ਹੈਦਰਾਬਾਦ: Realme ਇਸ ਮਹੀਨੇ ਆਪਣੇ ਗ੍ਰਾਹਕਾਂ ਲਈ Realme Note 1 ਸੀਰੀਜ਼ ਨੂੰ ਲਾਂਚ ਕਰ ਸਕਦੀ ਹੈ। Realme ਦੇ ਸੀਈਓ ਨੇ ਪੋਸਟ ਸ਼ੇਅਰ ਕਰਕੇ ਕਿਹਾ ਹੈ ਕਿ ਕੁਝ ਵੱਡੇ ਲਈ ਤਿਆਰ ਹੋ ਜਾਓ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ Realme ਨਵੀਂ Note ਸੀਰੀਜ਼ ਲਾਂਚ ਕਰਨ ਵਾਲੀ ਹੈ। ਇੱਕ ਲੀਕ ਤੋਂ ਪਤਾ ਲੱਗਾ ਹੈ ਕਿ Realme Note 1 ਨੋਟ ਸੀਰੀਜ਼ ਦਾ ਪਹਿਲਾ ਫੋਨ ਹੋਵੇਗਾ। ਲੀਕ 'ਚ ਫੋਨ ਦੇ ਫੀਚਰਸ ਦਾ ਖੁਲਾਸਾ ਵੀ ਹੋਇਆ ਹੈ।
-
Get ready for something big! I'm excited to share that realme is about to launch the brand-new Note Series. Stay tuned for the latest updates! #realmeNoteSeries pic.twitter.com/MgAa2GTnkY
— Sky Li (@skyli_realme) January 15, 2024 " class="align-text-top noRightClick twitterSection" data="
">Get ready for something big! I'm excited to share that realme is about to launch the brand-new Note Series. Stay tuned for the latest updates! #realmeNoteSeries pic.twitter.com/MgAa2GTnkY
— Sky Li (@skyli_realme) January 15, 2024Get ready for something big! I'm excited to share that realme is about to launch the brand-new Note Series. Stay tuned for the latest updates! #realmeNoteSeries pic.twitter.com/MgAa2GTnkY
— Sky Li (@skyli_realme) January 15, 2024
Realme Note 1 ਸਮਾਰਟਫੋਨ ਜਲਦ ਹੋ ਸਕਦੈ ਲਾਂਚ: ਮਿਲੀ ਜਾਣਕਾਰੀ ਅਨੁਸਾਰ, Realme Note 1 ਫੋਨ 24 ਜਨਵਰੀ ਨੂੰ ਲਾਂਚ ਹੋਵੇਗਾ। Realme Note 1 ਨੋਟ ਸੀਰੀਜ਼ ਦਾ ਪਹਿਲਾ ਫੋਨ ਹੋਵੇਗਾ। ਇਸ ਸਮਾਰਟਫੋਨ ਨੂੰ ਲੈ ਕੇ ਇੱਕ ਲੀਕ ਸਾਹਮਣੇ ਆਇਆ ਹੈ ਕਿ ਇਹ ਫੋਨ Infinix Note 30 ਅਤੇ Redmi Note 13 ਨੂੰ ਟੱਕਰ ਦੇਵੇਗਾ।
Realme Note 1 ਸਮਾਰਟਫੋਨ ਦੇ ਫੀਚਰਸ: ਲੀਕ ਅਨੁਸਾਰ, Realme Note 1 'ਚ 6.67 ਇੰਚ ਦੀ FHD OLED ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Dimension 7050 ਚਿਪਸੈੱਟ ਮਿਲ ਸਕਦੀ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 67 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 108MP+8MP+2MP ਟ੍ਰਿਪਲ ਕੈਮਰਾ ਸੈਟਅੱਪ ਅਤੇ 16MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। Realme Note 1 ਨੂੰ ਡਿਸਪਲੇ ਫਿੰਗਰਪ੍ਰਿੰਟ ਸੈਂਸਰ ਅਤੇ ਦੋਹਰੇ ਸਪੀਕਰ ਦੇ ਨਾਲ ਪੇਸ਼ ਕੀਤਾ ਜਾਵੇਗਾ।
OnePlus Buds 3 ਦੀ ਲਾਂਚ ਡੇਟ: ਇਸ ਤੋਂ ਇਲਾਵਾ, OnePlus ਆਪਣੇ ਗ੍ਰਾਹਕਾਂ ਲਈ OnePlus Buds 3 ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸਦੀ ਲਾਂਚ ਡੇਟ ਬਾਰੇ ਕੰਪਨੀ ਨੇ ਐਲਾਨ ਕਰ ਦਿੱਤਾ ਹੈ। OnePlus Buds ਨੂੰ 23 ਜਨਵਰੀ ਦੇ ਦਿਨ OnePlus 12 ਅਤੇ OnePlus 12R ਸਮਾਰਟਫੋਨ ਦੇ ਨਾਲ ਲਾਂਚ ਕੀਤਾ ਜਾਵੇਗਾ। OnePlus Buds 3 ਨੂੰ ਯੂਰੋਪ, ਅਮਰੀਕਾ ਅਤੇ ਭਾਰਤੀ ਬਾਜ਼ਾਰ 'ਚ ਲਿਆਂਦਾ ਜਾ ਰਿਹਾ ਹੈ। ਭਾਰਤੀ ਸਮੇਂ ਅਨੁਸਾਰ, OnePlus ਦਾ ਲਾਂਚ ਇਵੈਂਟ 23 ਜਨਵਰੀ ਨੂੰ ਸ਼ਾਮ 7:30 ਵਜੇ ਸ਼ਡਿਊਲ ਕੀਤਾ ਗਿਆ ਹੈ। OnePlus Buds 3 ਨੂੰ ਤੁਸੀਂ ਆਨਲਾਈਨ ਸ਼ਾਪਿੰਗ ਪਲੇਟਫਾਰਮ ਐਮਾਜ਼ਾਨ, ਫਲਿੱਪਕਾਰਟ, ਮਿੰਤਰਾ ਅਤੇ OnePlus ਦੇ ਆਨਲਾਈਨ ਸਟੋਰ ਤੋਂ ਖਰੀਦ ਸਕੋਗੇ।