ETV Bharat / science-and-technology

LinkedIn ਨੂੰ ਟੱਕਰ ਦੇਵੇਗਾ ਹੁਣ X, ਨੌਕਰੀਆਂ ਲੱਭਣ 'ਚ ਮਦਦ ਕਰੇਗਾ ਪਲੇਟਫਾਰਮ - ਵੈਰੀਫਾਈਡ ਅਕਾਊਟਸ ਨੂੰ Job Search ਫੀਚਰ ਦੀ ਸੁਵਿਧਾ

X 'ਤੇ ਯੂਜ਼ਰਸ ਲਈ ਨੌਕਰੀਆਂ ਲੱਭਣ ਦਾ ਫੀਚਰ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਫੀਚਰ ਦੇ ਸੰਕੇਤ ਐਲੋਨ ਮਸਕ ਨੇ ਦਿੱਤੇ ਹਨ। ਐਲੋਨ ਮਸਕ ਨੇ ਇਸ ਬਾਰੇ ਮਹੀ ਮਹੀਨੇ ਵਿੱਚ ਸੰਕੇਤ ਦਿੱਤੇ ਸੀ। ਉਨ੍ਹਾਂ ਨੇ ਇੱਕ ਟਵੀਟ 'ਚ Job Search ਫੀਚਰ ਲਿਆਉਣ ਦੀ ਗੱਲ ਕਹੀ ਸੀ।

X New Feature
X New Feature
author img

By

Published : Aug 21, 2023, 4:59 PM IST

ਹੈਦਰਾਬਾਦ: ਕਈ ਯੂਜ਼ਰਸ X ਦਾ ਇਸਤੇਮਾਲ ਕਰਦੇ ਹਨ। ਐਲੋਨ ਮਸਕ ਜਲਦ ਹੀ ਨੌਕਰੀਆਂ ਲੱਭਣ ਲਈ ਇੱਕ ਫੀਚਰ ਪੇਸ਼ ਕਰ ਸਕਦੇ ਹਨ। ਮੀਡੀਆ ਰਿਪੋਰਟਸ ਅਨੁਸਾਰ, ਹੁਣ X ਪਲੇਟਫਾਰਮ ਨੌਕਰੀਆਂ ਲੱਭਣ 'ਚ ਵੀ ਮਦਦ ਕਰਦਾ ਨਜ਼ਰ ਆਵੇਗਾ।

ਐਲੋਨ ਮਸਕ ਨੇ Job Search ਫੀਚਰ ਦੇ ਦਿੱਤੇ ਸੀ ਸੰਕੇਤ: ਮੀਡੀਆ ਰਿਪੋਰਟਸ ਅਨੁਸਾਰ, X 'ਤੇ ਯੂਜ਼ਰਸ ਲਈ ਨੌਕਰੀਆਂ ਲੱਭਣ ਦਾ ਫੀਚਰ ਸ਼ੁਰੂ ਕੀਤਾ ਜਾ ਰਿਹਾ ਹੈ। X 'ਤੇ Job Search ਫੀਚਰ ਲਿਆਉਣ ਦੇ ਸੰਕੇਤ ਐਲੋਨ ਮਸਕ ਨੇ ਹੀ ਦਿੱਤੇ ਸੀ। ਮਸਕ ਨੇ ਮਈ ਮਹੀਨੇ ਵਿੱਚ ਸੰਕੇਤ ਦਿੱਤੇ ਸੀ ਕਿ ਪਲੇਟਫਾਰਮ 'ਤੇ ਜਲਦ ਹੀ ਨੌਕਰੀ ਲੱਭਣ ਦੀ ਸੁਵਿਧਾ ਮਿਲ ਸਕਦੀ ਹੈ।

