ਹੈਦਰਾਬਾਦ: ਟਵਿੱਟਰ ਨੇ Revenue ਸ਼ੇਅਰਿੰਗ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ। ਇਸਦੇ ਤਹਿਤ ਇਹ ਸੋਸ਼ਲ ਮੀਡੀਆ ਪਲੇਟਫਾਰਮ ਹੁਣ ਕੰਟੇਟ ਕ੍ਰਿਏਟਰਸ ਨੂੰ ਉਨ੍ਹਾਂ ਦੇ ਪੋਸਟਾ ਅਤੇ ਆਉਣ ਵਾਲੇ ਜਵਾਬਾ ਵਿੱਚ ਦਿਖਣ ਵਾਲੇ ਐਡਸ ਤੋਂ ਹੋਣ ਵਾਲੀ ਕਮਾਈ ਵਿੱਚ ਹਿੱਸਾ ਦੇਣਗੇ। ਐਲੋਨ ਮਸਕ ਨੇ ਐਲਾਨ ਕੀਤਾ ਸੀ ਕਿ ਪਹਿਲੇ ਰਾਊਂਡ ਦੇ ਪੇਆਊਟ ਵਿੱਚ 5 ਮਿਲੀਅਨ ਡਾਲਰ ਜਾਰੀ ਕੀਤੇ ਜਾਣਗੇ।
ਟਵਿੱਟਰ ਨੇ ਟਵੀਟ ਕਰ ਦਿੱਤੀ ਜਾਣਕਾਰੀ: ਟਵਿੱਟਰ ਦੇ ਪੇਜ ਤੋਂ ਟਵੀਟ ਕੀਤਾ ਗਿਆ ਹੈ। ਜਿਸ ਵਿੱਚ ਕਿਹਾ ਗਿਆ ਹੈ, "ਸਰਪ੍ਰਾਇਜ਼, ਅੱਜ ਅਸੀਂ ਆਪਣਾ ਕ੍ਰਿਏਟਰ Ad Revenue Sharing ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ। ਹੁਣ ਕ੍ਰਿਏਟਰਸ ਨੂੰ ਵਿਗਿਆਪਨ ਤੋਂ ਹੋਣ ਵਾਲੀ ਕਮਾਈ ਵਿੱਚ ਹਿੱਸੇਦਾਰੀ ਮਿਲੇਗੀ। ਸਾਡਾ ਇਹ ਕਦਮ ਹੋਰ ਜ਼ਿਆਦਾ ਲੋਕਾਂ ਨੂੰ ਪੈਸੇ ਕਮਾਉਣ ਵਿੱਚ ਮਦਦ ਕਰੇਗਾ। ਆਉਣ ਵਾਲੇ ਸਮੇਂ ਵਿੱਚ ਅਸੀਂ ਇਸ ਪ੍ਰੋਗਰਾਮ ਦਾ ਦਾਇਰਾ ਹੋਰ ਵਧਾ ਦੇਵਾਂਗੇ, ਤਾਂਕਿ ਸਾਰੇ ਕ੍ਰਿਏਟਰਸ ਇਸ ਲਈ ਅਪਲਾਈ ਕਰ ਸਕਣ।"
-
Surprise! Today we launched our Creator Ads Revenue Sharing program.
— Twitter (@Twitter) July 13, 2023 " class="align-text-top noRightClick twitterSection" data="
We’re expanding our creator monetization offering to include ads revenue sharing for creators. This means that creators can get a share in ad revenue, starting in the replies to their posts. This is part of our…
">Surprise! Today we launched our Creator Ads Revenue Sharing program.
— Twitter (@Twitter) July 13, 2023
We’re expanding our creator monetization offering to include ads revenue sharing for creators. This means that creators can get a share in ad revenue, starting in the replies to their posts. This is part of our…Surprise! Today we launched our Creator Ads Revenue Sharing program.
