ਹੈਦਰਾਬਾਦ: Xiaomi ਨੇ ਕੁਝ ਸਮੇਂ ਪਹਿਲਾ Redmi 13C ਸੀਰੀਜ਼ ਨੂੰ 4G ਅਤੇ 5G ਮਾਡਲ 'ਚ ਲਾਂਚ ਕੀਤਾ ਸੀ। ਪਿਛਲੇ ਹਫ਼ਤੇ ਇਸ ਸਮਾਰਟਫੋਨ ਦੀ ਸੇਲ ਸ਼ੁਰੂ ਹੋਈ ਸੀ। ਪਹਿਲੇ ਹਫ਼ਤੇ 'ਚ ਹੀ ਇਸ ਸੀਰੀਜ਼ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ। ਕੰਪਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲੋਕਾਂ ਦੀ ਮਿਲ ਰਹੀ ਵਧੀਆਂ ਪ੍ਰਤੀਕਿਰੀਆਂ ਬਾਰੇ ਜਾਣਕਾਰੀ ਦਿੱਤੀ ਹੈ।
-
Excitement knows no bounds as we hit the milestone of 3,00,000 units sold of the new #Redmi13C Series in the first sale.
— Redmi India (@RedmiIndia) December 21, 2023 " class="align-text-top noRightClick twitterSection" data="
A heartfelt thank you, India, for making this journey so incredible.
Stay tuned for more exciting journeys ahead.#ItsTimeTo5G pic.twitter.com/4L5WwbcLk2
">Excitement knows no bounds as we hit the milestone of 3,00,000 units sold of the new #Redmi13C Series in the first sale.
— Redmi India (@RedmiIndia) December 21, 2023
A heartfelt thank you, India, for making this journey so incredible.
Stay tuned for more exciting journeys ahead.#ItsTimeTo5G pic.twitter.com/4L5WwbcLk2Excitement knows no bounds as we hit the milestone of 3,00,000 units sold of the new #Redmi13C Series in the first sale.
— Redmi India (@RedmiIndia) December 21, 2023
A heartfelt thank you, India, for making this journey so incredible.
Stay tuned for more exciting journeys ahead.#ItsTimeTo5G pic.twitter.com/4L5WwbcLk2
Redmi 13C ਸੀਰੀਜ਼ ਨੂੰ ਲੋਕਾਂ ਦੀ ਮਿਲ ਰਹੀ ਵਧੀਆਂ ਪ੍ਰਤੀਕਿਰੀਆਂ: Redmi 13C ਸੀਰੀਜ਼ ਦੇ 4G ਸਮਾਰਟਫੋਨ ਦੀ 12 ਦਸੰਬਰ ਨੂੰ ਸੇਲ ਸ਼ੁਰੂ ਹੋਈ ਸੀ ਅਤੇ 5G ਮਾਡਲ ਦੀ 16 ਦਸੰਬਰ ਨੂੰ ਸੇਲ ਸ਼ੁਰੂ ਹੋਈ ਸੀ। ਹੁਣ ਇਸਦੇ ਇੱਕ ਹਫ਼ਤੇ ਬਾਅਦ ਸੇਲ ਦੇ ਅੰਕੜੇ ਕੰਪਨੀ ਨੇ ਜਾਰੀ ਕੀਤੇ ਹਨ। Xiaomi ਅਨੁਸਾਰ, ਕੰਪਨੀ ਨੇ ਪਹਿਲੇ ਹਫ਼ਤੇ 'ਚ ਇਸ ਸੀਰੀਜ਼ ਦੇ ਕੁੱਲ 3 ਲੱਖ ਤੋਂ ਜ਼ਿਆਦਾ ਫੋਨ ਵੇਚੇ ਹਨ। ਇਸ ਸੀਰੀਜ਼ ਨੂੰ Mi.com ਐਮਾਜ਼ਾਨ ਇੰਡੀਆ ਅਤੇ Xiaomi ਦੇ ਰਿਟੇਲ ਸਟੋਰ ਦੇ ਰਾਹੀ ਵੇਚਿਆ ਗਿਆ ਹੈ। ਕੰਪਨੀ ਨੇ ਇਹ ਵੀ ਦੱਸਿਆ ਕਿ Redmi 13C 5G ਇੱਕ ਅਜਿਹਾ ਸਮਾਰਟਫੋਨ ਬਣ ਗਿਆ ਹੈ, ਜਿਸਨੂੰ ਐਮਾਜ਼ਾਨ ਤੋਂ ਸੇਲ ਦੇ ਪਹਿਲੇ ਦਿਨ ਹੀ ਗ੍ਰਾਹਕਾਂ ਨੇ ਸਭ ਤੋਂ ਜ਼ਿਆਦਾ ਖਰੀਦਿਆ ਹੈ।
Redmi 13C ਦੇ ਫੀਚਰਸ: Redmi 13C ਸਮਾਰਟਫੋਨ 'ਚ 6.74 ਇੰਚ ਦੀ ਵੱਡੀ LCD ਡਿਸਪਲੇ ਦਿੱਤੀ ਗਈ ਹੈ, ਜੋ 90Hz ਦੇ ਰਿਫ੍ਰੈਸ਼ ਦਰ ਅਤੇ 450nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਇਸ ਫੋਨ ਨੂੰ ਭਾਰਤੀ ਬਾਜ਼ਾਰ 'ਚ ਮੀਡੀਆਟੇਕ Dimensity 6100+ਪ੍ਰੋਸੈਸਰ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਸਮਾਰਟਫੋਨ ਦੀ ਕੀਮਤ 10,000 ਰੁਪਏ ਤੋਂ ਘਟ ਹੈ। ਇਸਦੇ ਨਾਲ ਹੀ Redmi 13C ਸਮਾਰਟਫੋਨ 'ਚ 8GB ਤੱਕ ਦੀ ਰੈਮ ਅਤੇ 256GB ਸਟੋਰੇਜ ਮਿਲਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP ਦਾ ਪ੍ਰਾਈਮਰੀ ਅਤੇ 2MP ਦਾ ਮੈਕਰੋ ਕੈਮਰਾ ਦਿੱਤਾ ਗਿਆ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 8MP ਦਾ ਫਰੰਟ ਕੈਮਰਾ ਮਿਲਦਾ ਹੈ। Redmi 13C ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 18 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
Redmi 13C ਦੀ ਕੀਮਤ: Redmi 13C ਸਮਾਰਟਫੋਨ ਦੇ 4GB+128GB ਵਾਲੇ ਮਾਡਲ ਨੂੰ 8,999 ਰੁਪਏ, 6GB+128GB ਵਾਲੇ ਮਾਡਲ ਨੂੰ 9,999 ਰੁਪਏ ਅਤੇ 8GB+256GB ਨੂੰ 11,499 ਰੁਪਏ 'ਚ ਲਾਂਚ ਕੀਤਾ ਗਿਆ ਹੈ।