ਲਖਨਊ: ਜੇਕਰ ਤੁਸੀਂ ਮੋਤੀਆ ਬਿੰਦੂ ਨਾਲ ਪ੍ਰੇਸ਼ਾਨ ਹੋ ਜਾਂ ਤੁਹਾਡੇ ਬਜ਼ੁਰਗਾਂ ਨੂੰ ਇਹ ਪ੍ਰੇਸ਼ਾਨੀ ਹੈ ਤਾਂ ਹੁਣ ਬਿਲਕੁਲ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਖਾਸ ਤੌਰ 'ਤੇ ਪੈਂਡੂ ਖੇਤਰਾਂ 'ਚ ਰਹਿਣ ਵਾਲੇ ਲੋਕਾਂ ਨੂੰ ਤਾਂ ਬਿਲਕੁਲ ਵੀ ਨਹੀਂ। ਕਿਉਂਕਿ ਲਾਗੀ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਵੱਟਸਐਪ 'ਤੇ ਅਧਾਰਿਤ ਇਕ ਪ੍ਰਣਾਲੀ ਦਾ ਵਿਕਾਸ ਕੀਤਾ ਹੈ। ਜਿਸ ਦੇ ਜਰੀਏ ਅੱਗਾਂ ਦੇ ਰੋਗਾਂ ਦਾ ਪਤਾ ਲਗਾਇਆ ਜਾ ਸਕਦਾ ਹੈ। ਪਿਛਲੇ ਦਿਨ੍ਹਾਂ 'ਚ ਯੂਪੀ ਦੀ ਰਾਜਧਾਨੀ ਲਖਨਊ 'ਚ ਆਯੋਜਿਤ ਜੀ 20 ਦੀ ਬੈਠਕ 'ਚ ਲੱਗੀ ਪ੍ਰਦਰਸ਼ਨੀ 'ਚ ਇਸ ਤਕਨੀਕ ਬਾਰੇ ਦੱਸਿਆ ਗਿਆ। ਇਸ ਸਟਾਟਅੱਪ ਦੇ ਕੋ-ਫਾਊਂਡਰ ਨੇ ਦੱਸਿਆ ਕਿ ਪੈਂਡੂ ਖੇਤਰਾਂ 'ਚ ਰਹਿੰਦੇ ਲੋਕਾਂ ਨੂੰ ਅਕਸਰ ਅੱਖਾਂ ਦੀਆਂ ਪ੍ਰੇਸ਼ਾਨੀਆਂ ਨਾਲ ਦੋ-ਚਾਰ ਹੋਣਾ ਪੈਂਦਾ ਪਰ ਸਹੀ ਸਮੇਂ 'ਤੇ ਡਾਕਟਰ ਦੀ ਸਲਾਹ ਅਤੇ ਇਲਾਜ ਨਾ ਮਿਲਣ ਕਾਰਨ ਉਨ੍ਹਾਂ ਦੀਆਂ ਦਿੱਕਤਾਂ 'ਚ ਵਾਧਾ ਹੋ ਜਾਂਦਾ ਹੈ। ਅਜਿਹੇ 'ਚ ਵੱਟਸਐੱਪ ਜਰੀਏ ਕੋਈ ਵੀ ਡਾਕਟਰ ਬਹੁਤ ਆਰਮ ਨਾਲ ਮਰੀਜ਼ਾਂ ਦੀਆਂ ਅੱਖਾਂ ਦੀਆਂ ਸਮੱਸਿਆਵਾਂ ਬਾਰੇ ਪਤਾ ਲਗਾ ਸਕਦੇ ਹਨ। ਅੱਖਾਂ ਦੀ ਫੋਟੋ ਖਿੱਚਦੇ ਹੀ ਮੋਤੀਆ ਬਿੰਦੂ ਬਾਰੇ ਪਤਾ ਲੱਗ ਜਾਵੇਗਾ। ਇਸ ਦੇ ਆਧਾਰ 'ਤੇ ਮਰੀਜ ਡਾਕਟਰ ਕੋਲ ਜਾ ਕੇ ਸਲਾਹ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ 2021 'ਚ ਬਣਿਆ ਗਿਆ ਸੀ । ਹੁਣ ਤੱਕ ਇਸ ਨਾਲ 1100 ਲੋਕਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ।
ਕਿਵੇਂ ਕੰਮ ਕਰੇਗੀ ਟੈਕਨਾਲੋਜੀ: ਏਆਈ ਦੀ ਡਾਇਰੈਕਟਰ ਨਿਵੇਦਿਤਾ ਤਿਵਾਰੀ ਨੇ ਦੱਸਿਆ ਕਿ ਇਸ ਨੂੰ ਵਟਸਐਪ ਨਾਲ ਇਸ ਕਰਕੇ ਜੋੜਿਆ ਗਿਆ ਹੈ ਕਿਉਂਕਿ ਵਟਸਐਪ ਸਭ ਕੋਲ ਹੈ ਅਤੇ ਆਉਣ ਵਾਲੇ 'ਚ ਐਪ ਵੀ ਲ਼ਾਂਚ ਕੀਤੀ ਜਾਵੇਗੀ। ਵਟਸਐਪ ਵਿੱਚ ਇੱਕ ਨੰਬਰ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕੰਟੈਕਟ ਕਹਿੰਦੇ ਹਨ। ਇਸ ਕੰਟੈਕਟ ਵਿੱਚ ਅਸੀਂ ਆਪਣੀ ਤਕਨੀਕ ਨੂੰ ਇੰਟੀਗ੍ਰੇਟ ਕੀਤਾ ਹੈ। ਇਸ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਕੈਟਰੈਕਟ ਸਕ੍ਰੀਨਿੰਗ ਸੌਲਿਊਸ਼ਨ ਕਿਹਾ ਜਾਂਦਾ ਹੈ। ਇਸ ਨੂੰ ਵਟਸਐਪ ਨਾਲ ਜੋੜ ਕੇ ਯੂਜ਼ਰ ਨੂੰ ਕੰਟੈਕਟ ਭੇਜਦੇ ਹਾਂ।ਜਿਸ 'ਚ ਆਪਣੀ ਪੁੱਛੀ ਗਈ ਜਾਣਕਾਰੀ ਦੇਣੀ ਹੁੰਦੀ ਹੈ।
ਮੱਧਪ੍ਰਦੇਸ਼ ਵਿੱਚ ਪਾਈਲਟ ਪ੍ਰੋਜੈਕਟ : ਇਹ ਹਾਲੇ ਮੱਧਪ੍ਰਦੇਸ਼ ਵਿੱਚ ਪਾਇਲਟ ਪ੍ਰੋਜੈਕਟ ਵੱਜੋਂ ਚੱਲ ਰਿਹਾ ਹੈ। ਜੀ 20 ਤੋਂ ਸਾਕਾਰਤਮਕ ਨਤੀਜੇ ਆਉਂਦੇ ਹਨ। ਜਲਦ ਹੀ ਇਸ ਦਾ ਪ੍ਰਯੋਗ ਯੂਪੀ 'ਚ ਹੁੰਦਾ ਦਿਖਾਈ ਦੇਵਾਗਾ। ਇਹ ਬਹੁਤ ਸਰਲ ਤਰੀਕੇ ਨਾਲ ਵਰਤਿਆ ਜਾ ਸਕਦਾ ਹੈ। ਇਹ ਜਾਣਕਾਰੀ ਦਿੱਤੀ ਗਈ ਹੈ ਕਿ ਦੂਰ ਦੇ ਇਲਾਕਾਂ ਵਿੱਚ ਜਿੱਥੇ ਸਹੂਲਤ ਨਹੀਂ ਮਿਲਦੀ ਉੱਥੇ ਇਹ ਬਹੁਤ ਕਾਰਗਾਰ ਸਾਬਿਤ ਹੋਵੇਗਾ।
(ਆਈਏਐਨਐਸ)
ਇਹ ਵੀ ਪੜ੍ਹੋ: Apple iOS 16.4 beta Launch:ਨਵੇਂ ਫੀਚਰਜ਼ ਨਾਲ ਲਾਂਚ ਹੋਵੇਗਾ Apple launch iOS 16.4 beta version, ਜਾਣੋ ਕੀ ਹੈ ਖ਼ਾਸ