ਹੈਦਰਾਬਾਦ: ਕੱਲ ਸ਼ਾਮ 8:30 ਵਜੇ ਲੋਕਾਂ ਦਾ ਇੰਤਜ਼ਾਰ ਖਤਮ ਹੋਣ ਵਾਲਾ ਹੈ ਅਤੇ Nothing ਆਪਣਾ ਦੂਜਾ ਸਮਾਰਟਫੋਨ ਲਾਂਚ ਕਰੇਗਾ। ਮੋਬਾਇਲ ਫੋਨ ਦੇ ਲਾਂਚ ਇਵੈਂਟ ਨੂੰ ਤੁਸੀਂ ਘਰ ਬੈਠ ਕੇ ਕੰਪਨੀ ਦੇ ਯੂਟਿਊਬ ਚੈਨਲ ਰਾਹੀ ਦੇਖ ਸਕਦੇ ਹੋ। ਫਿਲਹਾਲ ਫੋਨ ਦੀ ਪ੍ਰੀ-ਬੁੱਕਿਗ ਸ਼ੁਰੂ ਹੋ ਗਈ ਹੈ ਅਤੇ ਤੁਸੀਂ 2,000 ਰੁਪਏ 'ਚ ਫੋਨ ਨੂੰ ਪ੍ਰੀ-ਬੁੱਕ ਕਰ ਸਕਦੇ ਹੋ। ਸਮਾਰਟਫੋਨ ਨੂੰ ਪ੍ਰੀ-ਬੁੱਕ ਕਰਨ ਵਾਲੇ ਗਾਹਕਾਂ ਨੂੰ ਕੰਪਨੀ ਕੁਝ ਖਾਸ ਆਫਰਸ ਦਾ ਲਾਭ ਦੇਵੇਗੀ। Nothing ਸਮਾਰਟਫੋਨ 2 ਦੇ ਕਾਫੀ ਫੀਚਰਸ ਕੰਪਨੀ ਨੇ ਪਹਿਲਾ ਹੀ ਦਿਖਾ ਦਿੱਤੇ ਹਨ।
Nothing ਫੋਨ 2 ਦੇ ਫੀਚਰਸ: Nothing Phone 2 ਵਿੱਚ ਤੁਹਾਨੂੰ 6.7 ਇੰਚ ਦੀ ਡਿਸਪਲੇਅ, 120hz ਦੀ ਰਿਫਰੈਸ਼ ਰੇਟ ਦੇ ਨਾਲ ਦੋਹਰਾ ਕੈਮਰਾ ਸੈਟਅੱਪ 50+50 MP, ਫਰੰਟ ਵਿੱਚ 32 MP ਦਾ ਕੈਮਰਾ, 4600 ਐਮਏਐਚ ਦੀ ਬੈਟਰੀ ਅਤੇ ਸਨੈਪਡ੍ਰੈਗਨ 8th ਪਲੱਸ 1 ਜਨਰੇਸ਼ਨ ਦਾ ਸਪੋਰਟ ਮਿਲੇਗਾ। ਨਵੇਂ ਫੋਨ ਨੂੰ ਲੈ ਕੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਪਹਿਲਾ ਤੋਂ ਬਿਹਤਰ ਹੋਵੇਗਾ। Nothing ਫੋਨ 1 ਦੀ ਸ਼ੁਰੂਆਤ 'ਚ ਲੋਕਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਕੰਪਨੀ ਨੇ ਇਕ ਤੋਂ ਬਾਅਦ ਇਕ ਕਈ ਅਪਡੇਟ ਜਾਰੀ ਕੀਤੇ ਸੀ। ਹਾਲਾਂਕਿ, ਫੋਨ 2 ਦੇ ਨਾਲ ਅਜਿਹਾ ਨਹੀਂ ਹੈ ਅਤੇ ਇਸ ਵਾਰ ਇਹ ਹਰ ਕਿਸੇ ਦੀਆਂ ਉਮੀਦਾਂ 'ਤੇ ਖਰਾ ਉਤਰੇਗਾ।
Nothing ਫੋਨ 2 ਦੀ ਕੀਮਤ: ਫੋਨ ਦੀ ਕੀਮਤ 40 ਤੋਂ 45,000 ਰੁਪਏ ਦੇ ਵਿਚਕਾਰ ਹੋ ਸਕਦੀ ਹੈ। ਇਸ ਰੇਂਜ 'ਚ ਅਜਿਹਾ ਪ੍ਰੋਸੈਸਰ, ਕੈਮਰਾ ਅਤੇ ਬੈਟਰੀ ਸਪੋਰਟ ਯਕੀਨੀ ਤੌਰ 'ਤੇ ਇਸ ਫੋਨ ਨੂੰ ਸਾਰਿਆਂ ਦਾ ਪਸੰਦੀਦਾ ਬਣਾ ਦੇਵੇਗਾ। ਤੁਹਾਡੇ ਲਈ ਇੱਕ ਹੋਰ ਚੰਗੀ ਖ਼ਬਰ ਇਹ ਹੈ ਕਿ ਜੇਕਰ ਤੁਸੀਂ ਬੈਂਗਲੁਰੂ ਵਿੱਚ ਰਹਿੰਦੇ ਹੋ, ਤਾਂ ਤੁਸੀਂ 14 ਜੁਲਾਈ ਨੂੰ ਸ਼ਾਮ 7 ਵਜੇ ਤੋਂ ਬਾਅਦ ਲੁਲੂ ਮਾਲ ਤੋਂ ਆਫਲਾਈਨ ਫੋਨ ਖਰੀਦ ਸਕੋਗੇ। ਕੰਪਨੀ ਇਸ ਮਾਲ 'ਚ ਆਫਲਾਇਨ ਫੋਨ Nothing ਡ੍ਰੌਪ ਰਾਹੀਂ ਵੇਚੇਗੀ।