ਹੈਦਰਾਬਾਦ: ਚੀਨੀ ਕੰਪਨੀ Oppo ਨੇ ਆਪਣਾ ਨਵਾਂ ਸਮਾਰਟਫੋਨ Oppo A2 ਚੀਨ 'ਚ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ 'ਚ ਮੀਡੀਆਟੇਕ Dimensity 6020 ਪ੍ਰੋਸੈਸਰ ਦੇ ਨਾਲ 12GB ਰੈਮ ਅਤੇ 512GB ਸਟੋਰੇਜ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਸਮਾਰਟਫੋਨ 'ਚ ਹੋਰ ਵੀ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ।
Oppo A2 ਸਮਾਰਟਫੋਨ ਦੇ ਫੀਚਰਸ: Oppo A2 ਸਮਾਰਟਫੋਨ 'ਚ 6.72 ਇੰਚ ਦੀ LTPS LCD ਡਿਸਪਲੇ ਦਿੱਤੀ ਗਈ ਹੈ, ਜੋ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਇਸ ਸਮਾਰਟਫੋਨ 'ਚ ਮੀਡੀਆਟੇਕ 6020 ਪ੍ਰੋਸੈਸਰ ਦਿੱਤਾ ਗਿਆ ਹੈ। Oppo A2 ਸਮਾਰਟਫੋਨ 'ਚ 12GB LPDDR4X ਰੈਮ ਅਤੇ Mali-G57 MC2 ਦਿੱਤੀ ਗਈ ਹੈ ਅਤੇ 512GB UFS2.2 ਸਟੋਰੇਜ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਬੈਕ ਪੈਨਲ 'ਤੇ 50MP ਦਾ ਪ੍ਰਾਈਮਰੀ ਕੈਮਰਾ ਅਤੇ 2MP ਦਾ ਸੈਕੰਡਰੀ ਸੈਂਸਰ ਦਿੱਤਾ ਗਿਆ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 8MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 33ਵਾਟ ਦੇ SuperVOOC ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
Oppo A2 ਸਮਾਰਟਫੋਨ ਦੀ ਕੀਮਤ: Oppo A2 ਸਮਾਰਟਫੋਨ ਚੀਨ 'ਚ ਲਾਂਚ ਹੋਇਆ ਹੈ। ਇਸ ਸਮਾਰਟਫੋਨ ਦੇ 12GB ਰੈਮ ਅਤੇ 256GB ਸਟੋਰੇਜ ਵਾਲੇ ਮਾਡਲ ਦੀ ਕੀਮਤ 16,500 ਰੁਪਏ ਰੱਖੀ ਗਈ ਹੈ। ਇਸ ਤੋਂ ਇਲਾਵਾ 12GB ਰੈਮ ਅਤੇ 512GB ਸਟੋਰੇਜ ਵਾਲੇ ਮਾਡਲ ਦੀ ਕੀਮਤ 20,000 ਰੁਪਏ ਰੱਖੀ ਗਈ ਹੈ। ਇਸ ਫੋਨ ਨੂੰ ਕ੍ਰਿਸਟਲ ਵਾਇਲੇਟ, ਜਿੰਘਾਈ ਬਲੈਕ ਅਤੇ ਕਿੰਗਬੋ ਐਮਰਾਲਡ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ।