ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਇਸ ਐਪ ਨੂੰ ਅਪਡੇਟ ਕਰ ਰਹੀ ਹੈ। ਹੁਣ ਕੰਪਨੀ ਯੂਜ਼ਰਸ ਲਈ ਇੱਕ ਹੋਰ ਨਵਾਂ ਫੀਚਰ ਪੇਸ਼ ਕਰਨ ਜਾ ਰਹੀ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਇੱਕ ਹੀ ਐਪ 'ਚ ਦੋ ਵਟਸਐਪ ਅਕਾਊਂਟਸ ਲੌਗਇਨ ਕਰ ਸਕਦੇ ਹਨ। ਮੈਟਾ ਨੇ ਅਧਿਕਾਰਤ ਤੌਰ 'ਤੇ ਪੁਸ਼ਟੀ ਕੀਤੀ ਹੈ ਕਿ ਇਹ ਸੁਵਿਧਾ ਆਉਣ ਵਾਲੇ ਹਫ਼ਤਿਆਂ ਜਾਂ ਮਹੀਨਿਆਂ 'ਚ ਐਂਡਰਾਈਡ ਯੂਜ਼ਰਸ ਲਈ ਉਪਲਬਧ ਹੋ ਜਾਵੇਗੀ।
- " class="align-text-top noRightClick twitterSection" data="">
ਇੱਕ ਐਪ 'ਚ ਇਸ ਤਰ੍ਹਾਂ ਚਲਾ ਸਕੋਗੇ ਦੋ ਵਟਸਐਪ ਅਕਾਊਂਟਸ: ਇੱਕ ਹੀ ਐਪ 'ਚ ਦੋ ਫੋਨ ਨੰਬਰ ਐਕਟਿਵ ਕਰਨ ਲਈ ਸਭ ਤੋਂ ਪਹਿਲਾ ਐਂਡਰਾਈਡ ਫੋਨ 'ਤੇ ਵਟਸਐਪ ਖੋਲ੍ਹੋ। ਫਿਰ ਤਿੰਨ ਡਾਟ 'ਤੇ ਕਲਿੱਕ ਕਰੋ ਅਤੇ ਸੈਟਿੰਗਸ 'ਤੇ ਟੈਪ ਕਰੋ। ਉਸ ਤੋਂ ਬਾਅਦ ਪ੍ਰੋਫਾਈਲ ਨਾਮ ਦੇ ਅੱਗੇ ਡ੍ਰੌਪ ਡਾਊਨ ਐਰੋ 'ਤੇ ਕਲਿੱਕ ਕਰੋ ਅਤੇ ਆਪਣੇ ਵਟਸਐਪ ਅਕਾਊਂਟ 'ਚ ਇੱਕ ਹੋਰ ਮੋਬਾਈਲ ਨੰਬਰ ਜੋੜੋ। ਇਸ ਤਰ੍ਹਾਂ ਤੁਸੀਂ ਇੱਕ ਹੀ ਐਪ 'ਚ ਦੋ ਵਟਸਐਪ ਅਕਾਊਂਟਸ ਲੌਗਇਨ ਕਰ ਸਕੋਗੇ।
View Once ਮੋਡ ਫੀਚਰ: ਇਸ ਤੋਂ ਇਲਾਵਾ, ਕੰਪਨੀ View Once ਮੋਡ ਫੀਚਰ ਵੀ ਪੇਸ਼ ਕਰਨ ਜਾ ਰਹੀ ਹੈ। ਇਸ ਫੀਚਰ ਨੂੰ Voice ਨੋਟ 'ਚ ਜੋੜਿਆ ਜਾ ਰਿਹਾ ਹੈ। Wabetainfo ਨੇ ਦੱਸਿਆਂ ਕਿ ਵਟਸਐਪ ਆਪਣੇ ਯੂਜ਼ਰਸ ਲਈ ਨਵਾਂ ਫੀਚਰ ਲੈ ਕੇ ਆ ਰਿਹਾ ਹੈ, ਜੋ ਯੂਜ਼ਰਸ ਨੂੰ 'View Once' ਮੋਡ ਦੇ Voice ਨੋਟ ਭੇਜਣ ਦਿੰਦਾ ਹੈ। ਇਸ ਫੀਚਰ ਨੂੰ ਐਂਡਰਾਈਡ ਅਤੇ IOS ਬੀਟਾ ਟੈਸਟਰਾਂ ਲਈ ਉਪਲਬਧ ਕਰਵਾਇਆ ਜਾਵੇਗਾ। ਵਟਸਐਪ ਯੂਜ਼ਰਸ ਨੂੰ ਹੁਣ Lock ਦੇ ਨਾਲ Voice ਨੋਟ ਰਿਕਾਰਡ ਕਰਦੇ ਸਮੇਂ ਚੈਟ ਬਾਰ 'ਚ View Once ਆਈਕਨ ਦਿਖਾਈ ਦੇਵੇਗਾ। ਜਦੋ ਤੁਸੀਂ ਇਸ ਆਈਕਨ 'ਤੇ ਟੈਪ ਕਰੋਗੇ, ਤਾਂ ਤੁਹਾਡਾ Voice ਨੋਟ View Once ਮੋਡ 'ਚ ਭੇਜਿਆ ਜਾਵੇਗਾ। ਇਸ ਤੋਂ ਬਾਅਦ ਮੈਸੇਜ ਦੇਖਣ ਵਾਲਾ ਤੁਹਾਡੇ Voice ਨੋਟ ਨੂੰ ਨਾ ਸੇਵ ਕਰ ਸਕੇਗਾ ਅਤੇ ਨਾ ਹੀ ਕਿਸੇ ਦੇ ਨਾਲ ਸ਼ੇਅਰ ਕਰ ਸਕੇਗਾ। ਦੱਸ ਦਈਏ ਕਿ View Once ਮੋਡ ਦੇ ਨਾਲ Voice ਨੋਟ ਭੇਜਣ ਤੋਂ ਬਾਅਦ ਤੁਸੀਂ ਇਸਨੂੰ ਦੁਬਾਰਾ ਨਹੀਂ ਸੁਣ ਸਕੋਗੇ ਅਤੇ ਮੈਸੇਜ ਦੇਖਣ ਵਾਲਾ ਵੀ ਇੱਕ ਵਾਰ Voice ਨੋਟ ਸੁਣ ਲੈਣ ਤੋਂ ਬਾਅਦ ਇਸਨੂੰ ਨਹੀਂ ਸੁਣ ਸਕੇਗਾ।