ਵੈਰੀਫਾਈਡ ਅਕਾਊਟਸ ਨੂੰ ਮਿਲੇਗੀ Job Position ਨੂੰ ਐਡ ਕਰਨ ਦੀ ਸੁਵਿਧਾ: ਰਿਪੋਰਟਸ ਅਨੁਸਾਰ, ਵੈਰੀਫਾਈਡ ਅਕਾਊਟਸ ਨੂੰ ਉਨ੍ਹਾਂ ਦੇ ਪ੍ਰੋਫਾਈਲ ਲਈ ਪੇਜ 'ਤੇ Job Position ਨੂੰ ਐਡ ਕਰਨ ਦੀ ਸੁਵਿਧਾ ਮਿਲੇਗੀ। X ਦੇ ਅਪਡੇਟਸ ਨੂੰ ਕਵਰ ਕਰਨ ਵਾਲੇ ਇੱਕ ਪੇਜ 'ਤੇ ਪੋਸਟ ਕੀਤਾ ਗਿਆ ਹੈ ਕਿ ਐਲੋਨ ਮਸਕ ਦੀ AI ਕੰਪਨੀ ਨੇ @XHiring 'ਤੇ Job ਲਿਸਟਿੰਗ ਨੂੰ ਪੋਸਟ ਕਰਨਾ ਸ਼ੁਰੂ ਕਰ ਦਿੱਤਾ ਹੈ। ਫਿਲਹਾਲ ਇਹ ਵੈੱਬ 'ਤੇ ਉਪਲਬਧ ਹੈ ਅਤੇ ਸਿਰਫ਼ ਅਮਰੀਕਾ ਦੇ ਲੋਕਾਂ ਲਈ ਉਪਲਬਧ ਹੈ।

Twitter Hiring ਦੇ ਨਾਮ ਨਾਲ ਪੇਸ਼ ਕੀਤਾ ਜਾ ਸਕਦਾ ਇਹ ਫੀਚਰ: ਬੀਤੇ ਮਹੀਨੇ Nima Owji ਨਾਮ ਦੇ ਇੱਕ ਐਪ ਰਿਸਰਚਰ ਨੇ Job ਲਿਸਟਿੰਗ ਫੀਚਰ ਨੂੰ ਲੈ ਕੇ ਇੱਕ ਸਕ੍ਰੀਨਸ਼ਾਰਟ ਸ਼ੇਅਰ ਕੀਤਾ ਸੀ। ਇਸ ਸਕ੍ਰੀਨਸ਼ਾਰਟ ਤੋਂ ਸਾਹਮਣੇ ਆਇਆ ਸੀ ਕਿ X ਇਸ ਫੀਚਰ ਨੂੰ Twitter Hiring ਦੇ ਨਾਮ ਨਾਲ ਪੇਸ਼ ਕਰ ਰਿਹਾ ਸੀ। ਇਸਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਹ ਫੀਚਰ ਫ੍ਰੀ ਹੋ ਸਕਦਾ ਹੈ।

X 'ਤੇ ਬਲੂ ਟਿੱਕ ਪਾਉਣ ਲਈ ਸਰਕਾਰੀ ਆਈਡੀ ਦੀ ਲੋੜ: X ਦੇ ਮਾਲਕ ਮਸਕ ਪਲੇਟਫਾਰਮ 'ਤੇ ਵੈਰੀਫਿਕੇਸ਼ਨ ਪ੍ਰੋਸੈਸ ਨੂੰ ਆਸਾਨ ਬਣਾਉਣ ਵਾਲੇ ਹਨ ਅਤੇ ਜਲਦ ਉਹ ਲੋਕਾਂ ਨੂੰ ਸਰਕਾਰੀ ਆਈਡੀ ਰਾਹੀ ਵੈਰੀਫਾਈ ਕਰਨ ਵਾਲੇ ਹਨ। ਹੁਣ ਤੁਹਾਨੂੰ X 'ਤੇ ਬਲੂ ਟਿੱਕ ਪਾਉਣ ਲਈ ਸਰਕਾਰ ਦੁਆਰਾ ਜਾਰੀ ਕੀਤੀ ਗਈ ਕੋਈ ਵੀ ਆਈਡੀ ਦੇਣੀ ਹੋਵੇਗੀ। ਇਸਦੇ ਨਾਲ ਹੀ ਇੱਕ ਸੈਲਫ਼ੀ ਵੀ ਅਪਲੋਡ ਕਰਨੀ ਹੋਵੇਗੀ। ਜਿਸ ਤੋਂ ਬਾਅਦ ਤੁਹਾਡਾ ਵੈਰੀਫਿਕੇਸ਼ਨ ਪੂਰਾ ਹੋਵੇਗਾ। ਇਸ ਪ੍ਰਕਿਰੀਆਂ ਨੂੰ ਪੂਰਾ ਹੋਣ 'ਚ 5 ਮਿੰਟ ਤੋਂ ਵੀ ਘਟ ਸਮਾਂ ਲੱਗੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.