਣੋ ਕੀਮਤ - Redmi Note 13 ਦੀ ਕੀਮਤ

Redmi Note 13 Series Launch Date: Redmi ਆਪਣੇ ਗ੍ਰਾਹਕਾਂ ਲਈ Redmi Note 13 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ ਨੂੰ ਕੱਲ੍ਹ ਲਾਂਚ ਕੀਤਾ ਜਾਵੇਗਾ।

Redmi Note 13 Series Launch Date
Redmi Note 13 Series Launch Date
author img

By ETV Bharat Tech Team

Published : Jan 3, 2024, 1:34 PM IST

ਹੈਦਰਾਬਾਦ: Redmi ਆਪਣੇ ਗ੍ਰਾਹਕਾਂ ਲਈ Redmi Note 13 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ ਨੂੰ ਕੱਲ੍ਹ ਭਾਰਤ 'ਚ ਲਾਂਚ ਕੀਤਾ ਜਾਵੇਗਾ। ਲਾਂਚ ਤੋਂ ਪਹਿਲਾ ਇਸ ਸੀਰੀਜ਼ ਬਾਰੇ ਕਾਫ਼ੀ ਜਾਣਕਾਰੀ ਆਨਲਾਈਨ ਸਾਹਮਣੇ ਆ ਗਈ ਹੈ। Redmi Note 13 ਸੀਰੀਜ਼ 'ਚ Redmi Note 13 5G, Redmi Note 13 ਪ੍ਰੋ ਅਤੇ Redmi Note 13 ਪ੍ਰੋ ਪਲੱਸ ਸਮਾਰਟਫੋਨ ਸ਼ਾਮਲ ਹੋਣਗੇ। ਇਸ ਤੋਂ ਇਲਾਵਾ, Redmi Note 13 ਸੀਰੀਜ਼ ਦੀ ਕੀਮਤ ਅਤੇ ਫੀਚਰਸ ਵੀ ਸਾਹਮਣੇ ਆ ਗਏ ਹਨ।

Redmi Note 13 ਸੀਰੀਜ਼ ਦੀ ਕੀਮਤ: ਫਿਲਹਾਲ, ਕੰਪਨੀ ਵੱਲੋ Redmi Note 13 ਸੀਰੀਜ਼ ਦੀ ਕੀਮਤ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ, ਪਰ ਆਨਲਾਈਨ ਇਸ ਸੀਰੀਜ਼ ਦੀ ਕੀਮਤ ਸਾਹਮਣੇ ਆ ਗਈ ਹੈ। ਇੱਕ ਟਿਪਸਟਰ ਨੇ ਇਸ ਸੀਰੀਜ਼ ਦੀ ਕੀਮਤ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। Redmi Note 13 5G ਦੇ 6GB ਰੈਮ+128GB ਸਟੋਰੇਜ ਦੀ ਕੀਮਤ 20,999 ਰੁਪਏ, 8GB ਰੈਮ+256GB ਦੀ ਕੀਮਤ 22,999 ਅਤੇ 12GB+256GB ਸਟੋਰੇਜ ਦੀ ਕੀਮਤ 24,999 ਰੁਪਏ ਹੋ ਸਕਦੀ ਹੈ। ਇਸ ਫੋਨ ਨੂੰ ਗੋਲਡ, ਵਾਈਟ ਅਤੇ ਬਲੈਕ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾ ਸਕਦਾ ਹੈ। Redmi Note 13 ਪ੍ਰੋ 5G ਦੀ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ ਦੇ 8GB ਰੈਮ+256GB ਸਟੋਰੇਜ ਦੀ ਕੀਮਤ 28,999 ਰੁਪਏ ਅਤੇ 12GB ਰੈਮ+256GB ਸਟੋਰੇਜ ਦੀ ਕੀਮਤ 32,999 ਰੁਪਏ ਹੋ ਸਕਦੀ ਹੈ। ਇਸ ਡਿਵਾਈਸ ਨੂੰ ਵਾਈਟ, ਪਰਪਲ ਅਤੇ ਬਲੈਕ ਕਲਰ ਆਪਸ਼ਨਾਂ 'ਚ ਲਿਆਂਦਾ ਜਾ ਸਕਦਾ ਹੈ। Redmi Note 13 ਪ੍ਰੋ ਪਲੱਸ 5G ਸਮਾਰਟਫੋਨ ਦੇ 8GB ਰੈਮ+256GB ਦੀ ਕੀਮਤ 33,999 ਰੁਪਏ ਅਤੇ 12GB+512GB ਸਟੋਰੇਜ ਵਾਲੇ ਮਾਡਲ ਦੀ ਕੀਮਤ 37,999 ਰੁਪਏ ਹੋ ਸਕਦੀ ਹੈ। ਇਸ ਫੋਨ ਨੂੰ ਵਾਈਟ, ਪਰਪਲ ਅਤੇ ਬਲੈਕ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾ ਸਕਦਾ ਹੈ।

  • Immerse yourself in the brilliance of #RedmiNote13 Pro 5G Series' 𝟏.𝟓𝐊 𝐀𝐌𝐎𝐋𝐄𝐃 𝐃𝐢𝐬𝐩𝐥𝐚𝐲, offering stunning clarity that brings every detail to life.

    Redefine your visual experience with unparalleled sharpness on 4th January'24.

    Get Note-ified:… pic.twitter.com/CSPiIeicId

    — Xiaomi India (@XiaomiIndia) December 26, 2023 " class="align-text-top noRightClick twitterSection" data=" ">

Redmi Note 13 ਸੀਰੀਜ਼ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Redmi Note 13 ਸੀਰੀਜ਼ 'ਚ 6.67 ਇੰਚ ਦੀ AMOLED ਡਿਸਪਲੇ ਮਿਲ ਸਕਦੀ ਹੈ, ਜੋ ਕਿ 2400x1080 ਪਿਕਸਲ, 120Hz ਰਿਫ੍ਰੈਸ਼ ਦਰ ਅਤੇ 240Hz ਟਚ ਸੈਪਲਿੰਗ ਦਰ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Dimension 6080 ਚਿਪਸੈੱਟ ਮਿਲ ਸਕਦੀ ਹੈ, ਜਿਸਨੂੰ 8GB ਤੱਕ LPDDR4X ਰੈਮ ਅਤੇ 256GB ਤੱਕ UFS 2.2 ਦੀ ਸਟੋਰੇਜ ਦੇ ਨਾਲ ਜੋੜਿਆ ਜਾ ਸਕਦਾ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ Redmi Note 13 ਦੇ ਵੈਨਿਲਾ ਮਾਡਲ 'ਚ 100MP ਦਾ ਦੋਹਰਾ ਰਿਅਰ ਕੈਮਰਾ ਮਿਲ ਸਕਦਾ ਹੈ, ਪ੍ਰੋ ਮਾਡਲ 'ਚ OIS ਦੇ ਨਾਲ 200MP ਸੈਮਸੰਗ ISOCELL HP3 ਪ੍ਰਾਈਮਰੀ ਟ੍ਰਿਪਲ ਰਿਅਰ ਕੈਮਰਾ ਮਿਲ ਸਕਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.