— Twitter (@Twitter) July 13, 2023
We’re expanding our creator monetization offering to include ads revenue sharing for creators. This means that creators can get a share in ad revenue, starting in the replies to their posts. This is part of our…
ਟਵਿੱਟਰ ਦੇ ਕੁਝ ਯੂਜ਼ਰਸ ਨੂੰ ਮਿਲੇ ਪੈਸੇ: ਇਸ ਟਵੀਟ ਨੂੰ ਐਲੋਨ ਮਸਕ ਨੇ ਰੀਟਵੀਟ ਵੀ ਕੀਤਾ ਹੈ। ਟਵਿੱਟਰ 'ਤੇ ਕੁਝ ਯੂਜ਼ਰਸ ਨੇ ਪੈਸੇ ਮਿਲਣ ਦੀ ਜਾਣਕਾਰੀ ਵੀ ਦਿੱਤੀ ਹੈ। ਇਨ੍ਹਾਂ ਵਿੱਚ ਫਲੋਰਿਡਾ ਦੇ ਤਕਨੀਕੀ ਉਦਯੋਗਪਤੀ ਬ੍ਰਾਇਨ ਕ੍ਰਾਸੇਨਸਟਾਈਨ ਵੀ ਸ਼ਾਮਲ ਹਨ। ਬ੍ਰਾਇਨ ਨੇ ਟਵੀਟ ਕਰ ਕਿਹਾ," ਟਵਿੱਟਰ ਨੇ ਹੁਣੇ-ਹੁਣੇ ਮੈਨੂੰ 25 ਹਜ਼ਾਰ ਡਾਲਰ ਪੇ ਕੀਤੇ ਹਨ।
ਕੀ ਹੈ Ad Revenue Sharing?: ਟਵਿੱਟਰ 'ਤੇ ਕਈ ਪੋਸਟਾ ਜਾਂ ਉਨ੍ਹਾਂ 'ਤੇ ਆਏ ਜਵਾਬਾ ਦੇ ਨਾਲ ਵਿਗਿਆਪਨ ਦਿਖਾਏ ਜਾਂਦੇ ਹਨ। ਇਨ੍ਹਾਂ ਵਿਗਿਆਪਨਾ ਤੋਂ ਟਵਿੱਟਰ ਕਮਾਈ ਕਰਦਾ ਹੈ। ਹੁਣ ਟਵਿੱਟਰ ਅਜਿਹੇ ਯੂਜ਼ਰਸ ਨੂੰ ਇਸ ਕਮਾਈ ਵਿੱਚੋਂ ਹਿੱਸੇਦਾਰੀ ਦੇਵੇਗਾ ਜਿਨ੍ਹਾਂ ਦੇ ਪੋਸਟਾ 'ਤੇ ਜ਼ਿਆਦਾ ਲੋਕ ਇੰਟਰੈਕਟ ਕਰਦੇ ਹਨ।
-
Twitter just paid me almost $25,000. pic.twitter.com/oIJ2Ycymzb
— Brian Krassenstein (@krassenstein) July 13, 2023 " class="align-text-top noRightClick twitterSection" data="
">Twitter just paid me almost $25,000. pic.twitter.com/oIJ2Ycymzb
— Brian Krassenstein (@krassenstein) July 13, 2023Twitter just paid me almost $25,000. pic.twitter.com/oIJ2Ycymzb
— Brian Krassenstein (@krassenstein) July 13, 2023
ਇਨ੍ਹਾਂ ਲੋਕਾਂ ਨੂੰ ਮਿਲੇਗਾ Ad Revenue Share:
- ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਤੁਹਾਡੇ ਕੋਲ ਟਵਿੱਟਰ ਬਲੂ ਦਾ ਸਬਸਕ੍ਰਿਪਸ਼ਨ ਹੋਣਾ ਜ਼ਰੂਰੀ ਹੈ ਜਾਂ ਫਿਰ ਤੁਹਾਡੀ ਸੰਸਥਾ ਦਾ ਵੈਰੀਫਾਇਡ ਹੋਣਾ ਜ਼ਰੂਰੀ ਹੈ।
- ਲਗਾਤਾਰ ਤਿੰਨ ਮਹੀਨੇ ਤੱਕ ਹਰ ਮਹੀਨੇ ਤੁਹਾਡੇ ਅਕਾਊਟ 'ਤੇ 5 ਮੀਲੀਅਨ View Likes, Retweet, Quote Tweet ਅਤੇ Reply ਦੀ ਗਿਣਤੀ 5 ਮੀਲੀਅਨ ਹੋਣੀ ਚਾਹੀਦੀ ਹੈ।
- ਕ੍ਰਿਏਟਰ Monetization Standard ਲਈ Human Review ਪਾਸ ਕਰਨਾ ਜ਼ਰੂਰੀ ਹੋਵੇਗਾ।
- ਤੁਹਾਨੂੰ ਟਵਿੱਟਰ ਬਲੂ ਲਈ ਪੈਸੇ ਖਰਚ ਕਰਨੇ ਪੈਣਗੇ।
- ਇਸਦੇ ਨਾਲ ਹੀ ਅਕਾਊਟ 'ਤੇ ਫਾਲੋਅਰਸ ਹੋਣੇ ਵੀ ਜ਼ਰੂਰੀ ਹਨ।
- ਜਿਨ੍ਹਾਂ ਲੋਕਾਂ ਦੇ 10 ਲੱਖ ਤੋਂ ਜ਼ਿਆਦਾ ਫਾਲੋਅਰਸ ਹਨ, ਉਨ੍ਹਾਂ ਨੂੰ ਟਵਿੱਟਰ ਬਲੂ ਲਈ ਪੈਸੇ ਖਰਚ ਕਰਨ ਦੀ ਲੋੜ ਨਹੀਂ ਪਵੇਗੀ।
ਟਵਿੱਟਰ ਦੀਆਂ ਸ਼ਰਤਾਂ: ਜੇਕਰ ਤਸੀਂ ਟਵਿੱਟਰ ਰਾਹੀ ਪੈਸੇ ਕਮਾਉਣਾ ਚਾਹੁੰਦੇ ਹੋ, ਤਾਂ ਕੰਟੇਟ ਪੋਸਟ ਕਰਦੇ ਸਮੇਂ ਤੁਹਾਨੂੰ ਟਵਿੱਟਰ ਦੀਆਂ ਕੁਝ ਸ਼ਰਤਾਂ ਮੰਨਣੀਆਂ ਪੈਣਗੀਆਂ। ਜੇਕਰ ਤੁਸੀਂ ਅਜਿਹਾ ਕੋਈ ਕੰਟੇਟ ਪੋਸਟ ਕਰਦੇ ਹੋ, ਜੋ ਗੈਰ ਕਾਨੂੰਨੀ ਹੈ ਜਾ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ ਜਾਂ ਸੈਕਸ ਨਾਲ ਸੰਬੰਧਿਤ ਹੈ, ਲੋਕਾਂ ਨੂੰ ਧੋਖਾ ਦੇਣ ਦੇ ਮਕਸਦ ਨਾਲ ਪੋਸਟ ਕੀਤਾ ਗਿਆ ਹੈ, ਤਾਂ ਟਵਿੱਟਰ ਤੁਹਾਨੂੰ ਪੈਸੇ ਨਹੀਂ ਦੇਵੇਗਾ। ਇਸੇ ਤਰ੍ਹਾਂ ਗ੍ਰਾਫਿਕ, ਹਿੰਸਾ ਨਾਲ ਜੁੜੇ ਅਤੇ ਗਲਤ ਕੰਟੇਟ 'ਤੇ ਵੀ ਪੈਸੇ ਨਹੀਂ ਦਿੱਤੇ ਜਾਣਗੇ।
Ad Revenue Sharing ਲਈ ਅਪਲਾਈ: ਟਵਿੱਟਰ ਦੇ ਹੈਲਪ ਪੇਜ 'ਤੇ ਲਿਖਿਆ ਹੈ ਕਿ ਉਹ ਲੋਕ Ad Revenue Sharing ਪ੍ਰੋਗਰਾਮ ਦੇ ਲਈ ਐਪਲੀਕੇਸ਼ਨ ਦਾ ਕੰਮ ਸ਼ੁਰੂ ਕਰਨਗੇ। ਇਸ ਤੋਂ ਬਾਅਦ ਲੋਕ ਅਪਲਾਈ ਕਰ ਸਕਦੇ ਹਨ।